ਮੇਕਅੱਪ ਕਿਵੇਂ ਬਦਲ ਦਿੰਦਾ ਹੈ ਕਿਸੇ ਦੀ ਪਹਿਚਾਣ,ਇਸ ਅਦਾਕਾਰਾ ਨੂੰ ਪਛਾਨਣਾ ਹੈ ਮੁਸ਼ਕਿਲ, ਤੁਸੀਂ ਦੱਸ ਸਕਦੇ ਹੋ ਕੌਣ ਹੈ ਇਹ ਅਦਾਕਾਰਾ 

Written by  Shaminder   |  April 09th 2019 05:13 PM  |  Updated: April 09th 2019 05:13 PM

ਮੇਕਅੱਪ ਕਿਵੇਂ ਬਦਲ ਦਿੰਦਾ ਹੈ ਕਿਸੇ ਦੀ ਪਹਿਚਾਣ,ਇਸ ਅਦਾਕਾਰਾ ਨੂੰ ਪਛਾਨਣਾ ਹੈ ਮੁਸ਼ਕਿਲ, ਤੁਸੀਂ ਦੱਸ ਸਕਦੇ ਹੋ ਕੌਣ ਹੈ ਇਹ ਅਦਾਕਾਰਾ 

ਦੀਪਿਕਾ ਪਾਦੂਕੋਣ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਉਹ ਆਪਣੀ ਨਵੀਂ ਫ਼ਿਲਮ ਛਪਾਕ ਦੇ ਮੇਕਅਪ 'ਚ ਨਜ਼ਰ ਆ ਰਹੇ ਨੇ । ਇਹ ਵੀਡੀਓ ਕਿੱਥੋਂ ਦੀ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ । ਪਰ ਇਸ ਮੇਕਅਪ 'ਚ ਦੀਪਿਕਾ ਨੂੰ ਵੇਖ ਕੇ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਸੱਚਮੁੱਚ ਹੀ ਇਹ ਦੀਪਿਕਾ ਹੀ ਹੈ ।

ਹੋਰ ਵੇਖੋ :ਦੀਪਿਕਾ ਪਾਦੂਕੋਣ ਬਣਨਾ ਚਾਹੁੰਦੀ ਹੈ ਮੰਤਰੀ!ਜਾਣੋ ਕਿਹੜੇ ਮੰਤਰਾਲੇ ‘ਚ ਜਾਣਾ ਚਾਹੁੰਦੀ ਹੈ ਦੀਪਿਕਾ

https://www.instagram.com/p/BwCGcEBDAgs/

ਲੋਕਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਅਦਾਕਾਰਾ ਦੀਪਿਕਾ ਹੈ ਤਾਂ ਲੋਕ ਉਨ੍ਹਾਂ ਦੀਆਂ ਤਸਵੀਰਾਂ ਖਿੱਚਣ ਲੱਗੇ । ਜਿਸ ਤੋਂ ਬਾਅਦ ਇੱਕ ਸ਼ਖਸ ਲੋਕਾਂ ਨੁੰ ਰੋਕਦਾ ਹੋਇਆ ਨਜ਼ਰ ਆਇਆ । ਦੱਸ ਦਈਏ ਕਿ ਦੀਪਿਕਾ ਏਨੀਂ ਦਿਨੀਂ ਫ਼ਿਲਮ ਛਪਾਕ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਜਿਸ 'ਚ ਉਹ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦਾ ਕਿਰਦਾਰ ਨਿਭਾ ਰਹੇ ਨੇ । ਦੀਪਿਕਾ ਦਾ ਇਹ ਵਾਇਰਲ ਵੀਡੀਓ ਉਨ੍ਹਾਂ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਦਾ ਲੱਗਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network