ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਨਵੀਂ ਲੁੱਕ ਨਾਲ ਸਾਂਝਾ ਕੀਤਾ ਵੀਡੀਓ

written by Shaminder | January 14, 2021

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ । ਉਨ੍ਹਾਂ ਦੀ ਨਵੀਂ ਲੁੱਕ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਲੁੱਕ ‘ਚ ਉਹ ਲੰਮੇ ਵਾਲਾਂ ਵਾਲੀ ਗੁੱਤ ਦੇ ਨਾਲ ਨਜ਼ਰ ਆ ਰਹੀ ਹੈ । ਜਿਸ ਦਾ ਇੱਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਲੰਮੇ ਵਾਲਾਂ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਵੇ।ਉਰਵਸ਼ੀ ਰੌਤੇਲਾ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ। ਹੋਰ ਪੜ੍ਹੋ : ਪੰਜਾਬੀ ਮਿਊਜ਼ਿਕ ਇੰਡਸਟਰੀ ’ਚ ਗਾਇਕ ਕਾਕੇ ਦਾ ਚੱਲਿਆ ਸਿੱਕਾ, ਕੁਝ ਹੀ ਮਹੀਨਿਆਂ ’ਚ ਬਣਾਏ ਕਰੋੜਾਂ ਪ੍ਰਸ਼ੰਸਕ
urvashi ਵੀਡੀਓ ਨੂੰ ਸਾਂਝਾ ਕਰਦੇ ਹੋਏ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੀ ਓਰੀਜਨਲ ਸਕਿਨ ਦੀ ਤੁਲਨਾ ‘ਚ ਇਹ 10 ਸ਼ੈਡ ਡਾਰਕ ਹੈ । ਜਲਦ ਹੀ ਕੁਝ ਰੋਮਾਂਚਕ ਹੋਣ ਵਾਲਾ ਹੈ । urvashi  Rautela ਹਾਏ ਮੇਰੇ ਲੰਮੇ ਵਾਲ ਕਿਸੇ ਦੀ ਨਜ਼ਰ ਨਾਂ ਲੱਗੇ, ਮੇਰੀ ਨਵੀਂ ਲੁੱਕ ਦੇ ਬਾਰੇ ਤੁਸੀਂ ਕੀ ਸੋਚਦੇ ਹੋ ।ਉਰਵਸ਼ੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਜਲਦ ਹੀ ਫੈਨਸ ਨੂੰ ਸਰਪ੍ਰਾਈਜ਼ ਦੇਣ ਜਾ ਰਹੀ ਹੈ । ਉਰਵਸ਼ੀ ਰੌਤੇਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਮੋਹਨ ਭਾਰਦਵਾਜ ਦੀ ਫ਼ਿਲਮ ‘ਬਲੈਕ ਰੋਜ਼’ ‘ਚ ਨਜ਼ਰ ਆਏਗੀ।

0 Comments
0

You may also like