ਬਾਲੀਵੁੱਡ ਅਦਾਕਾਰਾ ਕਾਜੋਲ ਨਾਲ ਹੋਇਆ ਕੁਝ ਅਜਿਹਾ ਕਿ ਧੜੰਮ ਕਰਕੇ ਡਿੱਗੀ ਅਦਾਕਾਰਾ, ਵੀਡੀਓ ਵਾਇਰਲ

Written by  Shaminder   |  August 19th 2020 03:26 PM  |  Updated: August 19th 2020 03:26 PM

ਬਾਲੀਵੁੱਡ ਅਦਾਕਾਰਾ ਕਾਜੋਲ ਨਾਲ ਹੋਇਆ ਕੁਝ ਅਜਿਹਾ ਕਿ ਧੜੰਮ ਕਰਕੇ ਡਿੱਗੀ ਅਦਾਕਾਰਾ, ਵੀਡੀਓ ਵਾਇਰਲ

ਬਾਲੀਵੁੱਡ ਅਦਾਕਾਰਾ ਕਾਜੋਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਾਜੋਲ  ਕਿਸੇ ਪ੍ਰੋਗਰਾਮ ‘ਚ ਸ਼ਿਰਕਤ ਕਰਨ ਲਈ ਕਿਤੇ ਜਾ ਰਹੀ ਹੈ । ਪਰ ਅਚਾਨਕ ਉਨ੍ਹਾਂ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਧੜੰਮ ਕਰਕੇ ਥੱਲੇ ਡਿੱਗ ਜਾਂਦੀ ਹੈ ।ਇੱਕ ਪਲ ਲਈ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਇਹ ਕਿਵੇਂ ਹੋਇਆ । ਹਾਲਾਂਕਿ ਸਿਕਓਰਿਟੀ ਗਾਰਡ ਉਨ੍ਹਾਂ ਦੇ ਨਾਲ ਮੌਜੂਦ ਸਨ ।

https://www.instagram.com/p/CECT7NShomO/

ਜਿਸ ਤੋਂ ਬਾਅਦ ਉਨ੍ਹਾਂ ਨੇ ਕਾਜੋਲ  ਨੂੰ ਬਿਨਾਂ ਦੇਰ ਕੀਤਿਆਂ ਉਠਾਇਆ ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।ਕਾਜੋਲ  ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

https://www.instagram.com/p/CCfrJcLJFX9/

‘ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ’, ‘ਗੁਪਤ’, ‘ਪਿਆਰ ਤੋ ਹੋਨਾ ਹੀ ਥਾ’, ‘ਪਿਆਰ ਕੀਆ ਤੋਂ ਡਰਨਾ ਕਯਾ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network