ਰਣਬੀਰ ਕਪੂਰ ਤੋਂ ਬਾਅਦ ED ਦੀ ਰਡਾਰ 'ਤੇ ਆਏ ਇਹ ਬਾਲੀਵੁੱਡ ਸਿਤਾਰੇ, ਕਪਿਲ ਸ਼ਰਮਾ, ਸ਼ਰਧਾ ਕਪੂਰ, ਹੁਮਾ ਕੁਰੈਸ਼ੀ ਤੇ ਹਿਨਾ ਖਿਲਾਫ ਵੀ ਜਾਰੀ ਹੋਇਆ ਸੰਮਨ

ਆਨਲਾਈਨ ਸੱਟੇਬਾਜ਼ੀ ਐਪ ‘ਮਹਾਦੇਵ ਗੇਮਿੰਗ-ਬੇਟਿੰਗ ਐਪ’ ਮਾਮਲੇ ‘ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਰਣਬੀਰ ਕਪੂਰ ਤੋਂ ਪੁੱਛਗਿੱਛ ਕੀਤੀ ਜਾਣੀ ਸੀ। ਹੁਣ ਇਸ ‘ਚ ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਕਪਿਲ ਸ਼ਰਮਾ ਅਤੇ ਹਿਨਾ ਖਾਨ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਇਨ੍ਹਾਂ ਬਾਲੀਵੁੱਡ ਸੈਲਬਸਤੋਂ ਵੀ ਪੁੱਛਗਿੱਛ ਕਰੇਗਾ।

Written by  Pushp Raj   |  October 06th 2023 03:42 PM  |  Updated: October 06th 2023 03:42 PM

ਰਣਬੀਰ ਕਪੂਰ ਤੋਂ ਬਾਅਦ ED ਦੀ ਰਡਾਰ 'ਤੇ ਆਏ ਇਹ ਬਾਲੀਵੁੱਡ ਸਿਤਾਰੇ, ਕਪਿਲ ਸ਼ਰਮਾ, ਸ਼ਰਧਾ ਕਪੂਰ, ਹੁਮਾ ਕੁਰੈਸ਼ੀ ਤੇ ਹਿਨਾ ਖਿਲਾਫ ਵੀ ਜਾਰੀ ਹੋਇਆ ਸੰਮਨ

ED summons for Bollywood Stars : ਆਨਲਾਈਨ ਸੱਟੇਬਾਜ਼ੀ ਐਪ ‘ਮਹਾਦੇਵ ਗੇਮਿੰਗ-ਬੇਟਿੰਗ ਐਪ’ ਮਾਮਲੇ ‘ਚ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਦੇ ਨਾਂ ਸਾਹਮਣੇ ਆ ਰਹੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਰਣਬੀਰ ਕਪੂਰ ਤੋਂ ਪੁੱਛਗਿੱਛ ਕੀਤੀ ਜਾਣੀ ਸੀ।

ਹੁਣ ਇਸ ‘ਚ ਹੁਮਾ ਕੁਰੈਸ਼ੀ, ਸ਼ਰਧਾ ਕਪੂਰ, ਕਪਿਲ ਸ਼ਰਮਾ ਅਤੇ ਹਿਨਾ ਖਾਨ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ‘ਚ ਇਨ੍ਹਾਂ ਬਾਲੀਵੁੱਡ ਸੈਲਬਸਤੋਂ ਵੀ ਪੁੱਛਗਿੱਛ ਕਰੇਗਾ। ਈਡੀ ਅਜਿਹਾ ਕਦੋਂ ਕਰਨ ਜਾ ਰਹੀ ਹੈ, ਇਸ ਬਾਰੇ ਅਜੇ ਕੋਈ ਅਪਡੇਟ ਨਹੀਂ ਹੈ। ਇਸ ਮਾਮਲੇ ‘ਚ ਸ਼ਰਧਾ ਕਪੂਰ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਉਨ੍ਹਾਂ ਨੂੰ 6 ਅਕਤੂਬਰ ਯਾਨੀ ਕਿ ਅੱਜ ਪੁੱਛਗਿੱਛ ਲਈ ਬੁਲਾਇਆ ਹੈ।

