ਤਲਾਕ ਦੀਆਂ ਖਬਰਾਂ ਵਿਚਾਲੇ ਮਾਂ ਤੇ ਭੈਣ ਨਾਲ ਏਅਰਪੋਰਟ ਉੱਤੇ ਸਪਾਟ ਹੋਏ ਅਭਿਸ਼ੇਕ ਬੱਚਨ ਨੂੰ ਕਰਨਾ ਪੈ ਰਿਹਾ ਹੈ ਟ੍ਰੋਲ, ਜਾਣੋ ਕਿਉਂ
Abhishek Bachchan Trolled: ਬਾਲੀਵੁੱਡ ਦੀ ਮਸ਼ਹੂਰ ਜੋੜੀ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਆਪਣੇ ਤਲਾਕ ਦੀਆਂ ਖਬਰਾਂ ਕਾਰਨ ਕਾਫੀ ਸਮੇਂ ਤੋਂ ਸੁਰਖੀਆਂ 'ਚ ਹਨ। ਹਾਲਾਂਕਿ ਬੱਚਨ ਪਰਿਵਾਰ ਵੱਲੋਂ ਅਜੇ ਤੱਕ ਇਸ ਮਾਮਲੇ ਉੱਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਸ ਵਿਚਾਲੇ ਜਦੋਂ ਅਭਿਸ਼ੇਕ ਬੱਚਨ ਆਪਣੀ ਮਾਂ ਜਯਾ ਤੇ ਭੈਂਣ ਸ਼ਵੇਤਾ ਨਾਲ ਏਅਪੋਰਟ ਉੱਤੇ ਸਪਾਟ ਹੋਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੁਝ ਸਮਾਂ ਪਹਿਲਾਂ ਅਭਿਸ਼ੇਕ ਬੱਚਨ ਨੇ ਵੀ ਪੂਰੇ ਪਰਿਵਾਰ ਨਾਲ ਅਨੰਤ ਅੰਬਾਨੀ ਦੇ ਵਿਆਹ ਸਮਾਰੋਹ 'ਚ ਸ਼ਿਰਕਤ ਕੀਤੀ ਸੀ। ਉਥੇ ਹੀ ਐਸ਼ਵਰਿਆ ਰਾਏ ਆਪਣੀ ਬੇਟੀ ਆਰਾਧਿਆ ਨਾਲ ਇਕੱਲੀ ਆਈ ਸੀ। ਹੁਣ ਇੱਕ ਵਾਰ ਫਿਰ ਅਭਿਸ਼ੇਕ ਐਸ਼ਵਰਿਆ ਤੋਂ ਬਿਨਾਂ ਆਪਣੇ ਪਰਿਵਾਰ ਨਾਲ ਸਪਾਟ ਹੋਏ ਹਨ। ਜਿਸ ਮਗਰੋਂ ਮੁੜ ਇੱਕ ਵਾਰ ਫਿਰ ਤੋਂ ਦੋਹਾਂ ਦੇ ਤਲਾਕ ਦੀਆਂ ਖਬਰਾਂ ਤੇਜ਼ੀ ਨਾਲ ਫੈਲ ਰਹੀਆਂ ਹਨ।
ਅਸਲ 'ਚ ਅਭਿਸ਼ੇਕ ਬੱਚਨ ਨੂੰ ਇੱਕ ਵਾਰ ਫਿਰ ਮੁੰਬਈ ਏਅਰਪੋਰਟ 'ਤੇ ਐਸ਼ਵਰਿਆ ਰਾਏ ਤੋਂ ਬਿਨਾਂ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੀ ਮਾਂ ਜਯਾ ਬੱਚਨ ਅਤੇ ਭੈਣ ਸ਼ਵੇਤਾ ਬੱਚਨ ਨੰਦਾ ਨੂੰ ਵੀ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਹਾਲਾਂਕਿ, ਇਹ ਤਿੰਨੇ ਲਗਭਗ ਇੱਕੋ ਸਮੇਂ ਵੱਖੋ-ਵੱਖਰੇ ਤੌਰ 'ਤੇ ਸਾਹਮਣੇ ਆਏ, ਪਰ ਇਸ ਸਭ ਦੇ ਵਿਚਕਾਰ ਹੁਣ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਦੇ ਵੱਖ ਹੋਣ ਦੀਆਂ ਅਫਵਾਹਾਂ ਨੇ ਹੋਰ ਤੇਜ਼ੀ ਫੜ ਲਈ ਹੈ।
ਇਸ ਦੌਰਾਨ ਅਭਿਸ਼ੇਕ ਨੇ ਗ੍ਰੇ ਰੰਗ ਦੀ ਹੂਡੀ, ਬਲੈਕ ਪੈਂਟ ਅਤੇ ਸਫੇਦ ਸਨੀਕਰਸ ਪਹਿਨੇ ਹੋਏ ਸਨ ਅਤੇ ਉਨ੍ਹਾਂ ਨੇ ਗ੍ਰੇ ਕਲਰ ਦਾ ਆਊਟਫਿਟ ਵੀ ਪਾਇਆ ਹੋਇਆ ਸੀ। ਸ਼ਵੇਤਾ ਦੀ ਗੱਲ ਕਰੀਏ ਤਾਂ ਉਹ ਬਲੈਕ ਪੈਂਟ ਦੇ ਨਾਲ ਹਲਕੇ ਰੰਗ ਦੀ ਜੈਕੇਟ ਪਾਈ ਨਜ਼ਰ ਆਈ। ਪਰ ਇਨ੍ਹਾਂ ਤਿੰਨਾਂ ਨੂੰ ਦੇਖਣ ਤੋਂ ਬਾਅਦ ਹੁਣ ਨੇਟੀਜ਼ਨ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।
ਅਭਿਸ਼ੇਕ, ਜਯਾ ਅਤੇ ਭੈਣ ਸ਼ਵੇਤਾ ਬੱਚਨ ਨੂੰ ਇਕੱਠੇ ਦੇਖ ਕੇ ਨੇਟੀਜ਼ਨ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- 'ਸੱਸ ਅਤੇ ਨਨਾਣ ਦੁਆਰਾ ਚਲਾਏ ਜਾਣ ਵਾਲੇ ਘਰ 'ਚ ਨੂੰਹ ਨਹੀਂ ਰਹਿ ਸਕਦੀ।' ਇਕ ਹੋਰ ਯੂਜ਼ਰ ਨੇ ਲਿਖਿਆ, 'ਸ਼ਵੇਤਾ ਬੱਚਨ ਦੇ ਸਹੁਰੇ ਵਾਲੇ ਵੀ ਖੁਸ਼ ਹੋਣਗੇ ਕਿ ਉਹ ਫਿਲਹਾਲ ਆਪਣੇ ਪਰਿਵਾਰ ਤੋਂ ਦੂਰ ਹੈ।' ਇੱਕ ਯੂਜ਼ਰ ਨੇ ਤਾਂ ਇੱਥੋਂ ਤੱਕ ਕਿਹਾ ਕਿ 'ਮੈਨੂੰ ਲੱਗਦਾ ਹੈ ਕਿ ਜਯਾ ਅਤੇ ਸ਼ਵੇਤਾ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੀ ਨੂੰਹ ਦੇ ਨਾਲ-ਨਾਲ ਉਨ੍ਹਾਂ ਦੇ ਘਰ ਇੱਕ ਪੋਤੀ ਵੀ ਹੈ।' ਇਕ ਹੋਰ ਯੂਜ਼ਰ ਨੇ ਕਿਹਾ, 'ਐਸ਼ਵਰਿਆ ਅਤੇ ਆਰਾਧਿਆ ਤੋਂ ਬਿਨਾਂ ਬੱਚਨ ਪਰਿਵਾਰ ਅਧੂਰਾ ਹੈ।' ਇਕ ਹੋਰ ਨੇ ਲਿਖਿਆ- 'ਜੇ ਸਭ ਠੀਕ ਹੈ ਤਾਂ ਐਸ਼ਵਰਿਆ ਕਿੱਥੇ ਹੈ..।'
- PTC PUNJABI