
Nitin Manmohan death News: ਤੁਨੀਸ਼ਾ ਸ਼ਰਮਾ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ। ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਤਾ ਨਿਤਿਨ ਮਨਮੋਹਨ ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਬਾਲੀਵੁੱਡ ਜਗਤ 'ਚ ਸੋਗ ਦੀ ਲਹਿਰ ਹੈ।

ਜਾਣਕਾਰੀ ਮੁਤਾਬਕ ਫ਼ਿਲਮ ਨਿਰਮਾਤਾ ਨਿਤਿਨ ਮਨਮੋਹਨ ਦਾ ਵੀਰਵਾਰ ਸਵੇਰੇ ਮੁੰਬਈ 'ਚ 60 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ 3 ਦਸੰਬਰ ਤੋਂ ਹਸਪਤਾਲ ਵਿੱਚ ਦਾਖਲ ਸਨ ਅਤੇ ਪਿਛਲੇ 15 ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਸੀ ਅਤੇ ਅੱਜ ਸਵੇਰੇ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਦੱਸ ਦੇਈਏ ਕਿ ਦਿੱਗਜ ਫ਼ਿਲਮਕਾਰ ਨਿਤਿਨ ਮਨਮੋਹਨ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਨਵੀਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ। ਹਾਲਾਂਕਿ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ 'ਤੇ ਵੀ ਰੱਖਿਆ ਸੀ ਪਰ ਉਨ੍ਹਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ। ਅੱਜ ਤੜਕੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਦੱਸ ਦੇਈਏ ਕਿ ਨਿਤਿਨ ਮਨਮੋਹਨ ਫਿਲਮਾਂ ਦੇ ਮਸ਼ਹੂਰ ਖਲਨਾਇਕ ਮਨਮੋਹਨ ਦੇ ਬੇਟੇ ਹਨ, ਜੋ 'ਬ੍ਰਹਮਚਾਰੀ', 'ਗੁੰਮਨਾਮ' ਅਤੇ 'ਨਯਾ ਜ਼ਮਾਨਾ' ਸਣੇ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਆਪਣੇ ਪਿਤਾ ਦੀ ਤਰ੍ਹਾਂ ਨਿਤਿਨ ਮਨਮੋਹਨ ਵੀ ਫ਼ਿਲਮ ਇੰਡਸਟਰੀ ਨਾਲ ਜੁੜੇ ਹੋਏ ਸਨ।

ਹੋਰ ਪੜ੍ਹੋ: ਬੈਂਕਾਕ ਤੋਂ ਕੋਲਕਾਤਾ ਆ ਰਹੀ ਫਲਾਈਟ 'ਚ ਯਾਤਰੀਆਂ ਵਿਚਾਲੇ ਹੋਈ ਝੜਪ, ਵੇਖੋ ਵਾਇਰਲ ਵੀਡੀਓ
ਉਨ੍ਹਾਂ ਨੇ ਆਪਣੇ ਕਰੀਅਰ ਵਿੱਚ ਕਈ ਵੱਡੀਆਂ ਫਿਲਮਾਂ ਦਾ ਨਿਰਮਾਣ ਕੀਤਾ। ਇਨ੍ਹਾਂ 'ਚ 'ਬੋਲ ਰਾਧਾ ਬੋਲ' (1992), 'ਲਾਡਲਾ' (1994), 'ਯਮਲਾ ਪਗਲਾ ਦੀਵਾਨਾ' (2011), 'ਆਰਮੀ ਸਕੂਲ', 'ਲਵ ਕੇ ਲਿਏ ਕੁਛ ਭੀ ਕਰੇਗਾ' (2001), 'ਦਸ' (2005) ਸ਼ਾਮਲ ਹਨ। , 'ਚਲ ਮੇਰੇ ਭਾਈ' (2001), 'ਮਹਾ-ਸੰਗਰਾਮ' (1990), 'ਇਨਸਾਫ਼: ਦਿ ਫਾਈਨਲ ਜਸਟਿਸ' (1997), 'ਦੀਵਾਂਗੀ', 'ਨਈ ਪੜੋਸਣ' (2003), 'ਅਧਰਮ' (1992), ' ਬਾਗੀ 'ਈਨਾ ਮੀਨਾ ਡੀਕਾ', 'ਤਥਾਅਸਤੂ', 'ਟੈਂਗੋ' ਸਣੇ ਕਈ ਵੱਡੀਆਂ ਫਿਲਮਾਂ ਕੀਤੀਆਂ ਹਨ।
Veteran filmmaker Nitin Manmohan passes away in Mumbai.
— ANI (@ANI) December 29, 2022