ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਗੰਗਾ ਨਦੀ ਕਿਨਾਰੇ ਕੀਤਾ ਜਾਪ, ਸਭ ਦੀ ਭਲਾਈ ਲਈ ਕੀਤੀ ਕਾਮਨਾ

written by Shaminder | February 08, 2021

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਮਹਾਂਮ੍ਰਿਤਊਜੈ ਦਾ ਜਾਪ ਕਰਦੀ ਹੋਈ ਨਜ਼ਰ ਆ ਰਹੀ ਹੈ । ਨਦੀ ਕਿਨਾਰੇ ‘ਤੇ ਸ਼ਿਲਪਾ ਸ਼ੈੱਟੀ ਇਹ ਜਾਪ ਕਰਦੀ ਹੋਈ ਵਿਖਾਈ ਦ ਰਹੀ ਹੈ। Shilpa-Shetty ਅਦਾਕਾਰਾ ਦੇ ਫੈਨਸ ਵੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ ਅਤੇ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਇਸ ਵੀਡੀਓ ਦੇ ਸ਼ੇਅਰ ਹੁੰਦਿਆਂ ਹੀ 50 ਹਜ਼ਾਰ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਹਨ । ਹੋਰ ਪੜ੍ਹੋ : ਜਗਸੀਰ ਸਿੰਘ ਜੱਗੀ ਉਰਫ ਜੱਗੀ ਬਾਬਾ ਨੂੰ ਸਿੱਖ ਜੱਥੇਬੰਦੀਆਂ ਨੇ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ
shilpa ਕਿਹਾ ਜਾਂਦਾ ਹੈ ਕਿ ਮਹਾਂਮ੍ਰਿਤਊਜੈ ਦਾ ਜਾਪ ਲੰਮੀ ਉਮਰ ਪ੍ਰਦਾਨ ਕਰਦਾ ਹੈ ਅਤੇ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਅਤੇ ਸ਼ਿਲਪਾ ਸ਼ੈੱਟੀ ਨੇ ਗੰਗਾ ਨਦੀ ਦੇ ਕਿਨਾਰੇ ਪਹੁੰਚ ਕੇ ਇਸ ਮੰਤਰ ਦਾ ਜਾਪ ਕਰਕੇ ਸਭ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਹੈ । shilpa ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਉਹ ਆਪਣੇ ਵੀਡੀਓ ਅਤੇ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਲਦ ਹੀ ਉਹ ਕਈ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

0 Comments
0

You may also like