ਅਜੇ ਦੇਵਗਨ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਦੇ ਦੌਰਾਨ ਹੋਏ ਜ਼ਖਮੀ, ਅਦਾਕਾਰ ਦੀ ਅੱਖ 'ਤੇ ਲੱਗੀ ਡੂੰਘੀ ਸੱਟ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਅਜੇ ਦੇਵਗਨ (Ajay Devgan) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸਿੰਘਮ ਅਗੇਨ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲ ਹੀ 'ਚ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ ਹੈ। 'ਸਿੰਘਮ ਅਗੇਨ' ਦੀ ਸ਼ੂਟਿੰਗ ਦੌਰਾਨ ਅਜੇ ਦੇਵਗਨ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਅੱਖ 'ਤੇ ਡੂੰਘੀ ਸੱਟ ਲੱਗ ਗਈ ਹੈ।
ਅਜੇ ਦੇਵਗਨ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਦੇ ਦੌਰਾਨ ਹੋਏ ਜ਼ਖਮੀ, ਅਦਾਕਾਰ ਦੀ ਅੱਖ 'ਤੇ ਲੱਗੀ ਡੂੰਘੀ ਸੱਟ
Ajay Devgan injured: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਅਜੇ ਦੇਵਗਨ (Ajay Devgan) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸਿੰਘਮ ਅਗੇਨ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲ ਹੀ 'ਚ ਅਜੇ ਦੇਵਗਨ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਖਬਰ ਹੈ। 'ਸਿੰਘਮ ਅਗੇਨ' ਦੀ ਸ਼ੂਟਿੰਗ ਦੌਰਾਨ ਅਜੇ ਦੇਵਗਨ ਜ਼ਖਮੀ ਹੋ ਗਏ ਤੇ ਉਨ੍ਹਾਂ ਦੀ ਅੱਖ 'ਤੇ ਡੂੰਘੀ ਸੱਟ ਲੱਗ ਗਈ ਹੈ।
ਜਾਣਕਾਰੀ ਮੁਤਾਬਕ ਅਜੇ ਮੁੰਬਈ ਦੀ ਫਿਲਮ ਸਿੱਟੀ 'ਚ ਰੋਹਿਤ ਸ਼ੈੱਟੀ ਆਪਣੀ ਫਿਲਮ 'ਸਿੰਘਮ ਅਗੇਨ' ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਐਕਸ਼ਨ ਸੀਨ ਦੌਰਾਨ ਅਜੇ ਦੇਵਗਨ ਜ਼ਖਮੀ ਹੋ ਗਏ। ਹਾਲਾਂਕਿ, ਅਦਾਕਾਰ ਨੇ ਜ਼ਖਮੀ ਹੋਣ ਤੋਂ ਬਾਅਦ ਮੁੜ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।
ਮੀਡੀਆ ਰਿਪੋਰਟ ਦੇ ਮੁਤਾਬਕ, ਅਜੇ ਦੇਵਗਨ ਇੱਕ ਫਾਈਟ ਵਾਲੇ ਸੀਨ ਦੀ ਸ਼ੂਟਿੰਗ ਕਰ ਰਹੇ ਸਨ ਜਦੋਂ ਅਚਾਨਕ ਝਟਕਾ ਲੱਗਣ ਕਾਰਨ ਅਭਿਨੇਤਾ ਦੇ ਚਿਹਰੇ 'ਤੇ ਸੱਟ ਲੱਗ ਗਈ ਜਿਸ ਕਾਰਨ ਉਨ੍ਹਾਂ ਦੀ ਅੱਖ ਜ਼ਖਮੀ ਹੋ ਗਈ। ਖਬਰਾਂ ਮੁਤਾਬਕ ਅਜੇ ਦੇਵਗਨ ਨੇ ਕੁਝ ਘੰਟਿਆਂ ਲਈ ਬ੍ਰੇਕ ਲਿਆ ਹੈ। ਇਸ ਤੋਂ ਬਾਅਦ ਅਦਾਕਾਰ ਨੇ ਫਰਸਟ ਏਡ ਲੈਣ ਮਗਰੋਂ ਮੁੜ ਸ਼ੂਟਿੰਗ ਸ਼ੁਰੂ ਕਰ ਦਿੱਤੀ।
ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' 'ਚ ਅਜੇ ਦੇਵਗਨ ਤੋਂ ਇਲਾਵਾ ਕਈ ਸਿਤਾਰੇ ਮੁੱਖ ਭੂਮਿਕਾਵਾਂ 'ਚ ਹਨ। ਇਸ ਵਿੱਚ ਕਰੀਨਾ ਕਪੂਰ, ਦੀਪਿਕਾ ਪਾਦੁਕੋਣ, ਸ਼ਿਲਪਾ ਸ਼ੈੱਟੀ, ਟਾਈਗਰ ਸ਼ਰਾਫ, ਸੋਨੂੰ ਸੂਦ, ਪ੍ਰਕਾਸ਼ ਰਾਜ, ਫਰਦੀਨ ਖਾਨ ਅਤੇ ਜੈਕੀ ਸ਼ਰਾਫ ਅਤੇ ਰਣਵੀਰ ਸਿੰਘ ਵੀ ਨਜ਼ਰ ਆਉਣਗੇ।
ਹੋਰ ਪੜ੍ਹੋ: ਫਿਲਮ 'ਐਨੀਮਲ' ਦੀ ਸਫਲਤਾ ਨੂੰ ਵੇਖ ਭਾਵੁਕ ਹੋਏ ਬੌਬੀ ਦਿਓਲ, ਕਿਹਾ- ਮੈਨੂੰ ਜਾਪਦਾ ਹੈ ਜਿਵੇਂ ਸੁਫਨਾ ਵੇਖ ਰਿਹਾ ਹਾਂ'...
ਫਿਲਮ 'ਸਿੰਘਮ ਅਗੇਨ' ਅਗਲੇ ਸਾਲ 2024 'ਚ ਰਿਲੀਜ਼ ਹੋ ਸਕਦੀ ਹੈ। ਇਸ ਫਿਲਮ ਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ। ਹੁਣ ਤੱਕ ਇਸ ਫਿਲਮ ਦੇ ਕਈ ਹਿੱਸੇ ਜਾਂ ਕਈ ਸੀਰੀਜ਼ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਸਾਰਿਆਂ ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਰੋਹਿਤ ਸ਼ੈੱਟੀ ਦੀਆਂ ਹੁਣ ਤੱਕ ਰਿਲੀਜ਼ ਹੋਈਆਂ ਇਨ੍ਹਾਂ ਫਿਲਮਾਂ 'ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਿਆ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਰੋਹਿਤ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਗੱਡੀਆਂ ਸੜਦੀਆਂ ਨਜ਼ਰ ਆ ਰਹੀਆਂ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
