ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ, ਬਾਲੀਵੁੱਡ ਸਿਤਾਰਿਆਂ ਨੇ ਵਿਆਹ ਵਿੱਚ ਪਹੁੰਚ ਕੇ ਖੂਬ ਕੀਤੀ ਮਸਤੀ

Written by  Rupinder Kaler   |  November 15th 2021 11:40 AM  |  Updated: November 16th 2021 12:06 PM

ਬਾਲੀਵੁੱਡ ਅਦਾਕਾਰ ਰਾਜ ਕੁਮਾਰ ਰਾਓ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ, ਬਾਲੀਵੁੱਡ ਸਿਤਾਰਿਆਂ ਨੇ ਵਿਆਹ ਵਿੱਚ ਪਹੁੰਚ ਕੇ ਖੂਬ ਕੀਤੀ ਮਸਤੀ

ਰਾਜਕੁਮਾਰ ਰਾਓ ਅਤੇ ਪੱਤਰਲੇਖਾ (rajkumar rao , patralekhaa) ਚੰਡੀਗੜ੍ਹ ਦੇ ਓਬਰਾਏ ਹੋਟਲ ‘ਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ । ਇਸ ਤੋਂ ਪਹਿਲਾਂ ਰਾਜਕੁਮਾਰ ਰਾਓ ਅਤੇ ਪੱਤਰਲੇਖਾ ਦੀ ਮੰਗਣੀ ਸ਼ਨੀਵਾਰ ਨੂੰ ਓਬਰਾਏ ਸੁਖਵਿਲਾਸ ਸਪਾ ਰਿਜ਼ੋਰਟ, ਨਿਊ ਚੰਡੀਗੜ੍ਹ ਵਿਖੇ ਹੋਈ ਸੀ । ਇਸ ਸਭ ਦੇ ਚਲਦੇ ਉਹਨਾਂ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਵਿਆਹ ਦੇ ਸਮਾਰੋਹ 'ਚ ਪਰਿਵਾਰ ਦੇ ਕਰੀਬੀ ਮੈਂਬਰ ਅਤੇ ਦੋਸਤ ਸ਼ਾਮਲ ਹੋਣਗੇ । ਜੋੜੇ ਨੇ ਸ਼ਨੀਵਾਰ ਨੂੰ ਮੰਗਣੀ ਵੀ ਕੀਤੀ ਸੀ।

Pic Courtesy: twitter

ਹੋਰ ਪੜ੍ਹੋ :

ਇਸ ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਪ੍ਰਸਿੱਧ ਗਾਇਕ ਅਤੇ ਅਦਾਕਾਰ, ਕੀ ਤੁਸੀਂ ਪਛਾਣਿਆ !

Pic Courtesy: Instagram

ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਇੱਕ ਦੂਜੇ ਨੂੰ ਡੇਟ (rajkumar rao , patralekhaa) ਕਰਨ ਤੋਂ ਬਾਅਦ, ਇਹ ਜੋੜਾ ਆਖਰਕਾਰ ਵਿਆਹ ਕਰਨ ਜਾ ਰਿਹਾ ਹੈ। ਵਿਆਹ ਦੇ ਕਾਰਡ ਵਿੱਚ ਲਿਖਿਆ ਹੈ, "ਰਾਓ ਪਰਿਵਾਰ ਅਤੇ ਪਾਲ ਪਰਿਵਾਰ ਤੁਹਾਨੂੰ ਪੱਤਰਲੇਖਾ ਦੇ ਵਿਆਹ ਲਈ ਰਾਜਕੁਮਾਰ ਦੇ ਨਾਲ ਸੋਮਵਾਰ 15 ਨਵੰਬਰ, 21 ਓਬਰਾਏ ਸੁਖਵਿਲਾਸ ਚੰਡੀਗੜ੍ਹ ਲਈ ਸੱਦਾ ਦਿੰਦੇ ਹਨ ।" ਰਾਜ ਰਾਓ ਅਤੇ ਪੱਤਰਲੇਖਾ ਦੀ ਮੰਗਣੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ।

ਇਸ ਜੋੜੀ (rajkumar rao , patralekhaa) ਨੇ ਸਫ਼ੇਦ ਰੰਗ ਦੀ ਪੋਸ਼ਾਕ ਪਹਿਨ ਕੇ ਮੰਗਣੀ ਕੀਤੀ ਸੀ, ਉਨ੍ਹਾਂ ਦੀ ਮੰਗਣੀ ‘ਚ ਵ੍ਹਾਈਟ ਥੀਮ ਹੀ ਰੱਖੀ ਗਈ ਸੀ। ਇਸ ਵੀਡੀਓ ਵਿੱਚ ਰਾਜਕੁਮਾਰ ਪੱਤਰਲੇਖਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰ ਰਹੇ ਹਨ, ਇਹ ਵੀਡੀਓ ਇੰਟਰਨੈੱਟ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ । ਮੰਗਣੀ 'ਚ ਬਾਲੀਵੁੱਡ ਸਿਤਾਰੇ ਫਰਾਹ ਖਾਨ ਅਤੇ ਸਾਕਿਬ ਸਲੀਮ ਮਹਿਮਾਨ ਵਜੋਂ ਨਜ਼ਰ ਆਏ। ਮਹਿਮਾਨਾਂ ਨੇ ਵੀ ਚਿੱਟੇ ਕੱਪੜੇ ਪਾਏ ਹੋਏ ਸਨ।

 

View this post on Instagram

 

A post shared by Fifafooz (@fifafoozofficial)

You May Like This
DOWNLOAD APP


© 2023 PTC Punjabi. All Rights Reserved.
Powered by PTC Network