ਸਫਾਈ ਕਰਮਚਾਰੀ ਦੇ ਤੌਰ ’ਤੇ ਕੰਮ ਕਰਦਾ ਸੀ ਇਸ ਹੀਰੋ ਦਾ ਪਿਤਾ, ਬੇਟੇ ਨੇ ਬਾਲੀਵੁੱਡ ਦੇ ਕੀਤਾ ਰਾਜ਼

written by Rupinder Kaler | November 23, 2021 03:54pm

90 ਦੇ ਦਹਾਕੇ ਦੇ ਹੀਰੋ ਸੁਨੀਲ ਸ਼ੈੱਟੀ (suniel shetty) ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ ਹੈ । ਫ਼ਿਲਮ ਇੰਡਸਟਰੀ ਦਾ ਉਹ ਮੰਨਿਆ ਪਰਮੰਨਿਆ ਨਾਮ ਹੈ । ਪਰ ਇੱਕ ਜ਼ਮਾਨਾ ਸੀ ਜਦੋਂ ਉਹਨਾਂ ਦੇ ਪਿਤਾ ਕਾਫੀ ਮੁਸ਼ਕਿਲਾਂ ਵਿੱਚ ਉਹਨਾਂ ਦੀ ਪਰਵਰਿਸ਼ ਕਰ ਰਹੇ ਸੀ । ਹਾਲ ਹੀ ਵਿੱਚ ਸੁਨੀਲ ਸ਼ੈੱਟੀ (suniel shetty)  ਨੇ ਇੱਕ ਰਿਆਲਟੀ ਸ਼ੋਅ ਵਿੱਚ ਆਪਣੇ ਪਿਤਾ ਵੀਰਪਾ ਸ਼ੈੱਟੀ ਦੇ ਸੰਘਰਸ਼ ਬਾਰੇ ਕਈ ਖੁਲਾਸੇ ਕੀਤੇ ਹਨ । ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੀ ਜ਼ਿੰਦਗੀ ਸੌਖੀ ਨਹੀਂ ਸੀ ਤੇ ਉਹ ਸਫਾਈ ਕਰਮਚਾਰੀ ਦਾ ਕੰਮ ਕਰਦੇ ਸਨ ।

Suniel shetty Pic Courtesy: Instagram

ਹੋਰ ਪੜ੍ਹੋ :

ਗਾਇਕਾ ਹਰਸ਼ਦੀਪ ਕੌਰ ਨੂੰ ‘ਰਾਜ ਗਾਇਕਾ’ ਦੇ ਖਿਤਾਬ ਨਾਲ ਕੀਤਾ ਗਿਆ ਸਨਮਾਨਿਤ, ਗਾਇਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Suniel Shetty turns a Sikh cop for upcoming Hollywood film ‘Call Centre’. Deets Inside Pic Courtesy: Instagram

ਸੁਨੀਲ (suniel shetty)  ਨੇ ਦੱਸਿਆ ਕਿ ਜਦੋਂ ਵੀ ਕੋਈ ਉਹਨਾਂ ਤੋਂ ਪੁੱਛਦਾ ਹੈ ਕਿ ਉਹਨਾਂ ਦਾ ਹੀਰੋ ਕੌਣ ਹੈ ਤਾਂ ਉਹ ਕਹਿੰਦੇ ਹਨ ਕਿ ਉਹਨਾਂ ਦੇ ਹੀਰੋ ਉਹਨਾਂ ਦੇ ਪਿਤਾ ਹਨ ।ਮੈਨੂੰ ਆਪਣੇ ਪਿਤਾ ‘ਤੇ ਮਾਣ ਹੈ । ਜਦੋਂ ਉਹ 9 ਸਾਲਾਂ ਦੇ ਸਨ ਤਾਂ ਉਹ ਮੁੰਬਈ ਆ ਗਏ ਸਨ ਤੇ ਉਹਨਾਂ ਨੇ ਇੱਥੇ ਸਫਾਈ ਕਰਮਚਾਰੀ ਦੇ ਤੌਰ ਤੇ ਕੰਮ ਕੀਤਾ ।

 

View this post on Instagram

 

A post shared by Suniel Shetty (@suniel.shetty)

ਉਹਨਾਂ (suniel shetty)  ਨੇ ਕਿਹਾ ਕਿ ਉਹਨਾਂ ਦੇ ਪਿਤਾ ਨੂੰ ਕਦੇ ਵੀ ਆਪਣੇ ਕੰਮ ਨੂੰ ਲੈ ਕੇ ਸ਼ਰਮ ਨਹੀਂ ਆਈ ਤੇ ਉਹਨਾਂ ਨੇ ਮੈਨੂੰ ਇਹ ਸਭ ਕੁਝ ਸਿਖਾਇਆ । ਦਿਲਚਸਪ ਗੱਲ ਹੈ ਜਿਸ ਹੋਟਲ ਵਿੱਚ ਉਹਨਾਂ ਨੇ ਸਫਾਈ ਕਰਮਚਾਰੀ ਦੇ ਤੌਰ ਤੇ ਕੰਮ ਕੀਤਾ, ਉਹ ਉੱਥੇ ਪਹਿਲਾਂ ਪ੍ਰਬੰਧਕ ਬਣੇ ਫਿਰ ਉਹਨਾਂ ਨੇ ਉਹ ਹੋਟਲ ਖਰੀਦਿਆ ਤੇ ਫਿਰ ਉਹ ਉਸ ਹੋਟਲ ਦੇ ਮਾਲਕ ਬਣੇ । ਉਹਨਾਂ ਨੇ ਮੈਨੂੰ ਸਿਖਾਇਆ ਜੋ ਕੰਮ ਤੁਸੀਂ ਕਰਦੇ ਹੋ ਉਸ ਤੇ ਮਾਣ ਕਰੋ ਤੇ ਪੂਰੇ ਦਿਲ ਨਾਲ ਕਰੋ ।

You may also like