ਵਿਆਹ ਤੋਂ ਬਾਅਦ ਨੁਪੂਰ ਸ਼ਿਖਰੇ ਦੇ ਨਾਲ ਹਨੀਮੂਨ ‘ਤੇ ਆਮਿਰ ਖ਼ਾਨ ਦੀ ਧੀ

Written by  Shaminder   |  January 20th 2024 03:42 PM  |  Updated: January 20th 2024 03:42 PM

ਵਿਆਹ ਤੋਂ ਬਾਅਦ ਨੁਪੂਰ ਸ਼ਿਖਰੇ ਦੇ ਨਾਲ ਹਨੀਮੂਨ ‘ਤੇ ਆਮਿਰ ਖ਼ਾਨ ਦੀ ਧੀ

ਵਿਆਹ ਤੋਂ ਬਾਅਦ ਆਮਿਰ ਖ਼ਾਨ ਦੀ ਧੀ ਈਰਾ ਖਾਨ (Ira Khan) ਆਪਣੇ ਪਤੀ ਨੁਪੂਰ ਸ਼ਿਖਰੇ ਦੇ ਨਾਲ ਹਨੀਮੂਨ ‘ਤੇ ਗਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਈਰਾ ਖ਼ਾਨ ਪਤੀ ਦੇ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਹੋਈ ਨਜ਼ਰ ਆ ਰਹੀ ਹੈ। ਵਿਆਹ ਦਾ ਕਈ ਦਿਨ ਤੱਕ ਜਸ਼ਨ ਮਨਾਉਣ ਤੋਂ ਬਾਅਦ ਈਰਾ ਅਤੇ ਨੁਪੂਰ ਹਨੀਮੂਨ ਦੇ ਲਈ ਬਾਲੀ ‘ਚ ਪਹੁੰਚੇ ਹਨ । ਇਸ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਈਰਾ ਨੇ ਲਿਖਿਆ ‘ਉਹ ਅਤੇ ਨੁਪੂਰ ਆਨ ਦੀ ਵੇ ਹਨ।ਉਸ ਨੇ ਏਅਰਪੋਰਟ ਤੋਂ ਵੀ ਨੁਪੂਰ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਦੋਵਾਂ ਨੇ ਹਨੀਮੂਨ ਦੇ ਲਈ ਬਾਲੀ ਲਈ ਉਡਾਣ ਭਰਦੇ ਹੋਏ ਪਲੇਨ ‘ਚ ਡਰਿੰਕ ਦਾ ਮਜ਼ਾ ਲੈਂਦੇ ਹੋਏ ਵੇਖਿਆ ਜਾ ਸਕਦਾ ਹੈ। 

Ira Khan.jpg

ਹੋਰ ਪੜ੍ਹੋ : ਸ਼ੈਰੀ ਮਾਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ

ਉਦੈਪੁਰ ‘ਚ ਹੋਇਆ ਵਿਆਹ 

ਈਰਾ ਖ਼ਾਨ ਨੇ ਪਹਿਲਾਂ ਕੋਰਟ ਮੈਰਿਜ ਕਰਵਾਈ ਅਤੇ ਇਸ ਤੋਂ ਬਾਅਦ ਉਦੈਪੁਰ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਉਸ ਦੇ ਦੋਸਤ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਜਿਸ ਤੋਂ ਬਾਅਦ ਮੁੰਬਈ ‘ਚ ਪਰਿਵਾਰ ਦੇ ਵੱਲੋਂ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ ।ਜਿਸ ‘ਚ ਬਾਲੀਵੁੱਡ ਦੇ ਨਾਲ ਨਾਲ ਪਾਲੀਵੁੱਡ ਦੇ ਸਿਤਾਰਿਆਂ ਜਿਸ ‘ਚ ਗਿੱਪੀ ਗਰੇਵਾਲ, ਕਪਿਲ ਸ਼ਰਮਾ ਸਣੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । 

Ira Khan Pens a Heartfelt Note as she celebrates 11 months of engagement with Nupur Shikhare

ਇਸ ਤੋਂ ਇਲਾਵਾ ਬਾਲੀਵੁੱਡ ਕਲਾਕਾਰ ਧਰਮਿੰਦਰ, ਜਯਾ ਬੱਚਨ, ਸ਼ਵੇਤਾ ਬੱਚਨ, ਸੋਨਾਲੀ ਬੇਂਦਰੇ ਸਣੇ ਕਈ ਸਿਤਾਰੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਏ ਸਨ।ਆਮਿਰ ਖ਼ਾਨ ਨੇ ਵੀ ਧੀ ਦੇ ਵਿਆਹ ‘ਚ ਗੀਤ ਗਾਏ ਸਨ ।ਪਰ ਧੀ ਦੀ ਡੋਲੀ ਤੋਰਦੇ ਹੋਏ ਆਮਿਰ ਖ਼ਾਨ ਭਾਵੁਕ ਹੋ ਗਏ ਸਨ ।ਨੁਪੂਰ ਅਤੇ ਈਰਾ ਦਾ ਵਿਆਹ ਕ੍ਰਿਸਚੀਅਨ ਰੀਤੀ ਰਿਵਾਜ਼ ਦੇ ਨਾਲ ਹੋਇਆ ਸੀ। ਜਿਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ ।ਈਰਾ ਖ਼ਾਨ ਆਮਿਰ ਖਾਨ ਦੀ ਪਹਿਲੀ ਪਤਨੀ ਰੀਨਾ ਦੱਤਾ ਦੀ ਧੀ ਹੈ। ਇਸ ਤੋਂ ਇਲਾਵਾ ਆਮਿਰ ਖ਼ਾਨ ਦੀ ਇੱਕ ਹੋਰ ਪਤਨੀ ਵੀ ਹੈ। ਸਾਰਾ ਪਰਿਵਾਰ ਇਸ ਵਿਆਹ ‘ਚ ਇੱਕਠਾ ਹੋਇਆ ਸੀ।ਵਿਆਹ ਤੋਂ ਬਾਅਦ ਇਹ ਜੋੜੀ ਬਾਲੀ ‘ਚ ਹਨੀਮੂਨ ਦੇ ਲਈ ਗਈ ਹੈ ।

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network