ਆਦਿਲ ਖਾਨ ਦੁਰਾਨੀ ਨੇ ਸੋਮੀ ਖਾਨ ਨਾਲ ਆਪਣੇ ਵਿਆਹ 'ਤੇ ਤੋੜੀ ਚੁੱਪੀ, ਕਿਹਾ-ਮੈਨੂੰ ਵੀ ਹੈ ਖੁਸ਼ ਰਹਿਣ ਦਾ ਹੱਕ

Written by  Pushp Raj   |  March 15th 2024 05:46 PM  |  Updated: March 15th 2024 05:46 PM

ਆਦਿਲ ਖਾਨ ਦੁਰਾਨੀ ਨੇ ਸੋਮੀ ਖਾਨ ਨਾਲ ਆਪਣੇ ਵਿਆਹ 'ਤੇ ਤੋੜੀ ਚੁੱਪੀ, ਕਿਹਾ-ਮੈਨੂੰ ਵੀ ਹੈ ਖੁਸ਼ ਰਹਿਣ ਦਾ ਹੱਕ

 Adil Khan on his Second marriage: ਰਾਖੀ ਸਾਵੰਤ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਨੇ 3 ਮਾਰਚ ਨੂੰ 'ਬਿੱਗ ਬੌਸ 12' ਫੇਮ ਸੋਮੀ ਖਾਨ ਨਾਲ ਵਿਆਹ ਕਰ ਲਿਆ ਹੈ। ਹਾਲ ਹੀ ਵਿੱਚ ਆਦਿਲ ਨੇ ਸੋਮੀ ਖਾਨ ਨਾਲ ਆਪਣੇ ਵਿਆਹ ਨੂੰ ਲੈ ਕੇ ਚੁਪੀ ਤੋੜਦੇ ਹੋਏ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। 

 

 

ਰਾਖੀ ਸਾਵੰਤ ਨਾਲ ਵਿਆਹ ਕਰਕੇ ਸੁਰਖੀਆਂ 'ਚ ਆਏ ਆਦਿਲ 

ਆਦਿਲ ਖਾਨ ਦੁਰਾਨੀ ਰਾਖੀ ਸਾਵੰਤ ਨਾਲ ਵਿਆਹ ਕਰਕੇ ਸੁਰਖੀਆਂ 'ਚ ਆਏ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਸ਼ੰਸਕ ਵਜੋਂ ਰਾਖੀ ਨੂੰ ਇੱਕ ਆਲੀਸ਼ਾਨ ਕਾਰ ਗਿਫਟ ਕੀਤੀ ਸੀ। ਇਸ ਦੌਰਾਨ ਦੋਵੇਂ ਦੋਸਤ ਬਣ ਗਏ। ਫਿਰ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਹੁਣ ਰਾਖੀ ਅਤੇ ਆਦਿਲ ਵੱਖ ਹੋ ਗਏ ਹਨ। ਹਾਲਾਂਕਿ, ਉਨ੍ਹਾਂ ਦਾ ਵਿਆਹ ਟੁੱਟਣ ਤੋਂ ਬਾਅਦ, ਰਾਖੀ ਅਤੇ ਆਦਿਲ ਨੇ ਇੱਕ ਦੂਜੇ 'ਤੇ ਕਈ ਗੰਭੀਰ ਦੋਸ਼ ਲਗਾਏ ਸਨ। ਹੁਣ ਆਦਿਲ ਨੇ ਵੀ ਦੂਜਾ ਵਿਆਹ ਕਰ ਲਿਆ ਹੈ।ਹਾਲ ਹੀ ਵਿੱਚ, ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਦਿਲ ਨੇ ਆਪਣੇ ਨਵੇਂ ਅਤੇ ਪੁਰਾਣੇ ਦੋਵਾਂ ਵਿਆਹਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਇਹ ਵੀ ਦਾਅਵਾ ਕੀਤਾ ਕਿ ਰਾਖੀ ਸਾਵੰਤ ਨਾਲ ਉਸ ਦਾ ਵਿਆਹ ਨਾਜਾਇਜ਼ ਹੈ।ਆਦਿਲ ਨੇ ਰਾਖੀ ਨਾਲ ਵਿਆਹ ਨੂੰ ਲੈ ਕੇ ਕੀਤਾ ਵੱਡਾ ਖੁਲਾਸਾਆਪਣੇ ਅਤੇ ਰਾਖੀ ਦੇ ਵਿਆਹ ਬਾਰੇ ਗੱਲ ਕਰਦੇ ਹੋਏ ਆਦਿਲ ਨੇ ਕਿਹਾ, “ਜੇਕਰ ਰਾਖੀ ਸਾਵੰਤ ਨਾਲ ਮੇਰੇ ਵਿਆਹ ਦੀ ਗੱਲ ਹੈ, ਤਾਂ ਮੈਂ ਇਸ ਬਾਰੇ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਇਹ ਵਿਆਹ ਨਾਜਾਇਜ਼ ਹੈ, ਕਿਉਂਕਿ ਜਦੋਂ ਸਾਡਾ ਵਿਆਹ ਹੋਇਆ ਸੀ ਤਾਂ ਰਾਖੀ ਪਹਿਲਾਂ ਹੀ ਵਿਆਹੀ ਹੋਈ ਸੀ। ਉਸ ਸਮੇਂ ਉਸ ਨੇ ਮੇਰੇ ਨਾਲ ਧੋਖਾ ਕੀਤਾ ਸੀ।

ਹੋਰ ਪੜ੍ਹੋ: Alia Bhatt B'day: 'ਸਟੂਡੈਂਟ ਆਫ ਦਿ ਈਅਰ' ਨਹੀਂ ਸਗੋਂ ਇਹ ਸੀ ਆਲੀਆ ਭੱਟ ਦੀ ਪਹਿਲੀ ਫਿਲਮ, ਜਾਣੋ ਅਦਾਕਾਰਾ ਬਾਰੇ ਦਿਲਚਸਪ ਗੱਲਾਂ

ਇਸ ਸਬੰਧੀ ਫਿਲਹਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਮਾਮਲਾ ਇਹ ਹੈ ਕਿ ਮੈਂ ਦੂਜੀ ਵਾਰ ਵਿਆਹ ਕਿਵੇਂ ਕੀਤਾ? ਇਸ ਲਈ ਮੈਨੂੰ ਦੁਬਾਰਾ ਵਿਆਹ ਕਰਨ ਦਾ ਪੂਰਾ ਹੱਕ ਹੈ ਕਿਉਂਕਿ ਮੈਂ ਮੁਸਲਮਾਨ ਹਾਂ। ਮੈਂ ਆਪਣੇ ਪਰਿਵਾਰ ਦੀ ਮੌਜੂਦਗੀ ਵਿੱਚ ਰਸਮੀ ਤੌਰ 'ਤੇ ਵਿਆਹ ਕਰਵਾ ਲਿਆ। ਮੈਂ ਬਿਨਾਂ ਪਰਿਵਾਰ ਦੇ ਕਿਸੇ ਬੰਦ ਕਮਰੇ ਵਿੱਚ ਵਿਆਹ ਨਹੀਂ ਕਰਵਾਇਆ। ਮੈਂ ਅਤੇ ਸੋਮੀ ਨੇ ਸਾਡੇ ਦੋਹਾਂ ਪਰਿਵਾਰ ਦੀ ਮਨਜ਼ੂਰੀ ਨਾਲ ਨਿਕਾਹ ਕਰਵਾਇਆ ਹੈ। ਮੈਂ ਰਿਸੈਪਸ਼ਨ ਵੀ ਕੀਤਾ। ਅਧਿਕਾਰਤ ਤੌਰ 'ਤੇ ਸੋਮੀ ਨਾਲ ਵਿਆਹ ਕਰਨ ਤੋਂ ਬਾਅਦ, ਮੈਂ ਹੁਣ ਆਪਣੀ ਪਤਨੀ ਨਾਲ ਘੁੰਮ ਰਿਹਾ ਹਾਂ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network