ਅਦਾਕਾਰ ਪਰਲ ਵੀ ਪੁਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ, ਭਾਂਡੇ ਮਾਂਜਣ ਦੀ ਕੀਤੀ ਸੇਵਾ, ਤਸਵੀਰਾਂ ਹੋ ਰਹੀਆਂ ਵਾਇਰਲ

ਅਦਾਕਾਰ ਪਰਲ ਵੀ ਪੁਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਪਰਲ ਵੀ ਪੁਰੀ ਦੇ ਨਾਲ ਇਸ ਮੌਕੇ ‘ਤੇ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਵੀ ਮੌਜੂਦ ਸਨ ।

Written by  Shaminder   |  October 16th 2023 10:24 AM  |  Updated: October 16th 2023 10:24 AM

ਅਦਾਕਾਰ ਪਰਲ ਵੀ ਪੁਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ, ਭਾਂਡੇ ਮਾਂਜਣ ਦੀ ਕੀਤੀ ਸੇਵਾ, ਤਸਵੀਰਾਂ ਹੋ ਰਹੀਆਂ ਵਾਇਰਲ

ਅਦਾਕਾਰ ਪਰਲ ਵੀ ਪੁਰੀ (Pearl V Puri) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ  ‘ਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਪਰਲ ਵੀ ਪੁਰੀ ਦੇ ਨਾਲ ਇਸ ਮੌਕੇ ‘ਤੇ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਵੀ ਮੌਜੂਦ ਸਨ । ਦੋਵਾਂ ਨੇ ਪਹਿਲਾਂ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ । ਇਸ ਤੋਂ ਬਾਅਦ ਦੋਵਾਂ ਨੇ ਲੰਗਰ ਹਾਲ ‘ਚ ਬਰਤਨ ਮਾਂਜਣ ਦੀ ਸੇਵਾ ਵੀ ਕੀਤੀ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ :   ਕੌਰ ਬੀ ਨੇ ਬਾਪੂ ਜੀ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਇਉਂ ਲੱਗਿਆ ਜਿਵੇਂ ਮੈਂ ਆਪਣੇ….’

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਦਰਬਾਰ ਸਾਹਿਬ ‘ਚ ਸੇਵਾ ਕਰਦੀ ਹੋਈ ਨਜ਼ਰ ਆ ਰਹੀ ਹੈ । 

  ਪਰਲ ਵੀ ਪੁਰੀ ਕਾਰੋਬਾਰੀ ਪਰਿਵਾਰ ਦੇ ਨਾਲ ਸਬੰਧਤ

ਪਰਲ ਵੀ ਪੁਰੀ ਮੱਧ ਪ੍ਰਦੇਸ਼ ਦੇ ਛਿੰਦਵਾੜਾ ‘ਚ ਜਨਮੇ ਸਨ । ਉਹ ਇੱਕ ਕਾਰੋਬਾਰੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਨੇ ਆਪਣੀ ਪੜ੍ਹਾਈ ਛਿੰਦਵਾੜਾ ‘ਚ ਹੀ ਕੀਤੀ ਹੈ ।ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਗਰਾ ਸ਼ਿਫਟ ਹੋ ਗਿਆ । ਅਦਾਕਾਰ ਦੇ ਪਿਤਾ ਚਾਹੁੰਦੇ ਸਨ ਕਿ ਪਰਲ ਉਨ੍ਹਾਂ ਦੇ ਕਾਰੋਬਾਰ ‘ਚ ਮਦਦ ਕਰੇ । ਪਰਲ ਵੀ ਇਸ ਲਈ ਤਿਆਰ ਸਨ, ਪਰ ਉਨ੍ਹਾਂ ਦੀ ਜ਼ਿੰਦਗੀ ਨੇ ਅਜਿਹਾ ਪਾਸਾ ਪਲਟਿਆ ਕਿ ਉਹ ਅਦਾਕਾਰੀ ਦੇ ਖੇਤਰ ‘ਚ ਆ ਗਏ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network