ਕਿਸਾਨਾਂ ਦੇ ਹੱਕ ‘ਚ ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਵਿਸ਼ਾਲ ਭਾਰਦਵਾਜ ਨੇ ਕੀਤਾ ਟਵੀਟ, ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | April 09, 2021 01:10pm

ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ । ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ‘ਤੇ ਅੜੇ ਹੋਏ ਹਨ। ਜਦੋਂਕਿ ਸਰਕਾਰ ਆਪਣੀ ਗੱਲ ‘ਤੇ ਅੜੀ ਹੋਈ ਹੈ । ਕਿਸਾਨਾਂ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਡਟੇ ਹੋਏ ਹਨ । ਜਦੋਂਕਿ ਬਾਲੀਵੁੱਡ ਦੇ ਕੁਝ ਸਿਤਾਰਿਆਂ ਵੱਲੋਂ ਵੀ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ।

Vishal Image From Vishal Bhardwaj's Instagram

ਹੋਰ ਪੜ੍ਹੋ :  ਬਾਲੀਵੁੱਡ ਹੀਰੋ ਜੁਗਲ ਹੰਸਰਾਜ ਦੀਆਂ ਨਵੀਆਂ ਤਸਵੀਰਾਂ ਹੋ ਰਹੀਆਂ ਹਨ ਵਾਇਰਲ

Vishal Image From Vishal Bhardwaj's Instagram

ਹੁਣ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਵਿਸ਼ਾਲ ਭਾਰਦਵਾਜ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਹੈ । ਉਨ੍ਹਾਂ ਨੇ ਕਿਸਾਨਾਂ ਦੇ ਹੱਕ ‘ਚ ਕਵਿਤਾ ਦੀਆਂ ਕੁਝ ਲਾਈਨਾਂ ਸ਼ੇਅਰ ਕੀਤੀਆਂ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਜੋ ਹਾਥ ਖੇਤ ਮੇਂ ਫਸਲੋਂ ਕੋ ਕਾਟਤੇ ਹੈਂ ਅਭੀ, ਵੋ ਤੇਰੀ ਕੁਰਸੀ ਦੇ ਪਾਂਵ ਭੀ ਕਾਟ ਸਕਤੇ ਹੈਂ, ਦਰਾਤੀਆਂ ਹੈਂ ਬੜੀ ਧਾਰਦਾਰ ਹਾਥੋਂ ਮੇਂ, ਤੇਰਾ ਵਜੂਦ ਦੋ ਟੁਕੜਂੋ ਮੇਂ ਬਾਂਟ ਸਕਤੇ ਹੈਂ’।

farmer Image From Harf Cheema's Instagram

ਡਾਇਰੈਕਟਰ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਲਾਈਨਾਂ ‘ਤੇ ਖੂਬ ਰਿਐਕਸ਼ਨ ਵੀ ਆ ਰਹੇ ਹਨ ਅਤੇ ਇਸ ਨੂੰ ਲਗਾਤਾਰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ।

Vishal Image From Vishal Bhardwaj Twitter

ਦੱਸ ਦਈਏ ਕਿ ਵਿਸ਼ਾਲ ਭਾਰਦਵਾਜ ਨੇ ‘ਹੈਦਰ’, ‘ਕਮੀਨੇ’, ਓਂਕਾਰਾ ਸਣੇ ਕਈ ਹਿੱਟ ਫ਼ਿਲਮਾਂ ਬਣਾਈਆਂ ਹਨ ।

 

You may also like