ਰਣਬੀਰ ਤੋਂ ਪੁੱਛਗਿੱਛ ਮਾਮਲੇ ‘ਚ ਨਵਾਂ ਅਪਡੇਟ

ਤੁਹਾਨੂੰ ਦੱਸ ਦੇਈਏ ਕਿ ਇਹ ਤਿੰਨੋਂ ਦੁਬਈ ਵਿੱਚ ਆਯੋਜਿਤ ਇੱਕ ਲਗਜ਼ਰੀ ਪਾਰਟੀ ਵਿੱਚ ਪਰਫਾਰਮ ਕਰਨ ਪਹੁੰਚੇ ਸਨ। ਇਸ ਦੇ ਨਾਲ ਹੀ ਕੁਝ ਮਸ਼ਹੂਰ ਹਸਤੀਆਂ ਨੇ ਇਸ ਐਪ ਦਾ ਸਮਰਥਨ ਕੀਤਾ ਸੀ, ਜਿਸ ਕਾਰਨ ਉਹ ਈਡੀ ਦੇ ਰਡਾਰ ‘ਤੇ ਆ ਗਏ ਹਨ। ਇਹ ਐਪ ਲੋਕਾਂ ਨੂੰ ਗੇਮਿੰਗ ਲਈ ਉਤਸ਼ਾਹਿਤ ਕਰਦੀ ਹੈ।

ਇਸ ‘ਚ ਰਣਬੀਰ ਕਪੂਰ ਦਾ ਨਾਂ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਰਣਬੀਰ ਕਪੂਰ ਦੇ ਮਾਮਲੇ ‘ਚ ਇਕ ਨਵੀਂ ਅਪਡੇਟ ਆਈ ਹੈ। ਅਦਾਕਾਰ ਨੇ ਈਡੀ ਤੋਂ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਸੀ, ਪਰ ਏਜੰਸੀ ਨੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਅਦਾਕਾਰ ਨੂੰ ਸਮਾਂ ਦੇਵੇਗੀ ਜਾਂ ਨਹੀਂ।

ਇਨ੍ਹਾਂ ਚਾਰ ਹਸਤੀਆਂ ਤੋਂ ਇਲਾਵਾ ਆਤਿਫ ਅਸਲਮ, ਰਾਹਤ ਫਤਿਹ ਅਲੀ ਖਾਨ, ਅਲੀ ਅਸਗਰ, ਵਿਸ਼ਾਲ ਦਡਲਾਨੀ, ਟਾਈਗਰ ਸ਼ਰਾਫ, ਨੇਗਾ ਕੱਕੜ, ਭਾਰਤੀ ਸਿੰਘ, ਐਲੀ ਅਵਰਾਮ, ਸੰਨੀ ਲਿਓਨ, ਭਾਗਿਆਸ਼੍ਰੀ, ਪਲਕੀਤ ਸਮਰਾਟ, ਕੀਰਤੀ ਖਰਬੰਦਾ, ਨੁਸਰਤ ਭਰੂਚਾ ਅਤੇ ਕ੍ਰਿਸ਼ਨਾ ਸ਼ਾਮਲ ਹਨ। ED ਦਾ ਰਾਡਾਰ ਅਭਿਸ਼ੇਕ ਵੀ ਹੈ।

ਕੀ ਹੈ ਪੂਰਾ ਮਾਮਲਾ?

ਐਪ ਪ੍ਰਮੋਟਰ ਸੌਰਭ ਚੰਦਰਾਕਰ ਦਾ ਵਿਆਹ ਫਰਵਰੀ ‘ਚ ਸੰਯੁਕਤ ਅਰਬ ਅਮੀਰਾਤ ‘ਚ ਹੋਇਆ ਸੀ। ਵਿਆਹ ‘ਤੇ 200 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ ਸਨ। ਇਸ ਆਲੀਸ਼ਾਨ ਵਿਆਹ ਦੀ ਵੀਡੀਓ ਭਾਰਤੀ ਏਜੰਸੀਆਂ ਨੇ ਕੈਪਚਰ ਕਰ ਲਈ ਹੈ।

ਹੋਰ ਪੜ੍ਹੋ: ICC Cricket World Cup: ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਬੱਲੇਬਾਜ਼ ਸ਼ੁਭਮਨ ਗਿੱਲ ਹੋਏ ਡੇਂਗੂ ਪਾਜ਼ਟਿਵ, ਨਹੀਂ ਖੇਡ ਸਕਣਗੇ ਵਰਲਡ ਕੱਪ ਦਾ ਪਹਿਲਾ ਮੈਚ

ਵਿਆਹ ‘ਚ ਪਰਫਾਰਮ ਕਰਨ ਲਈ ਬੁਲਾਏ ਗਏ ਸਾਰੇ ਸੈਲੇਬਸ ਈਡੀ ਦੇ ਰਡਾਰ ‘ਚ ਆ ਗਏ ਹਨ। ