ਧਰਮਿੰਦਰ ਦਿਓਲ ਆਪਣੀ ਖੇਤੀ ਨੂੰ ਵੇਖ ਹਰ ਤਰ੍ਹਾਂ ਦੇ ਦੁੱਖਾਂ ਨੂੰ ਭੁੱਲ ਜਾਂਦੇ ਹਨ,ਵੀਡੀਓ ਕੀਤਾ ਸਾਂਝਾ
ਧਰਮਿੰਦਰ ਦਿਓਲ ਆਪਣੀ ਖੇਤੀ ਨੂੰ ਵੇਖ ਹਰ ਤਰ੍ਹਾਂ ਦੇ ਦੁੱਖਾਂ ਨੂੰ ਭੁੱਲ ਜਾਂਦੇ ਹਨ,ਵੀਡੀਓ ਕੀਤਾ ਸਾਂਝਾ
ਧਰਮਿੰਦਰ ਦਿਓਲ ਏਨੀਂ ਦਿਨੀਂ ਫੁਰਸਤ ਦੇ ਪਲ ਪ੍ਰਕ੍ਰਿਤੀ ਦੇ ਬੇਹੱਦ ਨਜ਼ਦੀਕ ਆਪਣੇ ਖੇਤਾਂ 'ਚ ਬਿਤਾ ਰਹੇ ਨੇ । ਧਰਮਿੰਦਰ ਦਿਓਲ ਆਪਣੇ ਖੇਤਾਂ 'ਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾ ਰਹੇ ਹਨ । ਉਨ੍ਹਾਂ ਨੇ ਇੱਕ ਵੀਡੀਓ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਅਤੇ ਉਹ ਵੀਡੀਓ 'ਚ ਕਹਿ ਰਹੇ ਨੇ ਕਿ ਖੇਤੀ ਨੂੰ ਵੇਖ ਕੇ ਹਰ ਤਰ੍ਹਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਨੇ ।
ਹੋਰ ਵੇਖੋ :ਮੈਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ ਜਾਨ ਤੋਂ ਵੱਧ ਪਿਆਰੀ ਹੈ -ਧਰਮਿੰਦਰ ਦਿਓਲ
https://www.instagram.com/p/ByRBwC9nIWw/
ਉਹ ਆਪਣੇ ਖੇਤਾਂ ਅਤੇ ਖੇਤਾਂ 'ਚ ਉੱਗੀਆਂ ਫ਼ਸਲਾਂ ਨੂੰ ਵੇਖ ਕੇ ਫੁੱਲੇ ਨਹੀਂ ਸਮਾ ਰਹੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ " Jo......Kabhi tha ........who Abhi nehin....... jo........ Abhi hai......who Kabhi na hoga.......... Abhi ko .... Jeena seekh lo ........... Dosto.........ye Abhi .... bhi ......beet jaye ga.........live this moment to it’s Best". ਦੱਸ ਦਈਏ ਕਿ ਧਰਮਿੰਦਰ ਨੇ ਲੰਬਾ ਅਰਸਾ ਬਾਲੀਵੁੱਡ 'ਚ ਰਾਜ ਕੀਤਾ ਹੈ ਅਤੇ ਆਪਣੇ ਉਮਰ ਦੇ ਇਸ ਪੜਾਅ 'ਤੇ ਆ ਕੇ ਉਹ ਆਪਣਾ ਸਮਾਂ ਆਪਣੇ ਖੇਤਾਂ 'ਚ ਬਿਤਾ ਰਹੇ ਨੇ ।
https://www.instagram.com/p/ByLOcMzHT6O/
ਆਪਣੀਆਂ ਫ਼ਸਲਾਂ ਅਤੇ ਮਿੱਟੀ ਨਾਲ ਉਨ੍ਹਾਂ ਦਾ ਮੋਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਚਾਹੁਣ ਵਾਲੇ ਧਰਮਿੰਦਰ ਅਕਸਰ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਨੇ ਅਤੇ ਆਪਣੀਆਂ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
