ਧਰਮਿੰਦਰ ਦਾ ਪੋਤਾ ਸੈਫ ਅਲੀ ਖਾਨ ਦੇ ਪਰਿਵਾਰ ਨੂੰ ਦੇ ਰਿਹਾ ਹੈ ਵੱਡੀ ਟੱਕਰ

written by Rupinder Kaler | January 30, 2019

ਕੁਝ ਸਟਾਰ ਕਿਡਸ ਫਿਲਮਾਂ ਵਿੱਚ ਆਉਣ ਕਰਕੇ ਚਰਚਾ ਵਿੱਚ ਰਹਿੰਦੇ ਹਨ ਤੇ ਕੁਝ ਆਪਣੇ ਅਫੇਅਰ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ । ਪਰ ਦਿਓਲ ਪਰਿਵਾਰ ਦਾ ਇਹ ਚਿਰਾਗ ਆਪਣੇ ਪਾਪਾ ਦੇ ਨਾਲ ਖਿਚਵਾਈ ਫੋਟੋ ਕਰਕੇ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ । ਬੌਬੀ ਦਿਓਲ ਨੇ 28  ਜਨਵਰੀ ਨੂੰ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਬੌਬੀ ਦਿਓਲ ਤੇ ਉਹਨਾਂ ਦਾ ਬੇਟਾ ਆਰਿਆਮਾਨ ਦਿਖਾਈ ਦੇ ਰਹੇ ਹਨ ।

Aryamaan Aryamaan

ਇਸ ਤਸਵੀਰ ਵਿੱਚ ਦੋਵੇਂ ਇੱਕ ਦੂਜੇ ਦੇ ਭਰਾ ਲੱਗ ਰਹੇ ਹਨ ਪਰ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਰਾਤੋ ਰਾਤ ਸਟਾਰ ਬਣਨ ਵਾਲੇ ਆਰਿਆਮਾਨ ਨੂੰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਕਮੈਂਟ ਮਿਲ ਰਹੇ ਹਨ । ਕੁਝ ਲੋਕ ਤਾਂ ਉਸ ਦੀ ਡੈਬਿਊ ਫਿਲਮ ਬਾਰੇ ਪੁੱਛ ਰਹੇ ਹਨ ।

BobbyDeol BobbyDeol

ਜੇਕਰ ਆਰਿਆਮਾਨ ਸੋਸ਼ਲ ਮੀਡੀਆ ਤੇ ਇਸੇ ਤਰ੍ਹਾਂ ਛਾਏ ਰਹੇ ਤਾਂ ਸ਼ਾਇਦ ਸੈਫ ਅਲੀ ਦਾ ਲਾਡਲਾ ਤੈਮੂਰ ਪਿੱਛੇ ਨਾ ਰਹਿ ਜਾਵੇ ਕਿਉਂਕਿ ਆਰਿਆਮਾਨ ਤੈਮੂਰ ਨੂੰ ਸਖਤ ਟੱਕਰ ਦੇ ਰਹੇ ਹਨ ।

bobby-deol-son-aryaman bobby-deol-son-aryaman

ਤੈਮੂਰ ਵੀ ਆਪਣੀਆਂ ਤਸਵੀਰਾਂ ਕਰਕੇ ਹਮੇਸ਼ਾ ਸੋਸ਼ਲ ਮੀਡੀਆ ਤੇ ਛਾਏ ਰਹਿੰਦੇ ਹਨ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਤੈਮੂਰ ਦੇ ਪ੍ਰਸ਼ੰਸਕ ਕਿੰਨੇ ਵਫਾਦਾਰ ਹਨ ਜਾਂ ਫਿਰ ਆਰਿਆਮਾਨ ਦੀਆਂ ਤਸਵੀਰਾਂ ਨੂੰ ਦੇਖਕੇ ਉਸ ਦੇ ਪ੍ਰਸ਼ੰਸਕ ਬਣ ਜਾਂਦੇ ਹਨ ।

You may also like