ਬਾਲੀਵੁੱਡ ਅਦਾਕਾਰ ਬਿਕਰਮਜੀਤ ਕੰਵਰਪਾਲ ਦੀ ਕੋਰੋਨਾ ਵਾਇਰਸ ਕਾਰਨ ਮੌਤ

written by Shaminder | May 01, 2021

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ । ਇਸ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ ।ਕਈ ਅਦਾਕਾਰ ਵੀ ਕੋਰੋਨਾ ਵਾਇਰਸ ਕਾਰਨ ਮੌਤ ਦੇ ਆਗੌਸ਼ ‘ਚ ਸਮਾ ਗਏ ਹਨ । ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਬਾਲੀਵੁੱਡ ਦੇ ਇੱਕ ਹੋਰ ਅਦਾਕਾਰ ਬਿਕਰਮਜੀਤ ਕੰਵਰਪਾਲ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ ।

Bikramjit Image From Bikramjit Kanwarpal's Instagram

ਹੋਰ ਪੜ੍ਹੋ :  ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਦੀਪ ਸਿੱਧੂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ 

Bikramjit Image From Bikramjit Kanwarpal's Instagram

ਬਿਕਰਮਜੀਤ ਦੇ ਦੇਹਾਂਤ ਦੀ ਖ਼ਬਰ ਨੇ ਸਾਰਿਆਂ ਨੂੰ ਸਦਮੇ ’ਚ ਪਾ ਦਿੱਤਾ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ ਬਲਕਿ ਪੂਰੀ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਐਕਟਰ ਦੇ ਦੇਹਾਂਤ ’ਤੇ ਲਗਾਤਾਰ ਫੈਨਜ਼ ਅਤੇ ਸਟਾਰਸ ਸੋਸ਼ਲ ਮੀਡੀਆ ’ਤੇ ਦੁੱਖ ਪ੍ਰਗਟਾ ਰਹੇ ਹਨ।

bikramjit Kanwarpal

ਬਿਕਰਮਜੀਤ ਕੰਵਰਪਾਲ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਇਕ ਆਰਮੀ ਅਫਸਰ ਦੇ ਘਰ ਹੋਇਆ ਸੀ।  ਉਹ ਸਾਲ 2002 ’ਚ ਸੈਨਾ ਤੋਂ ਰਿਟਾਈਰਡ ਹੋ ਗਏ। ਇਸਤੋਂ ਬਾਅਦ ਉਨ੍ਹਾਂ ਨੇ 2003 ’ਚ ਬਾਲੀਵੁੱਡ ’ਚ ਡੈਬਿਊ ਕੀਤਾ।

 

View this post on Instagram

 

A post shared by Neil Nitin Mukesh (@neilnitinmukesh)

ਬਿਕਰਮਜੀਤ ਨੇ ‘ਪੇਜ 3’, ਪਾਪ, ਕਾਰਪੋਰੇਟ, ਅਤਿਥੀ ਤੁਮ ਕਬ ਜਾਓਗੇ, ਮਰਡਰ 2, ਹੇ ਬੇਬੀ, ਪ੍ਰੇਮ ਰਤਨ ਧਨ ਪਾਓ, ਆਰਕਸ਼ਣ, 2 ਸਟੇਟਸ, ਰਾਕੇਟ ਸਿੰਘ : ਸੇਲਸਮੈਨ ਆਦਿ ਦਿ ਈਅਰ ਅਤੇ ‘ਦਿ ਗਾਜੀ ਅਟੈਕ ਸਮੇਤ ਹੋਰ ਫਿਲਮਾਂ ਕੀਤੀਆਂ। ਬਿਕਰਮਜੀਤ ਬਾਲੀਵੁੱਡ ਹੀ ਨਹੀਂ ਛੋਟੇ ਪਰਦੇ ’ਤੇ ਵੀ ਕੰਮ ਕਰ ਚੁੱਕੇ ਹਨ।

You may also like