ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ

Written by  Pushp Raj   |  March 27th 2024 09:38 PM  |  Updated: March 27th 2024 09:38 PM

ਸੰਨੀ ਦਿਓਲ ਤੇ ਅਜੇ ਦੇਵਗਨ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ

Sunny Deol and Ajay Devgan major accident during shooting : ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਜੰਮ ਪਲ ਅਤੇ ਬਾਲੀਵੁੱਡ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਕੁਮਾਰ ਮੰਗਤ/ਅਭਿਸੇਕ ਪਾਠਕ ਦੀ ਫ਼ਿਲਮ ‘ਸਨ ਆਫ ਸਰਦਾਰ 2’ ਦੀ ਕੌਮੀ ਤਿਉਹਾਰ ‘ਹੋਲਾ ਮਹੱਲਾ’ ਦੌਰਾਨ ਹੋ ਰਹੀ ਸ਼ੂਟਿੰਗ ਦੌਰਾਨ ਇੱਕ ਹਾਦਸਾ ਵਾਪਰ ਗਿਆ। ਇਸ ਦੌਰਾਨ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਅਜੇ ਦੇਵਗਨ ਵੀ ਮੌਜੂਦ ਸੀ। 

 

ਚਰਨ ਗੰਗਾ ਸਟੇਡੀਅਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਦੋਂ ਅਜੇ ਦੇਵਗਾਨ ਦੇ ਸੀਨ ਸਟੰਟ ਮੈਨ ਵੱਲੋਂ ਦੋ ਘੋੜਿਆ ’ਤੇ ਤੇਜ ਤਰਾਰ ਘੋੜ ਸਵਾਰੀ ਵਾਲੇ ਖ਼ਤਰਨਾਕ ਦ੍ਰਿਸ਼ ਫਿਲਮਾਏ ਜਾ ਰਹੇ ਸਨ ਤਾਂ ਪੰਜਾਬ ਦੇ ਤੇਜ ਤਰਾਰ ਘੋੜ ਸਵਾਰ ਗੋਰਾ ਸਿੰਘ ਦਾ ਚੇਲਾ ਬਿੱਲਾ ਸਿੰਘ ਅਚਾਨਕ ਘੋੜ ਸਵਾਰ ਦੋ ਘੋੜਿਆ ਤੋਂ ਡਿੱਗ ਪਿਆ ਅਤੇ ਦੋਵੇਂ ਘੋੜੇ ਬੇਕਾਬੂ ਹੋ ਕੇ ਬਾਹਰ ਵੱਲ ਭੱਜਣ ਲੱਗੇ। ਉੱਥੇ ਤੈਨਾਤ ਕਈ ਥਾਣੇਦਾਰਾਂ ਦੀ ਚੁਸਤੀ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਅਤੇ ਦੋਵੇਂ ਘੋੜੇ ਟਰਾਲੀ ਨਾਲ ਜਾ ਟਕਰਾਏ ਅਤੇ ਡਿੱਗ ਪਏ।ਪੰਜਾਬ ਪੁਲਿਸ ਦੇ ਬਹਾਦਰ ਨੌਜਵਾਨਾਂ ਦੀ ਮਦਦ ਨਾਲ ਜ਼ਖਮੀ ਬਿੱਲਾ ਸਿੰਘ ਨੇ ਘੋੜੇ ਕਾਬੂ ਕਰ ਲਿਆ ਅਤੇ ਤੁਰੰਤ ਵੈਟਰਨੀ ਡਾਕਟਰਾਂ ਦੀ ਟੀਮ ਨੇ ਸਟੇਡੀਅਮ ’ਚ ਪਹੁੰਚ ਕੇ ਘੋੜਿਆਂ ਦੇ ਟੀਕੇ ਲਾਏ ਅਤੇ ਉਨਾਂ ਦਾ ਇਲਾਜ ਕੀਤਾ।ਸਾਲ 2012 ’ਚ ਆਈ ਅਜੇ ਦੇਵਗਨ ਦੀ ਫ਼ਿਲਮ ‘ਸਨ ਆਫ ਸਰਦਾਰ’ ਜਿਹੜੀ ਕਿ ਵੱਡੇ ਬਜਟ ਦੀ ਫ਼ਿਲਮ ਸੀ ਅਤੇ ਫ਼ਿਲਮ ਸੁਪਰ ਹਿੱਟ ਰਹੀ। ਇਹ ਫ਼ਿਲਮ ਦਾ ਦੂਜਾ ਭਾਗ ਹੈ ਅਤੇ ਇਸ ’ਚ ਮੁੱਖ ਜੋੜੀ ਸੰਨੀ ਦਿਓਲ ਅਤੇ ਅਜੇ ਦੇਵਗਨ ਦੀ ਹੀਰੋਇਨ ਸੋਨਾਕਸੀ ਸਿਨ੍ਹਾ ਵੀ ਹੈ। ਅਜੇ ਦੇਵਗਾਨ ਸਰਦਾਰਾਂ ਦਾ ਮੁੰਡਾ ਹੈ ਅਤੇ 11 ਖਾਲਸਾ ਪੰਥ ਦੀ ਜਨਮ ਭੂਮੀ ਵਿਖੇ ਪੰਜਾਬ ਦਾ ਪ੍ਰਸਿੱਧ ਤਿਉਹਾਰ ‘ਹੋਲਾ ਮਹੱਲਾ’ ਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ 2 ਪੁੱਤਰਾਂ ਤੇ 2 ਧੀਆਂ ਨਾਲ ਆਉਂਦਾ ਹੈ ਅਤੇ ਫਿਰ ਘੋੜ ਸਵਾਰੀ ਕਰਨ ਲੱਗਦਾ ਹੈ। ਦਲ ਪੰਥ ਤਰਨਾ ਦਲ ਖਿਆਲਾ ਤਰਲੋਕ ਸਿੰਘ ਦੇ ਜਥੇਦਾਰ ਸਰਵਣ ਸਿੰਘ ਨੇ ਦੱਸਿਆ ਬਾਬਾ ਤਰਲੋਕ ਸਿੰਘ ਦਾ ਘੋੜਾ ਅਲੀ ਅਤੇ ਦੂਜਾ ਘੋੜਾ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਗੋਰਾ ਸਿੰਘ ਤੇ ਬਿੱਲਾ ਸਿੰਘ ਸਾਡੇ ਦਲ ਦੇ ਘੋੜਿਆਂ ਦੇ ਸੇਵਾਦਾਰ ਹਨ। ਕੁਮਾਰ ਮੰਗਤ ਦੇ ਭਰਾ ਰਾਮ ਕੁਮਾਰ ਬਿੱਟੂ ਨੇ ਦੱਸਿਆ ਹੈ ਕਿ ਅਸੀਂ ਦਲ ਪੰਥ ਤਰਨਾ ਦਲ ਨਾਲ ਖੜ੍ਹੇ ਹਾਂ।

