ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਏ.ਪੀ. ਢਿੱਲੋਂ ਦੇ ਗੀਤਾਂ ‘ਤੇ ਝੂਮਦੀ ਨਜ਼ਰ ਆਈ, ਵੀਡੀਓ ਹੋ ਰਿਹਾ ਵਾਇਰਲ

written by Shaminder | December 13, 2021

ਬਾਲੀਵੁੱਡ ਦੇ ਸਿਤਾਰੇ ਵੀ ਪੰਜਾਬੀ ਗੀਤਾਂ ਦੇ ਬੇਹੱਦ ਸ਼ੌਕੀਨ ਹਨ । ਏਪੀ ਢਿੱਲੋਂ ( AP Dhillon) ਅਤੇ ਉਸ ਦਾ ਸਾਥੀ ਗੁਰਿੰਦਰ ਗਿੱਲ  (Gurinder Gill ) ਏਨੀਂ ਦਿਨੀਂ ਪੰਜਾਬ ਆਏ ਹੋਏ ਹਨ । ਇਸ ਦੌਰਾਨ ਉਹ ਦੇਸ਼ ਦੇ ਮਹਾਂਨਗਰਾਂ ‘ਚ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਹੇ ਹਨ । ਬੀਤੇ ਦਿਨ ਇਨ੍ਹਾਂ ਕਲਾਕਾਰਾਂ ਨੇ ਮੁੰਬਈ ‘ਚ ਪਰਫਾਰਮ ਕੀਤਾ । ਇਨ੍ਹਾਂ ਗਾਇਕਾਂ ਦੀ ਪਰਫਾਰਮੈਂਸ ਦਾ ਅਨੰਦ ਬਾਲੀਵੁੱਡ ਦੀਆਂ ਹੀਰੋਇਨਾਂ ਨੇ ਵੀ ਮਾਣਿਆ । ਸਾਰਾ ਅਲੀ ਖ਼ਾਨ, (Sara Ali Khan ) ਜਾਨ੍ਹਵੀ ਕਪੂਰ ਅਤੇ ਇਬ੍ਰਾਹੀਮ ਖ਼ਾਨ ਏਪੀ ਢਿੱਲੋਂ ਦੇ ਗੀਤਾਂ ਦਾ ਅਨੰਦ ਮਾਣਦੇ ਹੋਏ ਨਜ਼ਰ ਆਏ ਅਤੇ ਏਪੀ ਢਿੱਲੋਂ ਦੇ ਗੀਤਾਂ ਦੀਆਂ ਧੁਨਾਂ ‘ਤੇ ਥਿਰਕਦੇ ਹੋਏ ਨਜ਼ਰ ਆਏ ।

sara-ali-khan image From instagram

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਕੁਝ ਇਸ ਤਰ੍ਹਾਂ ਮਨਾਇਆ ਭਤੀਜੇ ਦਾ ਜਨਮ ਦਿਨ, ਵੀਡੀਓ ਕੀਤਾ ਸਾਂਝਾ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Jahnvi Image From Instagram

ਕੋਈ ਸਮਾਂ ਸੀ ਜਦੋਂ ਸਾਰਾ ਅਲੀ ਖ਼ਾਨ ਆਪਣੇ ਵਧੇ ਹੋਏ ਵਜ਼ਨ ਕਾਰਨ ਪ੍ਰੇਸ਼ਾਨ ਅਤੇ ਕਾਫੀ ਮੋਟੀ ਸੀ । ਪਰ ਉਸ ਨੇ ਆਪਣਾ ਵਜ਼ਨ ਹੀ ਘੱਟ ਨਹੀਂ ਕੀਤਾ ਬਲਕਿ ਹੁਣ ਫ਼ਿਲਮਾਂ ‘ਚ ਖੂਬ ਨਾਮ ਕਮਾ ਰਹੀ ਹੈ । ਜਾਨ੍ਹਵੀ ਕਪੂਰ ਦੇ ਨਾਲ ਉਸ ਦੀ ਬਹੁਤ ਵਧੀਆ ਬਾਂਡਿੰਗ ਹੈ ।

 

View this post on Instagram

 

A post shared by Viral Bhayani (@viralbhayani)

ਇਸ ਤੋਂ ਇਲਾਵਾ ਜਾਨ੍ਹਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਵੀ ਬਾਲੀਵੁੱਡ ਇੰਡਸਟਰੀ ਨੂੰ ਗੂੰਜਨ ਸਕਸੇਨਾ ਵਰਗੀਆਂ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਇਸ ਤੋਂ ਇਲਾਵਾ ਹਾਲ ਹੀ ‘ਚ ਉਸ ਦੀ ਫ਼ਿਲਮ ‘ਰੂਹੀ’ ਆਈ ਸੀ । ਜਿਸ ‘ਚ ਰਾਜ ਕੁਮਾਰ ਰਾਓ ਉਨ੍ਹਾਂ ਦੇ ਨਾਲ ਨਜ਼ਰ ਆਏ ਸਨ ।

 

You may also like