Advertisment

ਅਦਾਕਾਰਾ ਪ੍ਰੀਤੀ ਜ਼ਿੰਟਾ ਮਾਤਾ ਦੇ ਮੰਦਰ ਪਹੁੰਚੀ, ਬੱਚਿਆਂ ਦਾ ਕਰਵਾਇਆ ਮੁੰਡਨ

ਪ੍ਰੀਤੀ ਜ਼ਿੰਟਾ ਆਪਣੀ ਮਾਂ ਅਤੇ ਭਰਾ ਕਰਨਲ ਦੀਪਾਂਕਰ ਜ਼ਿੰਟਾ ਦੇ ਨਾਲ ਹਾਟਕੋਟੀ ਮੰਦਰ ‘ਚ ਦਰਸ਼ਨ ਕਰਨ ਦੇ ਲਈ ਪਹੁੰਚੀ । ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ ਦਾ ਮੁੰਡਨ ਵੀ ਕਰਵਾਇਆ ।

author-image
By Shaminder
New Update
ਅਦਾਕਾਰਾ ਪ੍ਰੀਤੀ ਜ਼ਿੰਟਾ ਮਾਤਾ ਦੇ ਮੰਦਰ ਪਹੁੰਚੀ, ਬੱਚਿਆਂ ਦਾ ਕਰਵਾਇਆ ਮੁੰਡਨ
Advertisment

ਅਦਾਕਾਰਾ ਪ੍ਰੀਤੀ ਜ਼ਿੰਟਾ (Preity Zinta)  ਇਨ੍ਹੀਂ ਦਿਨੀਂ ਆਪਣੇ ਜੱਦੀ ਪਿੰਡ ਪਹੁੰਚੀ ਹੋਈ ਹੈ । ਜਿੱਥੇ ਉਹ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਰਹੀ ਹੈ । ਅਦਾਕਾਰਾ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੀ ਰਹਿਣ ਵਾਲੀ ਹੈ । ਪ੍ਰੀਤੀ ਜ਼ਿੰਟਾ ਆਪਣੀ ਮਾਂ ਅਤੇ ਭਰਾ ਕਰਨਲ ਦੀਪਾਂਕਰ ਜ਼ਿੰਟਾ ਦੇ ਨਾਲ ਹਾਟਕੋਟੀ ਮੰਦਰ ‘ਚ ਦਰਸ਼ਨ ਕਰਨ ਦੇ ਲਈ ਪਹੁੰਚੀ ।

Advertisment



ਅਦਾਕਾਰਾ ਨੇ ਆਪਣੇ ਜੁੜਵਾ ਬੱਚਿਆਂ ਦਾ ਮੁੰਡਨ ਵੀ ਕਰਵਾਇਆ । ਅਦਾਕਾਰਾ ਨੇ ਆਪਣੇ ਪਰਿਵਾਰ ਦੇ ਨਾਲ ਇੱਥੇ ਕੁਝ ਤਸਵੀਰਾਂ ਵੀ ਖਿਚਵਾਈਆਂ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । 

Advertisment


ਅਦਾਕਾਰਾ ਦੇ ਅਮਰੀਕੀ ਮੂਲ ਦੇ ਸ਼ਖਸ ਦੇ ਨਾਲ ਕਰਵਾਇਆ ਵਿਆਹ

ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਅਮਰੀਕੀ ਮੂਲ ਦੇ ਸ਼ਖਸ ਗੁਡਇਨਫ ਦੇ ਨਾਲ ਵਿਆਹ ਕਰਵਾਇਆ ਹੈ ਅਤੇ ਜਿਸ ਤੋਂ ਬਾਅਦ ਅਦਾਕਾਰਾ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ । ਵਿਆਹ ਤੋਂ ਬਾਅਦ ਉਹ ਆਪਣੇ ਪਤੀ ਦੇ ਨਾਲ ਅਮਰੀਕਾ ‘ਚ ਹੀ ਸੈਟਲ ਹੋ ਗਈ ਹੈ ਪਰ ਅਦਾਕਾਰਾ ਆਪਣੇ ਜੱਦੀ ਪਿੰਡ ‘ਚ ਆਉਣਾ ਨਹੀਂ ਭੁੱਲਦੀ।

Advertisment


ਅਦਾਕਾਰਾ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣੇ ਮਾਮੇ ਦੇ ਘਰ ਵੀ ਗਈ । ਪ੍ਰੀਤੀ ਜ਼ਿੰਟਾ ਤਹਿਸੀਲ ਰੋਹੜੂ ਦੇ ਪਿੰਡ ਸਿਆਓ ਦੀ ਰਹਿਣ ਵਾਲੀ ਹੈ । ਆਪਣੇ ਜੱਦੀ ਪਿੰਡ ਦੇ ਦੌਰੇ ਦੇ ਦੌਰਾਨ ਉਹ ਆਪਣੇ ਮਾਮਾ ਦੇ ਘਰ ‘ਚ ਹੀ ਰਹਿ ਰਹੀ ਹੈ ।

ਪ੍ਰੀਤੀ ਜ਼ਿੰਟਾ ਨੇ ਕੀਤਾ ਕਈ ਹਿੱਟ ਫ਼ਿਲਮਾਂ ‘ਚ ਕੰਮ 

Advertisment

ਪ੍ਰੀਤੀ ਜ਼ਿੰਟਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਵੀਰ ਜ਼ਾਰਾ, ਕੱਲ੍ਹ ਹੋ ਨਾ ਹੋ, ਕੋਈ ਮਿਲ ਗਿਆ ਸਣੇ ਕਈ ਹਿੱਟ ਫ਼ਿਲਮਾਂ ਸ਼ਾਮਿਲ ਹਨ । 



Advertisment

Stay updated with the latest news headlines.

Follow us:
Advertisment
Advertisment
Latest Stories
Advertisment