ਬਾਲੀਵੁੱਡ 'ਚ ਮੁੜ ਦਰਜ ਕਰਵਾਈ ਬੋਹੇਮੀਆ ਨੇ ਆਪਣੀ ਪਹਿਚਾਣ,ਮੀਤ ਬ੍ਰਦਰਜ਼ ਦੇ ਨਾਲ ਆਏ ਬੋਹੇਮੀਆ, ਦੇਖੋ ਵੀਡੀਓ

written by Aaseen Khan | May 10, 2019

ਬਾਲੀਵੁੱਡ 'ਚ ਮੁੜ ਦਰਜ ਕਰਵਾਈ ਬੋਹੇਮੀਆ ਨੇ ਆਪਣੀ ਪਹਿਚਾਣ,ਮੀਤ ਬ੍ਰਦਰਜ਼ ਦੇ ਨਾਲ ਆਏ ਬੋਹੇਮੀਆ, ਦੇਖੋ ਵੀਡੀਓ : ਬੋਹੇਮੀਆ ਪੰਜਾਬੀ ਰੈਪ ਦਾ ਬਾਦਸ਼ਾਹ ਇੱਕ ਵਾਰ ਫਿਰ ਵਾਪਿਸ ਆ ਚੁੱਕੇ ਹਨ ਬਾਲੀਵੁੱਡ 'ਚ ਵੱਡਾ ਨਾਮ ਮੀਤ ਬ੍ਰੋਸ ਦੇ ਨਾਲ। ਜੀ ਹਾਂ ਮੀਤ ਬ੍ਰੋਸ ਦਾ ਗੀਤ 'ਅਸੀਂ ਟਰੈਂਡਸੈਟਰਜ਼' ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਬੋਹੇਮੀਆ ਨੇ ਰੈਪ ਕਰਕੇ ਇੱਕ ਵਾਰ ਦੱਸਿਆ ਹੈ ਕਿ ਉਹਨਾਂ ਦੇ ਮੁਕਾਬਲੇ ਦਾ ਇਸ ਇੰਡਸਟਰੀ 'ਚ ਹੋਰ ਕੋਈ ਨਹੀਂ ਹੋ ਸਕਦਾ। ਗੀਤ ਨੂੰ ਆਵਾਜ਼ ਦਿੱਤੀ ਹੈ ਦੋਵੇਂ ਮੀਤ ਭਰਾਵਾਂ ਨੇ ਤੇ ਰੈਪ ਬੋਹੇਮੀਆ ਨੇ ਬਾਕਮਾਲ ਕੀਤਾ ਹੈ। ਗੀਤ ਦੇ ਬੋਲ ਬਾਲੀਵੁੱਡ ਦੇ ਨਾਮਵਰ ਗੀਤਕਾਰ ਕੁਮਾਰ ਨੇ ਦਿੱਤੇ ਹਨ। ਗੀਤ ਦਾ ਮਿਊਜ਼ਿਕ ਵੀ ਮੀਤ ਭਰਾਵਾਂ ਦਾ ਹੀ ਹੈ।

ਮੀਤ ਬ੍ਰੋਸ ਦੀ ਬੋਹੇਮੀਆ ਨਾਲ ਇਸ ਕੋਲੈਬੋਰੇਸ਼ਨ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਇਸ ਗਾਣੇ ਦੇ ਸੈੱਟ ਤੋਂ ਤਕਰੀਬਨ 2 ਮਹੀਨੇ ਪਹਿਲਾਂ ਬੋਹੇਮੀਆ ਨੇ ਮੀਤ ਭਰਾਵਾਂ ਨਾਲ ਤਸਵੀਰ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਪ੍ਰਸੰਸ਼ਕਾਂ 'ਚ ਉਤਸੁਕਤਾ ਬਣੀ ਹੋਈ ਸੀ। ਇਸ ਗੀਤ ਨਾਲ ਬੋਹੇਮੀਆ ਨੇ ਬਾਲੀਵੁੱਡ 'ਚ ਇੱਕ ਵਾਰ ਫਿਰ ਆਪਣੀ ਪਹਿਚਾਣ ਦਰਜ ਕਰਵਾਈ ਹੈ। ਇਸ ਤੋਂ ਪਹਿਲਾਂ ਵੀ ਬੋਹੇਮੀਆ ਬਾਲੀਵੁੱਡ 'ਚ ਵੱਡੇ ਆਰਟਿਸਟਾਂ ਨਾਲ ਰੈਪ ਕਰ ਚੁੱਕੇ ਹਨ, ਤੇ ਅੱਗੇ ਵੀ ਬੋਹੇਮੀਆ ਦੇ ਬਾਲੀਵੁੱਡ 'ਚ ਲਗਾਤਾਰ ਗੀਤ ਆ ਰਹੇ ਹਨ ਜਿੰਨ੍ਹਾਂ 'ਚ ਉਹ ਮੀਕਾ ਸਿੰਘ, ਗੁਰੂ ਰੰਧਾਵਾ, ਨੇਹਾ ਕੱਕੜ ਵਰਗੇ ਗਾਇਕਾਂ ਨਾਲ ਰੈਪ ਦਾ ਜਲਵਾ ਬਿਖੇਰਦੇ ਨਜ਼ਰ ਆਉਣਗੇ। ਹੋਰ ਵੇਖੋ : ਇਰਫ਼ਾਨ ਖ਼ਾਨ ਨੇ ਮੀਡੀਆ ਲਈ ਲਿਖਿਆ ਪੱਤਰ, ਕਿਹਾ "ਮੈਨੂੰ ਥੋੜ੍ਹਾ ਸਮਾਂ ਹੋਰ ਦਿਓ" ਮੀਤ ਬ੍ਰੋਸ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਸਾਰੇ ਹਿੱਟ ਨੰਬਰ ਹਿੰਦੀ ਫ਼ਿਲਮਾਂ ਲਈ ਤੇ ਵੱਡੇ ਗਾਇਕਾਂ ਨਾਲ ਕੋਲੈਬੋਰੇਟ ਕਰ ਕੇ ਦਿੱਤੇ ਹਨ। ਜਿੰਨ੍ਹਾਂ 'ਚ ਕਨਿਕਾ ਸ਼ਰਮਾ ਨਾਲ ਗੀਤ ਚਿੱਟੀਆਂ ਕਲਾਈਆਂ, ਥਾੜੇ ਰਹਿਓ, ਯਾਰੀ ਵੇ, ਮੁਝੇ ਕੈਸੇ ਪਤਾ ਨਾ ਚਲਾ, ਆਦਿ ਗੀਤ ਸ਼ਾਮਿਲ ਹਨ। ਚੰਗੇ ਮਿਊਜ਼ਿਕ ਡਾਇਰੈਕਟਰਜ਼ ਦੇ ਨਾਲ ਨਾਲ ਮੀਤ ਭਰਾਵਾਂ ਨੇ ਗਾਇਕੀ 'ਚ ਵੀ ਵੱਡਾ ਨਾਮਣਾ ਖੱਟਿਆ ਹੈ।

0 Comments
0

You may also like