ਅਦਾਕਾਰਾ ਕੰਗਨਾ ਰਣੌਤ ਨੇ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਨਾਲ ਕੀਤੀ ਮੁਲਾਕਾਤ
ਅਦਾਕਾਰਾ ਕੰਗਨਾ ਰਣੌਤ ਨੇ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਨਾਲ ਕੀਤੀ ਮੁਲਾਕਾਤ
ਕੰਗਨਾ ਰਣੌਤ (Kangana Ranaut) ਬੀਤੇ ਦਿਨ ਅਯੁੱਧਿਆ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਸ਼ਾਮਿਲ ਹੋਈ । ਇਸ ਮੌਕੇ ਅਦਾਕਾਰਾ ਨੇ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਨਾਲ ਵੀ ਮੁਲਾਕਾਤ ਕੀਤੀ ।ਜਿਸ ਦੀਆਂ ਕੁਝ ਤਸਵੀਰਾਂ ਵੀ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਨ ਵੇਖ ਸਕਦੇ ਹੋ ਅਦਾਕਾਰਾ ਧੀਰੇਂਦਰ ਸ਼ਾਸਤਰੀ (dhirendra shastri)ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪਹਿਲੀ ਵਾਰ ਮੈਂ ਆਪਣੀ ਉਮਰ ਤੋਂ ਘੱਟ ਦੇ ਗੁਰੁ ਨੂੰ ਮਿਲੀ ।ਉਹ ਮੇਰੇ ਤੋਂ ਕਰੀਬ ਦਸ ਸਾਲ ਛੋਟੇ ਹਨ।ਮੇਰਾ ਦਿਲ ਕੀਤਾ ਛੋਟੇ ਭਰਾ ਵਾਂਗ ਗਲ ਨਾਲ ਲਾ ਲਵਾਂ ।
/ptc-punjabi/media/post_banners/WInWdJTPWt7zkp1fysm9.webp)
ਹੋਰ ਪੜ੍ਹੋ : ਵਿਦੇਸ਼ ‘ਚ ਭਾਰੀ ਬਰਫਬਾਰੀ ਤੋਂ ਪਰੇਸ਼ਾਨ ਹੋਏ ਗਾਇਕ ਸ਼ੈਰੀ ਮਾਨ, ਕਿਹਾ ‘ਤਸਵੀਰਾਂ ‘ਚ ਹੀ ਵਧੀਆ ਲੱਗਦੀ ਹੈ ਸਨੋਫਾਲ’
ਪਰ ਫਿਰ ਯਾਦ ਆਇਆ ਕਿ ਉਮਰ ਦੇ ਨਾਲ ਕੋਈ ਗੁਰੁ ਨਹੀਂ ਹੁੰਦਾ, ਕਰਮਾਂ ਨਾਲ ਗੁਰੁ ਹੁੰਦਾ ਏ’।ਕੰਗਨਾ ਰਣੌਤ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਕੰਗਨਾ ਅਯੁੱਧਿਆ ‘ਚ ਸ਼ਨੀਵਾਰ ਤੋਂ ਸੀ ਮੌਜੂਦ
ਅਦਾਕਾਰਾ ਕੰਗਨਾ ਰਣੌਤ ਪਿਛਲੇ ਸ਼ਨੀਵਾਰ ਤੋਂ ਅਯੁੱਧਿਆ ‘ਚ ਮੌਜੂਦ ਸੀ। ਉਹ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਮੌਜੂਦ ਰਹੀ ਅਤੇ ਉਥੋਂ ਉਸ ਦੇ ਕਈ ਵੀਡੀਓ ਵਾਇਰਲ ਹੋਏ ਸਨ ।ਜਿਨ੍ਹਾਂ ‘ਚ ਉਹ ਜੈ ਸ਼੍ਰੀ ਰਾਮ ਦਾ ਜੈਕਾਰਾ ਛੱਡਦੀ ਹੋਈ ਨਜ਼ਰ ਆਈ ਸੀ। ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਇਲਾਵਾ ਉਸ ਦੇ ਹੋਰ ਕਈ ਵੀਡੀਓ ਵੀ ਸਾਹਮਣੇ ਆਏ ਸਨ।
/ptc-punjabi/media/media_files/qiQCJY7Qvhn7zwE4vzg7.jpg)
ਕੰਗਨਾ ਰਣੌਤ ਦਾ ਵਰਕ ਫ੍ਰੰਟ
ਕੰਗਨਾ ਰਣੌਤ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ (Bollywood) ਇੰਡਸਟਰੀ ਨੂੰ ਦਿੱਤੀਆਂ ਹਨ ।ਜਿਸ ‘ਚ ਤਨੂ ਵੈਡਸ ਮਨੂ, ਫੈਸ਼ਨ,ਧਾਕੜ, ਮੈਂਟਲ ਹੈ ਕਯਾ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਨ੍ਹਾਂ ਸਾਰੀਆਂ ਫ਼ਿਲਮਾਂ ‘ਚ ਅਦਾਕਾਰਾ ਨੇ ਵੱਖੋ ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਕੰਗਨਾ ਰਣੌਤ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੀ ਹੈ। ਆਪਣੇ ਬੜਬੋਲੇ ਸੁਭਾਅ ਦੇ ਕਾਰਨ ਉਹ ਅਕਸਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਰਹਿੰਦੀ ਹੈ। ਕੰਗਨਾ ਰਣੌਤ ਆਪਣੇ ਵਿਵਾਦਿਤ ਬਿਆਨਾਂ ਦੇ ਲਈ ਵੀ ਜਾਣੀ ਜਾਂਦੀ ਹੈ। ਕਿਉਂਕਿ ਕਿਸਾਨ ਅੰਦੋਲਨ ਦੇ ਦੌਰਾਨ ਵੀ ਉਸ ਨੇ ਕਈ ਬਿਆਨ ਦਿੱਤੇ ਸਨ ਅਤੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਖਾਲਿਸਤਾਨੀ ਕਿਹਾ ਸੀ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
