ਬੌਬੀ ਦਿਓਲ ਨੇ ਸ਼ੇਅਰ ਕੀਤੀ ਆਪਣੀਆਂ ਭੈਣਾਂ ਵਿਜੇਤਾ ਅਤੇ ਅਜਿਤਾ ਦੇ ਬਚਪਨ ਦੀ ਤਸਵੀਰ

Written by  Rupinder Kaler   |  November 16th 2021 01:15 PM  |  Updated: November 16th 2021 01:15 PM

ਬੌਬੀ ਦਿਓਲ ਨੇ ਸ਼ੇਅਰ ਕੀਤੀ ਆਪਣੀਆਂ ਭੈਣਾਂ ਵਿਜੇਤਾ ਅਤੇ ਅਜਿਤਾ ਦੇ ਬਚਪਨ ਦੀ ਤਸਵੀਰ

ਅਦਾਕਾਰ ਬੌਬੀ ਦਿਓਲ (Bobby Deol) ਨੇ ਇੰਸਟਾਗ੍ਰਾਮ ਤੇ ਆਪਣੇ ਬਚਪਨ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਦੇ ਪਿਤਾ ਧਰਮਿੰਦਰ ਤੇ ਉਹਨਾਂ ਦੀਆਂ ਦੋਵੇਂ ਭੈਣਾਂ ਨਜ਼ਰ ਆ ਰਹੀਆਂ ਹਨ । ਇਸ ਤਸਵੀਰ ਵਿੱਚ ਤਿੰਨੇ ਬੱਚੇ ਬਹੁਤ ਹੀ ਪਿਆਰੇ ਲੱਗ ਰਹੇ ਹਨ । ਤਸਵੀਰ ਵਿੱਚ ਬੌਬੀ ਦਿਓਲ ਨੂੰ ਧਰਮਿੰਦਰ ਨੇ ਆਪਣੀ ਗੋਦ ਵਿੱਚ ਚੁੱਕਿਆ ਹੋਇਆ ਹੈ, ਦੋਵੇਂ ਭੈਣਾਂ ਵਿਜੇਤਾ ਅਤੇ ਅਜਿਤਾ Dharmendra ਦੇ ਨਾਲ ਖੜੀਆਂ ਹੋਈਆਂ ਹਨ । ਇਸ ਤਸਵੀਰ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧਰਮਿੰਦਰ ਦਾ ਪੂਰਾ ਪਰਿਵਾਰ ਕਿਤੇ ਛੁੱਟੀਆਂ ਮਨਾਉਣ ਲਈ ਗਿਆ ਹੋਇਆ ਹੈ । ਇਸ ਪੋਸਟ ਤੇ ਧਰਮਿੰਦਰ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ ਹੈ ‘ਲਵ ਯੂ ਮਾਈ ਡਾਰਲਿੰਗ ਕਿਡਸ ਯਾਦਗਾਰ ਮੈਮੋਰੀਜ਼’ ।

feataure image of bobby deol shared his body transformation pic with fans Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਮਲਾਇਕਾ ਅਰੋੜਾ ਅਤੇ ਸੰਗੀਤਾ ਬਿਜਲਾਨੀ ਨੂੰ ਵੀ ਪਸੰਦ ਹੈ ਦਿਲਜੀਤ ਦੋਸਾਂਝ ਦਾ ਗਾਣਾ ‘ਲਵਰ’, ਵੇਖੋ ਵੀਡੀਓ

bobby deol shared his childhood image and wished his father happy father's day Pic Courtesy: Instagram

ਧਰਮਿੰਦਰ ਤੋਂ ਇਲਾਵਾ ਹੋਰ ਵੀ ਕਈ ਫ਼ਿਲਮੀ ਸਿਤਾਰਿਆਂ ਨੇ ਇਸ ਤਸਵੀਰ ਤੇ ਕਮੈਂਟ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੌਬੀ ਦਿਓਲ (Bobby Deol)  ਏਨੀਂ ਦਿਨੀਂ ਆਪਣੀ ਵੈੱਬ ਸੀਰੀਜ਼ ਦੀ ਸ਼ੂਟਿੰਗ ਵਿੱਚ ਬਿਜੀ ਹਨ ਕੁਝ ਦਿਨ ਪਹਿਲਾਂ ਹੀ ਬੌਬੀ ਦਿਓਲ ਦੀ ਵੈੱਬ ਸੀਰੀਜ਼ 'ਆਸ਼ਰਮ' ਦੇ ਸੈੱਟ 'ਤੇ ਭੰਨਤੋੜ ਹੋਈ ਸੀ । ਖ਼ਬਰਾਂ ਮੁਤਾਬਿਕ ਭੋਪਾਲ 'ਚ ਬਜਰੰਗ ਦਲ ਦੇ ਲੋਕਾਂ ਨੇ 'ਆਸ਼ਰਮ 3' ਦੇ ਸੈੱਟ ਦੀ ਭੰਨਤੋੜ ਕੀਤੀ ਸੀ । ਬਜਰੰਗ ਦਲ ਦੇ ਲੋਕਾਂ ਨੇ ਪ੍ਰਕਾਸ਼ ਝਾਅ ਦੇ ਚਿਹਰੇ 'ਤੇ ਸਿਆਹੀ ਵੀ ਸੁੱਟੀ ਸੀ ।

 

View this post on Instagram

 

A post shared by Bobby Deol (@iambobbydeol)

ਵਿਰੋਧ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਵੈੱਬ ਸੀਰੀਜ਼ ਦਾ ਨਾਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਹ ਮੱਧ ਪ੍ਰਦੇਸ਼ ਵਿੱਚ ਸੀਰੀਜ਼ ਦੀ ਸ਼ੂਟਿੰਗ ਨਹੀਂ ਹੋਣ ਦੇਵੇਗਾ । ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੇ ਸੈੱਟ 'ਤੇ ਪ੍ਰਕਾਸ਼ ਝਾਅ ਮੁਰਦਾਬਾਦ, ਬੌਬੀ ਦਿਓਲ ਮੁਰਦਾਬਾਦ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ ਸਨ । ਬਜਰੰਗ ਦਲ ਦੇ ਭੋਪਾਲ ਨੇਤਾ ਸੁਸ਼ੀਲ ਸੁਡੇਲੇ ਨੇ ਕਿਹਾ ਕਿ ਸ਼ੋਅ ਦਾ ਨਾਂ 'ਆਸ਼ਰਮ' ਤੋਂ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਸੂਬੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network