ਅਦਾਕਾਰਾ ਸ਼ਿਲਪਾ ਸ਼ੈੱਟੀ ਵੱਲੋਂ ਪੰਜਾਬੀ ‘ਚ ਬਣਾਇਆ ਗਿਆ ਇਹ ਟਿਕ ਟੌਕ ਵੀਡੀਓ ਤੁਹਾਨੂੰ ਵੀ ਆਏਗਾ ਪਸੰਦ, ਸੋਸ਼ਲ ਮੀਡੀਆ ‘ਤੇ ਖੂਬ ਹੋ ਰਿਹਾ ਵਾਇਰਲ

Written by  Shaminder   |  April 28th 2020 03:52 PM  |  Updated: April 28th 2020 03:52 PM

ਅਦਾਕਾਰਾ ਸ਼ਿਲਪਾ ਸ਼ੈੱਟੀ ਵੱਲੋਂ ਪੰਜਾਬੀ ‘ਚ ਬਣਾਇਆ ਗਿਆ ਇਹ ਟਿਕ ਟੌਕ ਵੀਡੀਓ ਤੁਹਾਨੂੰ ਵੀ ਆਏਗਾ ਪਸੰਦ, ਸੋਸ਼ਲ ਮੀਡੀਆ ‘ਤੇ ਖੂਬ ਹੋ ਰਿਹਾ ਵਾਇਰਲ

ਲਾਕ ਡਾਊਨ ਦੌਰਾਨ ਫ਼ਿਲਮੀ ਸਿਤਾਰੇ ਵੀ ਆਪਣੇ ਘਰਾਂ ‘ਚ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਸਮਾਂ ਬਿਤਾ ਰਹੇ ਨੇ । ਅਜਿਹੇ ‘ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਵੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਨੇ । ਉਹ ਅਕਸਰ ਆਪਣੇ ਟਿਕ ਟੌਕ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਆਪਣੇ ਵਰਕ ਆਊਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਣਾਉਂਦੇ ਨੇ । ਜੋ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।

https://www.instagram.com/p/B_hNERGpixq/?utm_source=ig_web_copy_link

ਉਨ੍ਹਾਂ ਦਾ ਇੱਕ ਟਿਕਟੌਕ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ ਜੋ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਬਣਾਇਆ ਹੈ । ਇਸ ਵੀਡੀਓ ‘ਚ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਨੂੰ ਪੰਜਾਬੀ ‘ਚ ਪੁੱਛਦੀ ਹੈ ਕਿ “ਤੁਸੀਂ ਮੈਨੂੰ ਰਾਣੀ ਕਿਉਂ ਬੋਲਦੇ ਜੇ, ਜਿਸ ਤੇ ਰਾਜ ਕੁੰਦਰਾ ਕਹਿੰਦੇ ਹਨ ਕਿ ਨੌਕਰਾਣੀ ਲੰਬਾ ਸ਼ਬਦ ਹੋ ਜਾਂਦਾ ਹੈ ।

https://www.instagram.com/p/B_XY_aJBSGV/

ਜਿਸ ਤੋਂ ਬਾਅਦ ਰਾਜ ਕੁੰਦਰਾ ਪੁੱਛਦੇ ਹਨ ਕਿ ਤੂੰ ਮੈਨੂੰ ਜਾਨ ਕਿਉਂ ਕਹਿੰਦੀ ਏਂ।ਜਿਸ ‘ਤੇ ਸ਼ਿਲਪਾ ਸ਼ੈੱਟੀ ਕਹਿੰਦੀ ਹੈ ਕਿ ਜਾਨਵਰ ਲੰਮਾ ਸ਼ਬਦ ਹੋ ਜਾਂਦਾ ਹੈ” । ਜਿਸ ਤੋਂ ਬਾਅਦ ਰਾਜ ਕੁੰਦਰਾ ਦੇ ਹਾਵ-ਭਾਵ ਵੇਖਣ ਵਾਲੇ ਹੁੰਦੇ ਹਨ । ਦੱਸ ਦਈਏ ਕਿ ਅਦਾਕਾਰਾ ਸ਼ਿਲਪਾ ਸ਼ੈੱਟੀ ‘ਤੇ ਉਨ੍ਹਾਂ ਦੇ ਪਤੀ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਵੀਡੀਓਜ਼ ਬਣਾਏ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network