ਮੁੰਬਈ ਦੀਆਂ ਸੜਕਾਂ ‘ਤੇ ਸ਼ਰਾਬੀ ਹਾਲਤ ‘ਚ ਮਿਲੇ ਅਦਾਕਾਰ ਸੰਨੀ ਦਿਓਲ ! ਵੀਡੀਓ ਹੋ ਰਿਹਾ ਵਾਇਰਲ

ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਅਦਾਕਾਰ ਸੰਨੀ ਦਿਓਲ ਸ਼ਰਾਬੀ ਹਾਲਤ ‘ਚ ਮੁੰਬਈ ਦੀਆਂ ਸੜਕਾਂ ‘ਤੇ ਅੱਧੀ ਰਾਤ ਨੂੰ ਘੁੰਮਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਵੇਖ ਕੇ ਫੈਨਸ ਵੀ ਹੈਰਾਨ ਹਨ ਕਿ ਸੱਚਮੁੱਚ ਹੀ ਅਦਾਕਾਰ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ ਜਾਂ ਫਿਰ ਇਹ ਵੀਡੀਓ ਉਸ ਦੀ ਕਿਸੇ ਫ਼ਿਲਮ ਦੇ ਸ਼ੂਟ ਦਾ ਹਿੱਸਾ ਹੈ।

Reported by: PTC Punjabi Desk | Edited by: Shaminder  |  December 06th 2023 01:10 PM |  Updated: December 06th 2023 01:10 PM

ਮੁੰਬਈ ਦੀਆਂ ਸੜਕਾਂ ‘ਤੇ ਸ਼ਰਾਬੀ ਹਾਲਤ ‘ਚ ਮਿਲੇ ਅਦਾਕਾਰ ਸੰਨੀ ਦਿਓਲ ! ਵੀਡੀਓ ਹੋ ਰਿਹਾ ਵਾਇਰਲ

ਸੰਨੀ ਦਿਓਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ । ਜਿਸ ‘ਚ ਅਦਾਕਾਰ ਸੰਨੀ ਦਿਓਲ ਸ਼ਰਾਬੀ ਹਾਲਤ ‘ਚ ਮੁੰਬਈ ਦੀਆਂ ਸੜਕਾਂ ‘ਤੇ ਅੱਧੀ ਰਾਤ ਨੂੰ ਘੁੰਮਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਵੇਖ ਕੇ ਫੈਨਸ ਵੀ ਹੈਰਾਨ ਹਨ ਕਿ ਸੱਚਮੁੱਚ ਹੀ ਅਦਾਕਾਰ ਸ਼ਰਾਬ ਦੇ ਨਾਲ ਡੱਕਿਆ ਹੋਇਆ ਸੀ ਜਾਂ ਫਿਰ ਇਹ ਵੀਡੀਓ ਉਸ ਦੀ ਕਿਸੇ ਫ਼ਿਲਮ ਦੇ ਸ਼ੂਟ ਦਾ ਹਿੱਸਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਖੂਬ ਵੇਖਿਆ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਦਿਓਲ ਸੜਕ ‘ਤੇ ਲੜਖੜਾਉਂਦੇ ਹੋਏ ਦਿੱਸ ਰਹੇ ਹਨ ਅਤੇ ਉਨ੍ਹਾਂ ਦੇ ਆਲੇ ਦੁਆਲੇ ਬਹੁਤ ਹੀ ਘੱਟ ਰਾਹਗੀਰ ਹਨ । ਇਸੇ ਦੌਰਾਨ ਇੱਕ ਆਟੋ ਵਾਲਾ ਉਨ੍ਹਾਂ ਨੂੰ ਪਛਾਣ ਲੈਂਦਾ ਹੈ ਅਤੇ ਆਪਣੇ ਆਟੋ ‘ਚ ਬਿਠਾ ਲੈਂਦਾ ਹੈ । 

ਸੰਨੀ ਦਿਓਲ ਦਾ ਵਰਕ ਫ੍ਰੰਟ

ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਗਦਰ-੨ ਫ਼ਿਲਮ ਆਈ ਹੈ । ਇਸ ਫ਼ਿਲਮ ਨੇ ਬਾਕਸ ਆਫਿਸ ‘ਤੇ ਕਰੋੜਾਂ ਦੀ ਕਮਾਈ ਕੀਤੀ ਹੈ । ਹੁਣ ਸੰਨੀ ਦਿਓਲ ਦੇ ਭਰਾ ਬੌਬੀ ਦਿਓਲ ਦੀ ਫ਼ਿਲਮ ‘ਐਨੀਮਲ’ ਬਾਕਸ ਆਫ਼ਿਸ ‘ਤੇ ਧਮਾਲ ਮਚਾ ਰਹੀ ਹੈ ।

ਜਲਦ ਹੀ ਅਦਾਕਾਰ ਸੰਨੀ ਦਿਓਲ ਆਪਣੇ ਨਵੇਂ ਪ੍ਰੋਜੈਕਟ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣਗੇ । ਜਲਦ ਹੀ ਉਹ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਚ ਕੰਮ ਕਰਦੇ ਨਜ਼ਰ ਆਉਣਗੇ । ਜਿਸ ਦਾ ਐਲਾਨ ਉਨ੍ਹਾਂ ਨੇ ਫ਼ਿਲਮ ਗਦਰ-੨ ਦੀ ਸਕ੍ਰੀਨਿੰਗ ਦੇ ਦੌਰਾਨ ਹੀ ਕਰ ਦਿੱਤਾ ਸੀ । 

 

ਹੋਰ ਪੜ੍ਹੋ 

- PTC PUNJABI


Popular Posts