ਬਾਲੀਵੁੱਡ ਅਦਾਕਾਰ ਕਿਸ਼ੋਰ ਨਾਂਦਲਸਕਰ ਦਾ ਕੋਰੋਨਾ ਨਾਲ ਹੋਇਆ ਦਿਹਾਂਤ

written by Rupinder Kaler | April 24, 2021

ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਦਿਖਾਈ ਦੇਣ ਵਾਲੇ ਅਦਾਕਾਰ ਕਿਸ਼ੋਰ ਨਾਂਦਲਸਕਰ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ । 81 ਸਾਲ ਦੇ ਕਿਸ਼ੋਰ ਮਰਾਠੀ ਫ਼ਿਲਮਾਂ ਤੇ ਲੜੀਵਾਰ ਨਾਟਕਾਂ ਦੇ ਮੰਨੇ ਪ੍ਰਮੰਨੇ ਅਦਾਕਾਰ ਸਨ । ਉਹਨਾਂ ਦੀ ਮੌਤ ਦੀ ਖ਼ਬਰ ਉਹਨਾਂ ਦੇ ਪੋਤੇ ਅਨੀਸ਼ ਨੇ ਸਾਂਝੀ ਕੀਤੀ ਹੈ ।

ਹੋਰ ਪੜ੍ਹੋ :

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਲਲਿਤ ਬਹਿਲ ਦਾ ਦਿਹਾਂਤ, ਕੋਰੋਨਾ ਵਾਇਰਸ ਨਾਲ ਪੀੜਤ ਸਨ ਲਲਿਤ ਬਹਿਲ

ਉਸ ਨੇ ਦੱਸਿਆ ਕਿ ਉਸ ਦੇ ਦਾਦੇ ਨੂੰ ਕੋਰੋਨਾ ਦੀ ਸ਼ਿਕਾਇਤ ਹੋਣ ਤੋਂ ਬਾਅਦ ਕੋਵਿਡ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਨੇ ਅੱਜ 12.30 ਵਜੇ ਆਖਰੀ ਸਾਹ ਲਿਆ । ਅਨੀਸ ਨੇ ਦੱਸਿਆ ਕਿ ਕੋਵਿਡ ਸੈਂਟਰ ਵਿੱਚ ਦਾਖਿਲ ਕਰਵਾਉਣ ਤੋਂ ਪਹਿਲਾਂ ਕਿਸ਼ੋਰ ਨੂੰ ਬੋਲਣ ਤੇ ਸਾਹ ਲੈਣ ਵਿੱਚ ਬਹੁਤ ਤਕਲੀਫ ਸੀ ।

ਉਹਨਾਂ ਦਾ ਆਕਸੀਜ਼ਨ ਲੈਵਲ ਬਹੁਤ ਹੇਠਾਂ ਚਲਾ ਗਿਆ ਸੀ । ਭਾਵੇਂ ਕਿਸ਼ੋਰ ਮਰਾਠੀ ਫ਼ਿਲਮਾਂ ਵਿੱਚ ਖੂਬ ਸਰਗਰਮ ਸਨ ਪਰ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਵੀ ਯਾਦਗਾਰ ਕਿਰਦਾਰ ਨਿਭਾਏ ਸਨ । ਉਹਨਾਂ ਨੇ ਬਾਲੀਵੁੱਡ ਫ਼ਿਲਮ ਵਾਸਤਵ, ਜਿਸ ਦੇਸ਼ ਮੇਂ ਗੰਗਾ ਰਹਿਤਾ ਹੈ, ਖਾਕੀ, ਸ਼ਿੰਘਮ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ।

You may also like