ਪਿਤਾ ਤੋਂ ਬਾਅਦ ਸਾਰਿਕਾ ਦਾ ਪਤੀ ਨੇ ਵੀ ਛੱਡ ਦਿੱਤਾ ਸੀ ਸਾਥ, ਧੀਆਂ ਨੇ ਵੀ ਛੱਡ ਦਿੱਤਾ ਸੀ ਸਾਥ, ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ
ਬਾਲੀਵੁੱਡ ਇੰਡਸਟਰੀ ਦੀ ਚਮਕਦੀ ਜ਼ਿੰਦਗੀ ਜਿੰਨੀ ਲੋਕਾਂ ਨੂੰ ਆਪਣੇ ਵੱਲ ਆਕ੍ਰਿਸ਼ਤ ਕਰਦੀ ਹੈ । ਪਰ ਇਸ ਦੀ ਹਕੀਕਤ ਓਨੀ ਹੀ ਜ਼ਿਆਦਾ ਕਾਲੀ ਹੈ । ਅੱਜ ਅਸੀਂ ਤੁਹਾਨੂੰ ਜਿਸ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ ।ਉਸ ਨੇ ਬੜੇ ਦਿਲ ਵਾਲਾ, ਰਜ਼ੀਆ ਸੁਲਤਾਨਾ,ਨਾਸਤਿਕ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ‘ਕ੍ਰਾਂਤੀ’ ਫ਼ਿਲਮ ਅੱਜ ਵੀ ਉਨ੍ਹਾਂ ਦੀਆਂ ਕਲਾਸਿਕ ਫ਼ਿਲਮਾਂ ਚੋਂ ਮੰਨੀ ਜਾਂਦੀ ਹੈ ।
ਹੋਰ ਪੜ੍ਹੋ : ਕੈਨੇਡਾ ਤੋਂ ਵਾਪਸ ਆ ਕੇ ਦੀਪ ਢਿੱਲੋਂ ਨੇ ਮਾਤਾ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਰੱਬ ਸਭ ਨੂੰ ਰਾਜ਼ੀ ਰੱਖੇ’
ਪੰਜ ਸਾਲ ਦੀ ਉਮਰ ‘ਚ ਕੰਮ ਕਰਨਾ ਸ਼ੁਰੂ ਕੀਤਾ
ਅਦਾਕਾਰਾ ਸਾਰਿਕਾ (Sarika)ਦਾ ਜਨਮ ਪੰਜ ਅਕਤੂਬਰ 1960 ਨੂੰ ਦਿੱਲੀ ਦੇ ਇੱਕ ਮੱਧਵਰਗੀ ਪਰਿਵਾਰ ‘ਚ ਹੋਇਆ ਸੀ।ਉਹ ਮਹਿਜ਼ ਪੰਜ ਸਾਲ ਦੀ ਸੀ ਜਦੋਂ ਉਸ ਦੇ ਪਿਤਾ ਜੀ ਪਰਿਵਾਰ ਨੂੰ ਛੱਡ ਕੇ ਕਿਤੇ ਚਲੇ ਗਏ ਸਨ । ਮਾਂ ਨੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਪੰਜ ਸਾਲ ਦੀ ਧੀ ਨੂੰ ਅਦਾਕਾਰੀ ਦੇ ਖੇਤਰ ‘ਚ ਉਤਾਰ ਦਿੱਤਾ। 1967 ‘ਚ ਉਨ੍ਹਾਂ ਦੀ ਫ਼ਿਲਮ ‘ਮੰਝਲੀ ਦੀਦੀ’ ‘ਚ ਸਾਰਿਕਾ ਨੇ ਬਾਲ ਕਲਾਕਾਰ ਦੀ ਭੂਮਿਕਾ ਨਿਭਾਈ ਸੀ ।
ਸਾਰਿਕਾ ਨੇ ਇਸ ਫ਼ਿਲਮ ਦੇ ਨਾਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਸ ਨੂੰ ਕੰਮ ਮਿਲਣਾ ਸ਼ੁਰੂ ਹੋ ਗਿਆ ।ਜਿਸ ਤੋਂ ਬਾਅਦ ਅਦਾਕਾਰਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਕੰਮ ਕੀਤਾ । ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਵਾ ਲਿਆ ।ਪਰ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਚੱਲ ਪਾਇਆ ਅਤੇ ਦੋਵਾਂ ਦੇ ਰਸਤੇ ਵੱਖੋ ਵੱਖ ਹੋ ਗਏ ।
ਅਦਾਕਾਰ ਕਮਲ ਹਸਨ ਨਾਲ ਹੋਈ ਦੋਸਤੀ
ਸਾਰਿਕਾ ਦੀ ਦੋਸਤੀ ਕਮਲ ਹਸਨ ਦੇ ਨਾਲ ਹੋਈ। ਇਸ ਤੋਂ ਬਾਅਦ 1988 ‘ਚ ਸਾਰਿਕਾ ਅਤੇ ਕਮਲ ਹਸਨ ਨੇ ਵਿਆਹ ਕਰਵਾ ਲਿਆ । ਵਿਆਹ ਤੋਂ ਬਾਅਦ ਦੋਵਾਂ ਦੇ ਘਰ ਸ਼ਰੂਤੀ ਅਤੇ ਅਕਸ਼ਰਾ ਹਸਨ ਦਾ ਜਨਮ ਹੋਇਆ । ਜੋ ਬਾਲੀਵੁੱਡ ਅਤੇ ਸਾਊਥ ਇੰਡਸਟਰੀ ਦੀਆਂ ਮੰਨੀਆਂ ਪ੍ਰਮੰਨੀਆਂ ਹੀਰੋਇਨਾਂ ਹਨ ।2002 ‘ਚ ਕਮਲ ਹਸਨ ਦੇ ਨਾਲ ਉਨ੍ਹਾਂ ਦਾ ਤਲਾਕ ਹੋ ਗਿਆ । ਜਿਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਮੁੜ ਤੋਂ ਸੁੰਨੀ ਹੋ ਗਈ ।
ਸੜਕ ‘ਤੇ ਗੁਜ਼ਾਰੀਆਂ ਰਾਤਾਂ
ਇੱਕ ਇੰਟਰਵਿਊ ‘ਚ ਅਦਾਕਾਰਾ ਨੇ ਖੁਲਾਸਾ ਕੀਤਾ ਸੀ ਕਿ ‘ਤਲਾਕ ਤੋਂ ਬਾਅਦ ਮੇਰੀ ਜ਼ਿੰਦਗੀ ਬੜੀ ਮੁਸ਼ਕਿਲਾਂ ਭਰੀ ਹੋ ਗਈ ਸੀ, ਉਦੋਂ ਮੇਰੇ ਕੋਲ ਸਿਰਫ਼ ਸੱਠ ਰੁਪਏ ਅਤੇ ਇੱਕ ਕਾਰ ਸੀ ।ਮੈਂ ਆਪਣੇ ਇੱਕ ਦੋਸਤ ਦੇ ਘਰ ਸਵੇਰੇ ਨਹਾਉਣ ਜਾਂਦੀ ਅਤੇ ਆਪਣੀ ਕਾਰ ‘ਚ ਹੀ ਆ ਕੇ ਸੌਂ ਜਾਂਦੀ ਸੀ’ ।
- PTC PUNJABI