ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਨੇ ਦੱਸੀ ਆਪਣੇ ਕਰੀਅਰ ਨੂੰ ਲੈ ਕੇ ਖੁੱਲ ਕੇ ਕੀਤੀ ਗੱਲ

written by Shaminder | January 22, 2022

ਜ਼ਰੀਨ ਖ਼ਾਨ (Zareen Khan) ਇੱਕ ਅਜਿਹੀ ਅਦਾਕਾਰਾ (Actress)  ਹੈ, ਜਿਸ ਨੇ ਫ਼ਿਲਮ ‘ਵੀਰ’ ਦੇ ਨਾਲ ਬਾਲੀਵੁੱਡ ਇੰਡਸਟਰੀ ‘ਚ ਕਦਮ ਰੱਖਿਆ ਸੀ । ਪਰ ਇਹ ਅਦਾਕਾਰਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ ।ਹਾਲ ਹੀ ‘ਚ ਜ਼ਰੀਨ ਖਾਨ ਨੇ ਕੁਝ ਅਜਿਹੀ ਗੱਲ ਕਹੀ ਹੈ ਜਿਸ ‘ਤੇ ਕੋਈ ਵੀ ਯਕੀਨ ਨਹੀਂ ਕਰ ਪਾ ਰਿਹਾ । ਇੱਕ ਨਿੱਜੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਣ ਜ਼ਰੀਨ ਨੇ ਦੱਸਿਆ ਕਿ ਸਲਮਾਨ ਖ਼ਾਨ (Salman Khan)  ਬਹੁਤ ਵਧੀਆ ਇਨਸਾਨ ਹੈ ਅਤੇ ਮੇਰੇ ਇੱਕ ਫੋਨ ਕਾਲ ‘ਤੇ ਉਹ ਮੇਰੀ ਮਦਦ ਲਈ ਆਉਂਦਾ ਹੈ ।ਉਸ ਨੇ ਦੱਸਿਆ ਕਿ ਉਹ ਕਿਸੇ ਦੌੜ ਦਾ ਹਿੱਸਾ ਨਹੀਂ ਬਣੀ।

zareen khan, image From instagram

ਹੋਰ ਪੜ੍ਹੋ : ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਵੀ ਹੋਈ ਕੋਰੋਨਾ ਪਾਜ਼ੀਟਿਵ

ਉਸ ਦਾ ਕਹਿਣਾ ਹੈ ਕਿ ਉਹ ਬਹੁਤ ਬਦਲ ਗਈ ਹੈ। ਜਦੋਂ ਤੁਸੀਂ ਏ-ਲਿਸਟਰ ਦਾ ਹਿੱਸਾ ਨਹੀਂ ਹੋ ਤਾਂ ਲੋਕ ਤੁਹਾਡਾ ਇੰਤਜ਼ਾਰ ਨਹੀਂ ਕਰਨਗੇ। ਅੱਗੇ ਉਹ ਕਹਿੰਦੀ ਹੈ ਕਿ ਲੋਕ ਅਜੇ ਵੀ ਮੰਨਦੇ ਹਨ ਕਿ ਸਲਮਾਨ ਖਾਨ ਮੇਰੀ ਮਦਦ ਕਰ ਰਹੇ ਹਨ। ਹਾਲਾਂਕਿ ਮੈਂ ਸਲਮਾਨ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਉਨ੍ਹਾਂ ਨੇ ਮੈਨੂੰ ਇੰਡਸਟਰੀ 'ਚ ਆਉਣ ਦਾ ਮੌਕਾ ਦਿੱਤਾ ਪਰ ਮੇਰਾ ਸੰਘਰਸ਼ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਇੰਡਸਟਰੀ ਦਾ ਹਿੱਸਾ ਬਣੀ।

zareen khan image From instagram

ਉਹ ਕਹਿੰਦੀ ਹੈ ਕਿ ਸਲਮਾਨ ਬਹੁਤ ਚੰਗੇ ਇਨਸਾਨ ਹਨ, ਪਰ ਉਹ ਬਹੁਤ ਵਿਅਸਤ ਹਨ। ਮੈਂ ਹਰ ਛੋਟੀ ਜਿਹੀ ਗੱਲ ਲਈ ਉਸਦੀ ਅਤੇ ਉਸਦੇ ਭਰਾਵਾਂ ਦੀ ਪਿੱਠ 'ਤੇ ਬਾਂਦਰ ਨਹੀਂ ਬਣ ਸਕਦੀ। ਉਸ ਦਾ ਕਹਿਣਾ ਹੈ ਕਿ ਇੰਡਸਟਰੀ ‘ਚ ਜੋ ਵੀ ਕੁਝ ਉਹ ਕਰਦੀ ਹੈ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਉਹ ਸਲਮਾਨ ਕਰਕੇ ਹੈ ਪਰ ਇਹ ਬਿਲਕੁਲ ਵੀ ਸੱਚ ਨਹੀਂ ਹੈ ।ਜ਼ਰੀਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ‘ਚ ਵੀ ਸਰਗਰਮ ਹੈ ਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੀ ਹੈ । ਇਸ ਦੇ ਨਾਲ ਹੀ ਉਹ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ ।

You may also like