ਧੀ ਦੇ ਵਿਆਹ ਤੋਂ ਪਹਿਲਾਂ ਦਿਲੀਪ ਕੁਮਾਰ ਦੇ ਘਰ ਪੁੱਜੇ ਆਮਿਰ ਖਾਨ, ਤਸਵੀਰਾਂ ਹੋਈਆਂ ਵਾਇਰਲ
ਧੀ ਦੇ ਵਿਆਹ ਤੋਂ ਪਹਿਲਾਂ ਦਿਲੀਪ ਕੁਮਾਰ ਦੇ ਘਰ ਪੁੱਜੇ ਆਮਿਰ ਖਾਨ, ਤਸਵੀਰਾਂ ਹੋਈਆਂ ਵਾਇਰਲ
Aamir Khan Visit to Dilip Kumar's Home: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦਾ ਨਾਂਅ ਸਿਨੇਮਾ ਦੇ ਦਿੱਗਜ ਕਲਾਕਾਰਾਂ ਵਿੱਚ ਆਉਂਦਾ ਹੈ। ਆਮਿਰ ਖਾਨ ਨੇ ਮਰਹੂਮ ਅਦਾਕਾਰ ਦੇ ਘਰ ਜਾ ਕੇ ਸਾਇਰਾ ਬਾਨੋ ਨਾਲ ਨਵਾਂ ਸਾਲ ਮਨਾਇਆ। ਇਸ ਦੌਰਾਨ ਆਮਿਰ ਖਾਨ ਸਾਇਰਾ ਬਾਨੋ ਦੇ ਪੈਰਾਂ ਕੋਲ ਜ਼ਮੀਨ 'ਤੇ ਬੈਠੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਆਮਿਰ ਦੇ ਇਸ ਸਾਦਗੀ ਭਰੇ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਮਿਰ ਖਾਨ ਦਿਲੀਪ ਕੁਮਾਰ ਦੇ ਬਹੁਤ ਵੱਡੇ ਫੈਨ ਹਨ। ਬੇਸ਼ਕ ਦਿਲੀਪ ਕੁਮਾਰ ਇਸ ਦੁਨੀਆ 'ਚ ਨਹੀਂ ਹਨ, ਪਰ ਕਲਾਕਾਰ ਅਕਸਰ ਸਾਇਰਾ ਬਾਨੋ ਦੇ ਘਰ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਲਈ ਜਾਂਦੇ ਹਨ। ਨਵੇਂ ਸਾਲ ਦਾ ਸਵਾਗਤ ਕਰਨ ਲਈ ਆਮਿਰ ਖਾਨ ਵੀ ਦਿਲੀਪ ਕੁਮਾਰ ਦੇ ਘਰ ਪਹੁੰਚੇ। ਇਸ ਸਮੇਂ ਉਨ੍ਹਾਂ ਦੀ ਮਾਂ, ਭੈਣ ਅਤੇ ਸਾਬਕਾ ਪਤਨੀ ਕਿਰਨ ਰਾਓ ਵੀ ਉਨ੍ਹਾਂ ਦੇ ਨਾਲ ਸਨ।
ਸਾਇਰਾ ਬਾਨੋ ਨੇ ਕੀਤੀ ਆਮਿਰ ਖਾਨ ਦੀ ਤਾਰੀਫਸਾਇਰਾ ਬਾਨੋ ਨੇ ਖੁਦ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਮਿਰ ਖਾਨ ਦੀ ਵੀ ਕਾਫੀ ਤਾਰੀਫ ਕੀਤੀ ਹੈ। ਉਹ ਕਹਿੰਦੀ ਹਨ, 'ਦਲੀਪ ਕੁਮਾਰ ਦੇ ਦਿਹਾਂਤ ਤੋਂ ਬਾਅਦ ਆਮਿਰ ਖਾਨ ਨੇ ਉਨ੍ਹਾਂ ਦਾ ਹਰ ਤਰ੍ਹਾਂ ਨਾਲ ਸਮਰਥਨ ਕੀਤਾ।'ਆਮਿਰ ਖਾਨ ਨੇ ਦਿਲੀਪ ਕੁਮਾਰ ਦੀ ਸਵੈ-ਜੀਵਨੀ 'ਦ ਸਬਸਟੈਂਸ ਐਂਡ ਦ ਸ਼ੈਡੋ' ਦੀ ਤਿਆਰੀ 'ਚ ਵੀ ਸਾਥ ਦਿੱਤਾ। ਇਹ ਗਲੈਮਰ ਦੀ ਦੁਨੀਆ ਤੋਂ ਦੂਰ ਆਮਿਰ ਖਾਨ ਨੂੰ ਵਿਲੱਖਣ ਬਣਾਉਂਦਾ ਹੈ।
ਜ਼ਿਕਰਯੋਗ ਹੈ ਕਿ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਦਾ ਵਿਆਹ ਹੋ ਰਿਹਾ ਹੈ। ਉਹ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਰਜਿਸਟਰਡ ਵਿਆਹ ਕਰਨ ਜਾ ਰਹੀ ਹੈ। ਇਸ ਕਾਰਨ ਆਮਿਰ ਖਾਨ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ 'ਚ ਹਨ। ਇਸ ਦੌਰਾਨ ਉਨ੍ਹਾਂ ਦੇ ਨਵੇਂ ਸਾਲ ਦੇ ਜਸ਼ਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 'ਆਮਿਰ ਬਹੁਤ ਚੰਗੇ ਇਨਸਾਨ ਹਨ। ਇਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, 'ਉਹ ਵੱਡੇ ਆਦਮੀ ਦੇ ਪੈਰਾਂ ਕੋਲ ਬੈਠ ਕੇ ਸਨਮਾਨ ਦਿਖਾ ਰਹੇ ਹਨ ਜੋ ਸ਼ਲਾਘਾਯੋਗ ਹੈ।'
ਹੋਰ ਪੜ੍ਹੋ: ਠੰਡ ਦੇ ਮੌਸਮ ਚ ਲੌਂਗ ਦੀ ਕਰੋ ਵਰਤੋਂ, ਇੰਨ੍ਹਾਂ ਬਿਮਾਰੀਆਂ ਤੋਂ ਮਿਲੇਗੀ ਰਾਹਤ
ਦੱਸ ਦਈਏ ਕਿ ਇਨ੍ਹੀਂ ਦਿਨੀਂ ਆਮਿਰ ਖਾਨ ਦਾ ਪਰਿਵਾਰ ਕਾਫੀ ਸੁਰਖੀਆਂ ਦੇ ਵਿੱਚ ਹੈ। ਇਸ ਦੀ ਵਜ੍ਹਾ ਹੈ ਉਨ੍ਹਾਂ ਦੀ ਧੀ ਈਰਾ ਖਾਨ ਦਾ ਵਿਆਹ। ਈਰਾ ਖਾਨ ਦੇ ਵਿਆਹ ਦੀ ਤਿਆਰੀਆਂ ਕਾਫੀ ਸ਼ਾਨਦਾਰ ਢੰਗ ਨਾਲ ਜਾਰੀ ਹੈ। ਇਸ ਦੌਰਾਨ ਆਮਿਰ ਖਾਨ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
