
ਅਨਿਲ ਕਪੂਰ ਦਾ ਬੇਟਾ ਹਰਸ਼ਵਰਧਨ ਕਪੂਰ (Harshvardhan kapoor) ਅੱਜ ਆਪਣਾ 30ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਹਰਸ਼ਵਰਧਨ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਹਾਇਕ ਨਿਰਦੇਸ਼ਕ ਵਜੋਂ ਕੀਤੀ ਸੀ। ਉਸ ਨੇ 'ਬਾਂਬੇ ਵੈਲਵੇਟ' ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਹਰਸ਼ਵਰਧਨ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਮਿਰਜ਼ਿਆ' ਨਾਲ ਕੀਤੀ ਸੀ। ਇਸ ਫਿਲਮ ਲਈ ਉਨ੍ਹਾਂ ਦੀ ਤਾਰੀਫ ਜ਼ਰੂਰ ਹੋਈ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।

ਹੋਰ ਪੜ੍ਹੋ :
ਮਲਕੀਤ ਰੌਣੀ ਦਾ ਅੱਜ ਹੈ ਜਨਮ ਦਿਨ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ, ਅਦਾਕਾਰ ਨੇ ਸਭ ਦਾ ਕੀਤਾ ਸ਼ੁਕਰੀਆ ਅਦਾ

ਇਹ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਫਿਲਮ ਸੀ। ਫਿਲਮ ਦੀ ਮੁੱਖ ਅਦਾਕਾਰਾ ਸਯਾਮੀ ਖੇਰ ਸੀ। ਇਸ ਦੇ ਨਾਲ ਹੀ 2018 'ਚ ਹਰਸ਼ਵਰਧਨ ਕਪੂਰ 'ਭਾਵੇਸ਼ ਜੋਸ਼ੀ ਸੁਪਰਹੀਰੋ' 'ਚ ਨਜ਼ਰ ਆਏ ਸਨ ਪਰ ਇਹ ਫਿਲਮ ਵੀ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਨਾਲ ਪਛੜ ਗਈ ਸੀ। ਹਰਸ਼ਵਰਧਨ ਕਪੂਰ ਆਪਣੇ ਪਿਤਾ ਅਨਿਲ ਕਪੂਰ ਅਤੇ ਭੈਣਾਂ ਦੇ ਚਹੇਤੇ ਹਨ।
View this post on Instagram
ਉਸ ਦਾ ਆਪਣੇ ਪਿਤਾ ਨਾਲ ਵੀ ਪੂਰਾ ਦੋਸਤਾਨਾ ਰਿਸ਼ਤਾ ਹੈ। ਹਰਸ਼ਵਰਧਨ ਕਪੂਰ ਦੇ ਜਨਮ ਦਿਨ ਤੇ ਉਹਨਾਂ ਦੀ ਭੈਣ ਸੋਨਮ ਕਪੂਰ (Sonam Kapoor ) ਨੇ ਉਹਨਾਂ ਦੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਤੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸੋਨਮ ਕਪੂਰ ਵੱਲੋਂ ਸ਼ੇਅਰ ਕੀਤੀਆਂ ਇਹ ਤਸਵੀਰਾਂ ਬਹੁਤ ਹੀ ਖ਼ਾਸ ਹਨ । ਉਹਨਾਂ ਦੇ ਪ੍ਰਸ਼ੰਸਕ ਇਹਨਾਂ ਤਸਵੀਰਾਂ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।