ਬੌਬੀ ਦਿਓਲ ਨੇ ਪਹਿਲੀ ਵਾਰ ਦੱਸਿਆ ਕਿ ਧਰਮਿੰਦਰ ਨਾਲ ਉਹਨਾਂ ਦੇ ਕਿਸ ਤਰ੍ਹਾਂ ਦੇ ਹਨ ਸਬੰਧ, ਇਸ ਵਜ੍ਹਾ ਕਰਕੇ ਕਦੇ ਨਹੀਂ ਕੀਤੀ ਖੁੱਲ ਕੇ ਗੱਲ

written by Rupinder Kaler | October 03, 2020

ਬੌਬੀ ਦਿਓਲ ਹਾਲ ਹੀ ਵਿੱਚ ਵੈੱਬ ਸੀਰੀਜ਼ ‘ਆਸ਼ਰਮ’ ਵਿੱਚ ਨਜ਼ਰ ਆਏ ਹਨ । ਇਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹਨਾਂ ਦੇ ਪਾਪਾ ਧਰਮਿੰਦਰ ਤੇ ਉਹਨਾਂ ਵਿਚਕਾਰ ਰਿਸ਼ਤਾ ਕਿਸ ਤਰ੍ਹਾਂ ਦਾ ਹੈ ।

bobby-deol-wife-tanya-jpg

ਹੋਰ ਪੜ੍ਹੋ : 

bobby-deol-with-dharmendra-jpg

ਉਹਨਾਂ ਨੇ ਕਿਹਾ ਕਿ ਉਹ ਆਪਣੇ ਪਾਪਾ ਦੀ ਬਹੁਤ ਇੱਜ਼ਤ ਕਰਦੇ ਹਨ ਪਰ ਉੇਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਪਿਤਾ ਤੇ ਉਹਨਾਂ ਵਿਚਕਾਰ ਕੁਝ ਦੂਰੀਆਂ ਹਨ । ਬੌਬੀ ਨੇ ਦੱਸਿਆ ਕਿ ਜਦੋਂ ਉਹ ਵੱਡੇ ਹੋ ਰਹੇ ਸਨ ਤਾਂ ਉਹਨਾ ਦੇ ਪਿਤਾ ਧਰਮਿੰਦਰ ਸ਼ੂਟਿੰਗ ਵਿੱਚ ਬਿਜੀ ਰਹਿੰਦੇ ਸਨ । ਇਸ ਕਰਕੇ ਉਹ ਸਾਨੂੰ ਬਹੁਤ ਘੱਟ ਸਮਾਂ ਦੇ ਪਾਉਂਦੇ ਸਨ ।

bobby-deol-with-parents-jpg

ਕਦੇ ਕਦੇ ਉਹ ਉਹਨਾਂ ਦੀ ਆਊਟਡੋਰ ਸ਼ੂਟਿੰਗ ਤੇ ਜਾਇਆ ਕਰਦੇ ਸਨ । ਬੌਬੀ ਨੇ ਕਿਹਾ ਕਿ ਉਸ ਦੌਰ ਵਿੱਚ ਚੀਜ਼ਾਂ ਬਹੁਤ ਵੱਖਰੀਆਂ ਹੁੰਦੀਆਂ ਸਨ । ਬਾਪ ਬੇਟੇ ਦਾ ਰਿਸ਼ਤਾ ਏਨਾਂ ਸਹਿਜ ਨਹੀਂ ਹੁੰਦਾ ਸੀ ਜਿਨ੍ਹਾਂ ਕਿ ਅੱਜ ਕੱਲ੍ਹ ਦੀ ਪੀੜੀ ਵਿੱਚ ਹੈ ।

https://www.instagram.com/p/CEbZxb7hGN9/?utm_source=ig_web_copy_link

ਮੈਂ ਆਪਣੇ ਬੇਟਿਆਂ ਨਾਲ ਕੋਈ ਵੀ ਦੂਰੀ ਨਹੀਂ ਰੱਖੀ ਤੇ ਉਹਨਾਂ ਦੇ ਨਾਲ ਦੋਸਤਾਨਾ ਵਿਵਹਾਰ ਕਰਦਾ ਹਾਂ ।ਸਾਡੇ ਦੌਰ ਵਿੱਚ ਬੱਚੇ ਆਪਣੇ ਪਿਤਾ ਦੀ ਬਹੁਤ ਇੱਜ਼ਤ ਕਰਦੇ ਸਨ, ਖੁੱਲ ਕੇ ਗੱਲ ਨਹੀਂ ਕਰ ਸਕਦੇ ਸਨ । ਪਾਪਾ ਦੀ ਹਮੇਸ਼ਾ ਸ਼ਿਕਾਇਤ ਹੁੰਦੀ ਸੀ ਕਿ ਮੈਂ ਉਹਨਾਂ ਦੇ ਨਾਲ ਖੁੱਲ ਕੇ ਗੱਲ ਨਹੀਂ ਕਰਦਾ । ਪਰ ਮੈਂ ਕਹਿੰਦਾ ਸੀ ਕਿ ਮੈਨੂੰ ਡਰ ਲੱਗਦਾ ਹੈ ਕਿਤੇ ਤੁਸੀਂ ਝਿੜਕਨ ਨਾ ਲੱਗ ਜਾਓ ।

You may also like