 

ਹੋਰ ਪੜ੍ਹੋ : Ram Charan Birthday: ਆਪਣੇ ਜਨਮ ਦਿਨ 'ਤੇ ਪਤਨੀ ਤੇ ਧੀ ਨਾਲ ਤਿਰੁਮਾਲਾ ਮੰਦਰ ਦਰਸ਼ਨ ਕਰਨ ਪਹੁੰਚੇ ਰਾਮ ਚਰਨ, ਵੇਖੋ ਤਸਵੀਰਾਂਫ਼ਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਉਰਫ ਦਾਦੂ, ਅਮਿਤ ਸਿੰਘ ਅਤੇ ਕੈਮਰਾਮੈਨ ਅਸੀਂਮ ਬਜਾਜ ਨੇ ਦੱਸਿਆ ਕਿ ਫ਼ਿਲਮ ਦੇ ਨਿਰਮਾਤਾ ਨਿਰਦੇਸ਼ਕ ਕੁਮਾਰ ਮੰਗਤ ਦੇ ਕਹਿਣ ’ਤੇ ਹੀ ਉਨ੍ਹਾਂ ਦੇ ਪੁਸਤੈਨੀ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਅਤੇ ਇਸ ਦੇ ਪਿੰਡਾਂ ’ਚ ਫ਼ਿਲਮ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਆਪਣੀ ਧਰਤੀ ਨਾਲ ਬਹੁਤ ਪਿਆਰ ਹੈ। ਉਨ੍ਹਾਂ ਦੇ ਕਹਿਣ ’ਤੇ ਹੀ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਦ੍ਰਿਸ਼ ਲਏ ਗਏ ਹਨ ਤਾਂ ਕਿ ਇਸ ’ਤੇ ਤਿਉਹਾਰ ਨੂੰ ਵਿਸ਼ਵ ਪੱਧਰ ਫ਼ਿਲਮ ਰਾਹੀਂ ਲੋਕਾਂ ਨੂੰ ਵਿਖਾਇਆ ਜਾ ਸਕੇ। ਇਸ ਤੋਂ ਪਹਿਲਾਂ ਉਹ ਬਿੱਟੂ ਬੋਸ ਦੀ ਫ਼ਿਲਮ ਦੀ ਸ਼ੂਟਿੰਗ ਵੀ ਅਨੰਦਪੁਰ ਸਾਹਿਬ ਕਰ ਚੁੱਕੇ ਹਨ। ਇਸ ਫ਼ਿਲਮ ’ਚ ਮੁੱਖ ਭੂਮਿਕਾ ਅਜੇ ਦੇਵਗਾਨ, ਸੰਨੀ ਦਿਓਲ ਨਿਭਾ ਰਹੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network