ਅਦਾਕਾਰਾ ਇਸ਼ਿਤਾ ਦੱਤਾ ਦੇ ਘਰ ਪੁੱਤਰ ਨੇ ਲਿਆ ਜਨਮ, ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਦੇ ਰਹੇ ਵਧਾਈ
ਅਦਾਕਾਰਾ ਇਸ਼ਿਤਾ ਦੱਤਾ ਦੇ ਘਰ ਬੇਟੇ ਨੇ ਜਨਮ ਲਿਆ ਹੈ ।ਬੇਟੇ ਦੇ ਜਨਮ ਦੀ ਜਿਉਂ ਹੀ ਖਬਰ ਅਦਾਕਾਰਾ ਦੇ ਫੈਨਸ ਨੂੰ ਲੱਗੀ ਤਾਂ ਹਰ ਪਾਸਿਓਂ ਅਦਾਕਾਰਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਸੈਲੀਬ੍ਰੇਟੀਜ਼ ਵੀ ਇਸ ਜੋੜੀ ਨੂੰ ਪਹਿਲੀ ਔਲਾਦ ਦੇ ਜਨਮ ‘ਤੇ ਵਧਾਈ ਦੇ ਰਹੇ ਹਨ ।
ਅਦਾਕਾਰਾ ਇਸ਼ਿਤਾ ਦੱਤਾ ਦੇ ਘਰ ਪੁੱਤਰ ਨੇ ਲਿਆ ਜਨਮ, ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਦੇ ਰਹੇ ਵਧਾਈ
ਅਦਾਕਾਰਾ ਇਸ਼ਿਤਾ ਦੱਤਾ (Ishta Dutta) ਦੇ ਘਰ ਬੇਟੇ (Baby Boy) ਨੇ ਜਨਮ ਲਿਆ ਹੈ ।ਬੇਟੇ ਦੇ ਜਨਮ ਦੀ ਜਿਉਂ ਹੀ ਖਬਰ ਅਦਾਕਾਰਾ ਦੇ ਫੈਨਸ ਨੂੰ ਲੱਗੀ ਤਾਂ ਹਰ ਪਾਸਿਓਂ ਅਦਾਕਾਰਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਸੈਲੀਬ੍ਰੇਟੀਜ਼ ਵੀ ਇਸ ਜੋੜੀ ਨੂੰ ਪਹਿਲੀ ਔਲਾਦ ਦੇ ਜਨਮ ‘ਤੇ ਵਧਾਈ ਦੇ ਰਹੇ ਹਨ ।

ਇਸ ਦੇ ਨਾਲ ਇਸ਼ਿਤਾ ਦੇ ਪਰਿਵਾਰਕ ਮੈਂਬਰ ਵੀ ਨਵੇਂ ਮਹਿਮਾਨ ਦੇ ਸੁਆਗਤ ਲਈ ਪੱਬਾਂ ਭਾਰ ਹਨ ਅਤੇ ਬੇਸਬਰੀ ਦੇ ਨਾਲ ਬੇਬੀ ਬੁਆਏ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੇ ਹਨ ।ਜੱਚਾ ਅਤੇ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹਨ ।
ਇਸ਼ਿਤਾ ਅਤੇ ਵਤਸਲ ਸੇਠ ਦੀ ਪਹਿਲੀ ਔਲਾਦ
ਇਸ਼ਿਤਾ ਤੇ ਵਤਸਲ ਸੇਠ ਦੇ ਘਰ ਔਲਾਦ ਦੇ ਰੂਪ ‘ਚ ਪਹਿਲੇ ਬੇਟੇ ਦਾ ਜਨਮ ਹੋਇਆ ਹੈ । ਖ਼ਬਰਾਂ ਮੁਤਾਬਕ ਇਸ਼ਿਤਾ ਅਤੇ ਬੱਚਾ ਅਜੇ ਹਸਪਤਾਲ ‘ਚ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ ।ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਤੱਕ ਅਦਾਕਾਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ।

ਇਸ ਤੋਂ ਪਹਿਲਾਂ ਹੋਈ ਸੀ ਗੋਦ ਭਰਾਈ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਅਦਾਕਾਰਾ ਦੀ ਪੂਰੇ ਰੀਤੀ ਰਿਵਾਜ਼ਾਂ ਮੁਤਾਬਕ ਗੋਦ ਭਰਾਈ ਦੀ ਰਸਮ ਹੋਈ ਸੀ । ਇਸ ਦੌਰਾਨ ਅਦਾਕਾਰਾ ਦੇ ਪਰਿਵਾਰਕ ਮੈਂਬਰ ਹੀ ਹਾਜ਼ਰ ਸਨ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਦੱਸ ਦਈਏ ਕਿ ਇਸ਼ਿਤਾ ਨੇ ਅਜੇ ਦੇਵਗਨ ਦੇ ਨਾਲ ‘ਦ੍ਰਿਸ਼ਯਮ’ ਫ਼ਿਲਮ ‘ਚ ਕੰਮ ਕੀਤਾ ਸੀ ਅਤੇ ਅਜੇ ਦੇਵਗਨ ਦੀ ਧੀ ਬਣ ਖੂਬ ਸੁਰਖੀਆਂ ਵਟੋਰੀਆਂ ਸਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
