Trending:
ਅਦਾਕਾਰਾ ਨਰਗਿਸ ਫਾਖਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ
ਅਦਾਕਾਰਾ ਨਰਗਿਸ ਫਾਖਰੀ (Nargis Fakhri) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਆਸ਼ੀਰਵਾਦ ਲਿਆ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ ।
/ptc-punjabi/media/media_files/I20YJm8ReWDC39f2IbCc.jpg)
ਨਰਗਿਸ ਫਾਖਰੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਕਈ ਪ੍ਰੋਜੈਕਟ ‘ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੂੰ ਇੰਡਸਟਰੀ ‘ਚ ਇੱਕ ਦਹਾਕੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ।ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2011 ‘ਚ ਇਮਤਿਆਜ਼ ਅਲੀ ਦੀ ਫ਼ਿਲਮ ‘ਰੌਕਸਟਾਰ’ ਦੇ ਨਾਲ ਕੀਤੀ ਸੀ ।ਜਿਸ ‘ਚ ਉਹ ਰਣਬੀਰ ਕਪੂਰ ਦੇ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਮਦਰਾਸ ਕੈਫੇ, ਫਟਾ ਪੋਸਟਰ ਨਿਕਲਾ ਹੀਰੋ, ਕਿੱਕ ਵਰਗੀਆਂ ਫ਼ਿਲਮਾਂ ‘ਚ ਵੀ ਉਸ ਨੇ ਕੰਮ ਕੀਤਾ ਹੈ।
ਹਾਲ ਹੀ ‘ਚ ਇੰਟਰਵਿਊ ਦੌਰਾਨ ਕੀਤੇ ਕਈ ਖੁਲਾਸੇ ਹਾਲ ਹੀ ‘ਚ ਨਰਗਿਸ ਨੇ ਇੱਕ ਇੰਟਰਵਿਊ ਦਿੱਤਾ ਸੀ । ਇਸ ਦੌਰਾਨ ਉਸ ਨੇ ਬਾਲੀਵੁੱਡ ‘ਚ ਆਪਣੇ ਉਤਰਾਅ ਚੜਾਅ ਨੂੰ ਬਿਆਨ ਕੀਤਾ ਸੀ । ਇਸ ਦੇ ਨਾਲ ਹੀ ਅਦਾਕਾਰਾ ਨੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਸਨ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਬਾਲੀਵੁੱਡ ‘ਚ ਸ਼ੋਸ਼ਣ ਹੁੰਦਾ ਹੈ। ਸ਼ੋਸ਼ਣ ‘ਤੇ ਉਸ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ।
-