ਬਾਲੀਵੁੱਡ ਅਦਾਕਾਰ ਅਜੈ ਦੇਵਗਨ, ਤਾਪਸੀ ਪੰਨੂ ਅਤੇ ਰਿਤੇਸ਼ ਦੇਸ਼ਮੁਖ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿੱਤੀ ਵਧਾਈ

written by Shaminder | January 20, 2021

ਪੂਰੀ ਦੁਨੀਆ ‘ਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪਾਲੀਵੁੱਡ ਦੀਆਂ ਹਸਤੀਆਂ ਦੇ ਨਾਲ ਨਾਲ ਬਾਲੀਵੁੱਡ ਸਿਤਾਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਹੈ । ਗੁਰਦਾਸ ਮਾਨ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਸਾਂਝੀ ਕਰਦੇ ਹੋਏ ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ ਹੈ ।

Gurdas Maan

ਇਸ ਦੇ ਨਾਲ ਹੀ ਬਾਲੀਵੁੱਡ ਹਸਤੀਆਂ ਚੋਂ ਤਾਪਸੀ ਪੰਨੂ ਨੇ ਵੀ ਟਵੀਟ ਕਰਦਿਆਂ ਹੋਇਆਂ ਲਿਖਿਆ ਕਿ “ਦੇਹ ਸਿਵਾ ਬਰੁ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ, ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ ॥ ਗੁਰਪੁਰਬ ਤੁਹਾਡੀ ਜਿੰਦਗੀ ਵਿੱਚ ਅਨੰਦ ਅਤੇ ਖ਼ੁਸ਼ੀਆਂ ਲਿਆਵੇ!'

ਹੋਰ ਪੜ੍ਹੋ : ਅਮਿਤਾਬ ਬੱਚਨ ਨੇ ਟਵੀਟ ਕਰਕੇ ਕਿਹਾ “ਗਲੇ ‘ਤੇ ਹੱਥ ਨਾ ਰੱਖੀ, ਠੋਕ ਦਿਆਂਗੇ”

[embed]https://twitter.com/taapsee/status/1351737626185723906[/embed]

ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਵੀ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ । "ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਵਾਰਥ ਨੂੰ ਖਤਮ ਕਰੋ , ਅੱਜ ਉਨ੍ਹਾਂ ਦੇ ਪ੍ਰਕਾਸ਼ ਪੁਰਬ ਮੌਕੇ ਮੈਂ ਇਕ ਬਹਾਦਰ ਸੰਤ ਵੱਲੋਂ ਮਨੁੱਖਤਾ ਲਈ ਪੜ੍ਹਾਏ ਪਾਠ ਨੂੰ ਯਾਦ ਕਰਦਾ ਹਾਂ।

[embed]https://twitter.com/ajaydevgn/status/1351746614818271232[/embed]

ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ ਜਿਸ ਨੂੰ ਦੁਨੀਆਂ ਭਰ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਬੌਲੀਵੁਡ ਸਿਤਾਰਿਆਂ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।

tapsee
ਬੌਲੀਵੁਡ ਅਦਾਕਾਰਾ ਤਾਪਸੀ ਪੰਨੂ ਨੇ ਆਪਣੇ ਟਵਿੱਟਰ ਹੈਂਡਲ ਤੋਂ ਪੰਜਾਬੀ ਵਿੱਚ ਟਵੀਟ ਕਰਦਿਆਂ ਗੁਰਪੁਰਬ ਦੀ ਵਧਾਈ ਦਿੰਦਿਆਂ ਲਿਖਿਆ ਗੁਰਪੁਰਬ ਤੁਹਾਡੀ ਜ਼ਿੰਦਗੀ ਵਿੱਚ ਅਨੰਦ ਤੇ ਖ਼ੁਸ਼ੀਆਂ ਲਿਆਵੇ!

ajay

ਅਦਾਕਾਰ ਰਿਤੇਸ਼ ਦੇਸ਼ੁਖ ਦਾ ਟਵੀਟ ਵੀ ਵਾਇਰਲ ਹੋ ਰਿਹਾ ਹੈ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਰਿਤੇਸ਼ ਨੇ ਟਵੀਟ ਕੀਤਾ, "ਮੈਂ ਆਸ ਕਰਦਾ ਹਾਂ ਗੁਰੂ ਜੀ ਦੀਆਂ ਸਿੱਖਿਆਵਾਂ ਦੀ ਸੇਧ ਨਾਲ ਅਸੀਂ ਹਮਦਰਦ, ਦਿਆਲੂ ਤੇ ਪਿਆਰ ਕਰਨ ਵਾਲੇ ਬਣੇ ਰਹੀਏ।

 

 

0 Comments
0

You may also like