ਖ਼ੂਬਸੂਰਤੀ ਵਧਾਉਣ ਦੇ ਚੱਕਰ ਵਿੱਚ ਆਇਸ਼ਾ ਟਾਕਿਆ ਤੋਂ ਇਲਾਵਾ ਇਨ੍ਹਾਂ ਹੀਰੋਇਨਾਂ ਨੇ ਪਲਾਸਟਿਕ ਸਰਜਰੀ ਕਰਵਾ ਕੇ ਵਿਗਾੜਿਆ ਚਿਹਰਾ, ਕੰਮ ਮਿਲਣਾ ਹੋਇਆ ਬੰਦ

written by Rupinder Kaler | May 23, 2020

ਬਾਲੀਵੁੱਡ ਦੀਆਂ ਹੀਰੋਇਨਾਂ ਆਪਣੀ ਖੂਬਸੂਰਤੀ ਲਈ ਜਾਣੀਆਂ ਜਾਂਦੀਆ ਹਨ । ਆਪਣੀ ਖੂਬਸੂਰਤੀ ਤੇ ਟੈਲੇਂਟ ਦੇ ਦਮ ਤੇ ਇਹ ਲੱਖਾਂ ਲੋਕਾਂ ਦੇ ਦਿਲ ਤੇ ਰਾਜ ਕਰਦੀਆਂ ਹਨ । ਪਰ ਇਹਨਾਂ ਹੀਰੋਇਨਾਂ ਵਿੱਚੋਂ ਬਹੁਤ ਸਾਰੀਆਂ ਹੀਰੋਇਨਾਂ ਅਜਿਹੀਆਂ ਹਨ ਜਿਨ੍ਹਾਂ ਨੇ ਆਪਣੀ ਖੂਬਸੂਰਤੀ ਵਧਾਉਣ ਲਈ ਪਲਾਸਟਿਕ ਸਰਜਰੀ ਦਾ ਵੀ ਸਹਾਰਾ ਲਿਆ ਹੈ । ਪਰ ਕੁਝ ਨੂੰ ਤਾਂ ਪਲਾਸਟਿਕ ਸਰਜਰੀ ਰਾਸ ਆ ਗਈ ਹੈ ਪਰ ਕੁਝ ਹੀਰੋਇਨਾਂ ਦਾ ਕਰੀਅਰ ਇਸ ਸਰਜਰੀ ਨੇ ਵਿਗਾੜ ਵੀ ਦਿੱਤਾ ਹੈ ।

ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਕੋਇਨਾ ਮਿਤਰਾ ਆਉਂਦੀ ਹੈ । ਇਹ ਉਹ ਸਮਾਂ ਸੀ ਜਦੋਂ ਇਸ ਹੀਰੋਇਨ ਕੋਲ ਕਈ ਫ਼ਿਲਮਾਂ ਤੇ ਆਈਟਮ ਨੰਬਰ ਸਨ, ਪਰ ਪਲਾਸਟਿਕ ਸਰਜਰੀ ਤੋਂ ਬਾਅਦ ਇਸ ਹੀਰੋਇਨ ਦਾ ਕਰੀਅਰ ਬਰਬਾਦ ਹੋ ਗਿਆ ਹੈ । ਕੋਇਨਾ ਨੇ ਆਪਣੇ ਨੱਕ ਦੀ ਸ਼ੇਪ ਨੂੰ ਠੀਕ ਕਰਨ ਲਈ ਸਰਜਰੀ ਦਾ ਸਹਾਰਾ ਲਿਆ ਸੀ । ਸਰਜਰੀ ਤੋਂ ਬਾਅਦ ਕੋਇਨਾ ਨੇ ਆਪਣੀ ਖੂਬਸੂਰਤੀ ਗਵਾ ਦਿੱਤੀ ਤੇ ਫ਼ਿਲਮ ਮੇਕਰਾਂ ਨੇ ਉਸ ਨੂੰ ਕੰਮ ਦੇਣਾ ਬੰਦ ਕਰ ਦਿੱਤਾ ।

