ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ

written by Shaminder | December 17, 2020

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਡਕਰ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ । ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਟਵਿੱਟਰ ‘ਤੇ ਸਾਂਝੀ ਕੀਤੀ ਹੈ ।ਅਕਾਊਂਟ ਹੈਕ ਹੋਣ ਤੋਂ ਬਾਅਦ ਉਰਮਿਲਾ ਨੇ ਇਸ ਦੀ ਸ਼ਿਕਾਇਤ ਮਹਾਰਾਸ਼ਟਰ ਪੁਲਿਸ ਦੇ ਸਾਈਬਰ ਸੈੱਲ ’ਚ ਦਰਜ ਵੀ ਕਰਵਾ ਦਿੱਤੀ ਹੈ।

urmila

ਅਦਕਾਰਾ ਨੇ ਆਪਣੇ ਟਵਿੱਟਰ ’ਤੇ ਟਵੀਟ ਕਰਦੇ ਹੋਏ ਲਿਖਿਆ ‘ਮੇਰਾ ਇੰਸਟਾਗ੍ਰਾਮ ਹੈਕ ਹੋ ਗਿਆ ਹੈ। ਇੰਸਟਾਗ੍ਰਾਮ... ਪਹਿਲਾਂ ਉਹ ਤੁਹਾਨੂੰ ਸਿੱਧੇ ਮੈਸੇਜ ਭੇਜਦੇ ਹਨ ਤੇ ਸਟੈਪਸ ਨੂੰ ਫਾਲੋ ਕਰਨ ਲਈ ਕਹਿੰਦੇ ਹਨ ਤਾਂ ਜੋ ਤੁਹਾਡਾ ਅਕਾਊਂਟ ਵੈਰੀਵਾਈ ਹੋ ਜਾਵੇ। ਫਿਰ ਅਕਾਊਂਟ ਹੈਕ ਹੋ ਜਾਂਦਾ ਹੈ .....ਸੱਚ ’ਚ????’।

ਹੋਰ ਪੜ੍ਹੋ : ਕਾਂਗਰਸ ਨੂੰ ਛੱਡ ਸ਼ਿਵ ਸੈਨਾ ਵਿੱਚ ਸ਼ਾਮਿਲ ਹੋਈ ਉਰਮਿਲਾ ਮਾਤੋਂਡਕਰ

urmila

ਇੰਸਟਾਗ੍ਰਾਮ ਅਕਾਊਂਟ ਹੈਕ ਹੋਣ ਤੋਂ ਬਾਅਦ ਉਰਮਿਲਾ ਦੀ ਸਾਰੀ ਪੋਸਟਾਂ ਡਿਲੀਟ ਹੋ ਗਈਆਂ ਹਨ। ਜੇਕਰ ਤੁਸੀਂ ਪਹਿਲਾਂ ਉਰਮਿਲਾ ਦਾ ਇੰਸਟਾ ਅਕਾਊਂਟ ਦੇਖਿਆ ਹੋਵੇਗਾ ਤਾਂ ਉਸ ’ਤੇ ਤਮਾਮ ਫੋਟੋਜ਼ ਤੇ ਵੀਡੀਓ ਸੀ।

urmila

ਅਦਾਕਾਰਾ ਨੇ ਉਰਮਿਲਾ ਨੇ ਆਪਣੀਆਂ ਪਰਸਨਲ ਲਾਈਫ ਤੋਂ ਲੈ ਕੇ ਪ੍ਰੋਫੈਸ਼ਨਲ ਲਾਈਫ ਤਕ ਸਾਰੀਆਂ ਫੋਟੋਆਂ ਇੰਸਟਾ ’ਤੇ ਸ਼ੇਅਰ ਕਰ ਰੱਖੀਆਂ ਸੀ ਪਰ ਹੁਣ ਉਰਮਿਲਾ ਦੇ ਇੰਸਟਾਗ੍ਰਾਮ ਇਕ ਵੀ ਫੋਟੋ ਨਹੀਂ ਹੈ ਤੇ ਨਾ ਹੀ ਹੁਣ ਉਹ ਕਿਸੇ ਨੂੰ ਫਾਲੋ ਕਰ ਰਹੀ ਹੈ।

https://twitter.com/UrmilaMatondkar/status/1339106606227759112

 

0 Comments
0

You may also like