ਕਿਸਾਨਾਂ ਦੀਆਂ ਮੌਤਾਂ ‘ਤੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਨੇ ਕੀਤਾ ਟਵੀਟ, ਟਵੀਟ ਤੇਜ਼ੀ ਦੇ ਨਾਲ ਹੋ ਰਿਹਾ ਵਾਇਰਲ

written by Rupinder Kaler | January 29, 2021

ਦਿੱਲੀ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਕਿਸਾਨ ਪਿਛਲੇ 60 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੜੇ ਹੋਏ ਹਨ । ਪਰ 26 ਜਨਵਰੀ ਵਾਲੇ ਦਿਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਤੋਂ ਬਾਅਦ ਕਿਸਾਨਾਂ ਦੇ ਅੰਦੋਲਨ ‘ਤੇ ਕਈ ਲੋਕਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ । sushant ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰਾਂ ਨੇ ਕਿਸਾਨਾਂ ਦਾ ਹੌਸਲਾ ਵਧਾਇਆ ਹੈ । ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਦੇ ਬਿਆਨ ਵੀ ਸਾਹਮਣੇ ਆਏ ਹਨ । ਇਸ ਮਾਮਲੇ ‘ਚ ਹੁਣ ਅਦਾਕਾਰ ਸੁਸ਼ਾਂਤ ਸਿੰਘ ਦਾ ਟਵੀਟ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਹੋਰ ਪੜ੍ਹੋ : 

sushant ਸੁਸ਼ਾਂਤ ਸਿੰਘ ਨੇ ਇੱਕ ਯੂਜ਼ਰ ਦੇ ਟਵੀਟ ਉੱਤੇ ਰੀਐਕਸ਼ਨ ਦਿੰਦਿਆਂ ਲਿਖਿਆ ਹੈ ਕਿ ਹੁਣ ਤੱਕ 100 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ। sushant ਸੁਸ਼ਾਂਤ ਸਿੰਘ ਨੇ ਵਿਅੰਗਾਤਮਕ ਸੁਰ ’ਚ ਅੱਗੇ ਲਿਖਿਆ ਹੈ ਕਿ – ‘ਕੁਝ ਕਾਨੂੰਨ ਆਏ ਕੁਦਰਤੀ ਤੌਰ ਉੱਤੇ ਤੇ ਉਨ੍ਹਾਂ ਕਾਰਨ ਕੁਝ ਕੁਦਰਤੀ ਮੌਤਾਂ ਹੋ ਗਈਆਂ। ਇਸ ਨੂੰ ਹਿੰਸਾ ਨਹੀਂ ਕਹਿੰਦੇ। ਕਿਸ ਨੇ ਕਿਹਾ ਕਿ ਲੜੋ ਤੇ ਮਰੋ, ਜਿਊਂਦੇ ਰਹਿਣ ਲਈ?’ https://twitter.com/sushant_says/status/1354157931013390336

0 Comments
0

You may also like