Koena Mitra Koena Mitra

ਇਸੇ ਤਰ੍ਹਾਂ ਆਪਣੀਆ ਬੋਲਡ ਤਸਵੀਰਾਂ ਕਰਕੇ ਜਾਣੀ ਜਾਂਦੀ ਮਾਡਲ ਤੇ ਅਦਾਕਾਰਾ ਸੋਫੀਆ ਨੇ ਵੀ ਆਪਣੇ ਬੁੱਲਾਂ ਦੀ ਸਰਜਰੀ ਕਰਵਾਈ ਸੀ । ਪਰ ਹੌਲੀ ਹੌਲੀ ਉਹਨਾਂ ਦੇ ਬੁੱਲ ਭੱਦੇ ਦਿਖਾਈ ਦੇਣ ਲੱਗੇ, ਜਿਸ ਕਰਕੇ ਉਹਨਾਂ ਨੂੰ ਵੀ ਕੰਮ ਮਿਲਣਾ ਬੰਦ ਹੋ ਗਿਆ । ਸੋਫੀਆ ਅਕਸਰ ਆਪਣੀ ਲੁੱਕ ਨੂੰ ਲੈ ਕੇ ਟਰੋਲ ਹੁੰਦੀ ਹੈ ।

Sofia Hayat Sofia Hayat

ਆਈਸ਼ਾ ਟਾਕਿਆ ਵੀ ਆਪਣੀ ਖ਼ੂਬਸੂਰਤੀ ਵਧਾਉਣ ਦੇ ਚੱਕਰ ਵਿੱਚ ਆਪਣੇ ਚਿਹਰੇ ਨਾਲ ਖਿਲਵਾੜ ਕਰ ਬੈਠੀ ਹੈ । ਸਾਲ 2009 ਵਿੱਚ ਆਇਸ਼ਾ ਸਲਮਾਨ ਖ਼ਾਨ ਨਾਲ ਫ਼ਿਲਮ ਵਾਂਟੇਡ ਵਿੱਚ ਨਜ਼ਰ ਆਈ ਸੀ । ਆਇਸ਼ਾ ਨੇ ਆਪਣੇ ਬੁੱਲਾਂ ਤੇ ਨੱਕ ਦੀ ਸਰਜਰੀ ਕਰਵਾਈ ਸੀ, ਸਰਜਰੀ ਤੋਂ ਬਾਅਦ ਆਇਸ਼ਾ ਵੱਖਰੀ ਦਿਖਾਈ ਦੇਣ ਲੱਗੀ ਜਿਸ ਕਰਕੇ ਉਸ ਨੂੰ ਵੀ ਫ਼ਿਲਮਾਂ ਵਿੱਚ ਕੰਮ ਮਿਲਣਾ ਬੰਦ ਹੋ ਗਿਆ ਤੇ ਅੱਜ ਉਹ ਗੁੰਮਨਾਮ ਹੈ ।


ਰਣਬੀਰ ਕਪੂਰ ਦੀ ਫ਼ਿਲਮ ਬਚਨਾ ਏ ਹਸੀਨੋ ਵਿੱਚ ਦਿਖਾਈ ਦੇਣ ਵਾਲੀ ਮਨੀਸ਼ਾ ਵੀ ਲੰਮੇ ਸਮੇਂ ਤੋਂ ਫ਼ਿਲਮਾਂ ਵਿੱਚ ਦਿਖਾਈ ਨਹੀਂ ਦਿੱਤੀ ਕਿਉਂਕਿ ਉਸ ਨੇ ਵੀ ਆਪਣੇ ਨੱਕ ਦੀ ਸਰਜਰੀ ਕਰਵਾਈ ਸੀ । ਜਿਸ ਦਾ ਅਸਰ ਉਸ ਦੀ ਲੁੱਕ ਤੇ ਪਿਆ ਸੀ ਮਨੀਸ਼ਾ ਨੇ ਸਰਜਰੀ ਵਾਲੀ ਗੱਲ ਕਦੇ ਨਹੀਂ ਕਬੂਲੀ ਪਰ ਉਸ ਦੇ ਚਿਹਰੇ ਨੂੰ ਦੇਖਕੇ ਫਰਕ ਪਤਾ ਲੱਗ ਜਾਂਦਾ ਹੈ ।


ਰਾਖੀ ਸਾਵੰਤ ਨੇ ਵੀ ਆਪਣੀ ਖੂਬਸੁਰਤੀ ਨੂੰ ਵਧਾਉਣ ਲਈ ਕਈ ਕਿਸਮ ਦੀਆਂ ਸਰਜਰੀਆਂ ਦਾ ਸਹਾਰਾ ਲਿਆ ਹੈ । ਜਿਸ ਦੀ ਵਜ੍ਹਾ ਕਰਕੇ ਰਾਖੀ ਦੀ ਪਹਿਲਾਂ ਵਾਲੀ ਲੁੱਕ ਤੇ ਹੁਣ ਦ ੀਲੁੱਕ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ।

You may also like