ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੀਆਂ ਹੀਰੋਇਨਾਂ ਅੱਜ ਢੋਅ ਰਹੀਆਂ ਹਨ ਗੁੰਮਨਾਮੀ ਦਾ ਹਨੇਰਾ

Written by  Rupinder Kaler   |  November 11th 2020 08:45 AM  |  Updated: November 11th 2020 08:45 AM

ਸਲਮਾਨ ਖ਼ਾਨ ਨਾਲ ਕੰਮ ਕਰਨ ਵਾਲੀਆਂ ਹੀਰੋਇਨਾਂ ਅੱਜ ਢੋਅ ਰਹੀਆਂ ਹਨ ਗੁੰਮਨਾਮੀ ਦਾ ਹਨੇਰਾ

ਬਾਲੀਵੁੱਡ ਵਿੱਚ ਸਲਮਾਨ ਖ਼ਾਨ ਦਾ ਸਿੱਕਾ ਚਲਦਾ ਹੈ, ਉਹ ਅੱਜ ਵੀ ਸੂਪਰ ਸਟਾਰ ਹਨ । ਪਰ ਉਹਨਾਂ ਨਾਲ ਕੰਮ ਕਰ ਚੁੱਕੀਆਂ ਹੀਰੋਇਨਾਂ ਗੁੰਮਨਾਮੀ ਦਾ ਹਨੇਰਾ ਢੋਅ ਰਹੀਆਂ ਹਨ । ਜਿਨ੍ਹਾਂ ਵਿੱਚੋਂ ਪੂਜਾ ਡੱਡਵਾਲ ਵੀ ਇੱਕ ਹੈ । ਕੁਝ ਸਮਾਂ ਪਹਿਲਾਂ ਪੂਜਾ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਵਿੱਚ ਉਹ ਪੂਰੀ ਤਰ੍ਹਾਂ ਮਰਨ ਵਾਲੀ ਸਥਿਤੀ ਵਿੱਚ ਨਜ਼ਰ ਆਈ ਸੀ।

 pooja-dadwal

ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਔਰਤ ਪੂਜਾ ਹੈ, ਜੋ ਸਾਲ 1995 ਵਿੱਚ ਸਲਮਾਨ ਨਾਲ ਫਿਲਮ 'ਵੀਰਗਤੀ' ਵਿੱਚ ਨਜ਼ਰ ਆਈ ਸੀ। ਪੂਜਾ ਦੀ ਮਾੜੀ ਹਾਲਤ ਨੂੰ ਵੇਖਦੇ ਹੋਏ ਸਲਮਾਨ ਖੁਦ ਮਦਦ ਲਈ ਅੱਗੇ ਆਏ ਸੀ।

ਹੋਰ ਪੜ੍ਹੋ :

ramba

ਇਸੇ ਤਰ੍ਹਾਂ ਸਲਮਾਨ ਖ਼ਾਨ ਨਾਲ ਕੰਮ ਕਰ ਚੁੱਕੀ ਐਕਟਰਸ ਰੰਭਾ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਰੰਭਾ 1997 ਵਿੱਚ ਆਈ ਫਿਲਮ ‘ਜੁੜਵਾ’ ਤੇ 1998 ਵਿੱਚ ‘ਬੰਧਨ’ ਵਿੱਚ ਸਲਮਾਨ ਦੇ ਨਾਲ ਨਜ਼ਰ ਆਈ ਸੀ। ਇਸ ਦੇ ਬਾਵਜੂਦ ਰੰਭਾ ਸਿਲਵਰ ਸਕ੍ਰੀਨ ‘ਤੇ ਜ਼ਿਆਦਾ ਨਜ਼ਰ ਨਹੀਂ ਆਈ ਤੇ ਹੌਲੀ-ਹੌਲੀ ਬਾਲੀਵੁੱਡ ਤੋਂ ਦੂਰ ਚਲੀ ਗਈ।

navodita sharma

ਸਲਮਾਨ ਖ਼ਾਨ ਦੇ ਨਾਲ ਫਿਲਮ ਸਨਮ-ਬੇਵਾਫਾ ਵਿੱਚ ਨਜ਼ਰ ਆਈ ਨਵੋਦਿਤਾ ਸ਼ਰਮਾ ਨੂੰ ਫਿਲਮ ਜਗਤ ਵਿੱਚ ‘ਚਾਂਦਨੀ’ ਵਜੋਂ ਜਾਣਿਆ ਜਾਂਦਾ ਸੀ। ਸਲਮਾਨ ਖ਼ਾਨ ਨਾਲ ਇੱਕ ਫਿਲਮ ਕਰਨ ਦੇ ਬਾਵਜੂਦ ਨਵੋਦਿਤਾ ਬਾਲੀਵੁੱਡ ਵਿੱਚ ਖਾਸ ਨਾਂ ਕਮਾ ਨਹੀਂ ਸਕੀ ਤੇ ਖਬਰਾਂ ਮੁਤਾਬਕ ਉਹ ਇਨ੍ਹੀਂ ਦਿਨੀਂ ਵਿਦੇਸ਼ ਵਿੱਚ ਹੈ ਤੇ ਉਥੇ ਬੱਚਿਆਂ ਨੂੰ ਡਾਂਸ ਸਿਖਾਉਂਦੀ ਹੈ।

ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਅਦਾਕਾਰਾ ਰੇਨੂੰ ਆਰੀਆ ਦਾ ਹੈ। ਕੋਈ ਨਹੀਂ ਜਾਣਦਾ ਕਿ ਸਲਮਾਨ ਦੀ ਪਹਿਲੀ ਫਿਲਮ 'ਬੀਵੀ ਹੋ ਤੋ ਐਸੀ' ਵਿੱਚ ਕੰਮ ਕਰਨ ਵਾਲੀ ਰੇਨੂੰ ਕਿੱਥੇ ਹੈ।

ਅਭਿਨੇਤਰੀ ਕੰਚਨ ਨੇ ਸਲਮਾਨ ਨਾਲ ਫਿਲਮ 'ਸਨਮ-ਬੇਵਾਫਾ' 'ਚ ਵੀ ਕੰਮ ਕੀਤਾ ਸੀ ਪਰ ਅੱਜ ਉਹ ਕਿੱਥੇ ਹੈ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਦੱਸ ਦੇਈਏ ਕਿ ਕੰਚਨ ਨੇ ਦੱਖਣੀ ਭਾਰਤੀ ਫਿਲਮਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਉਹ ਸੁਰਖੀਆਂ ਤੋਂ ਦੂਰ ਚਲੀ ਗਈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network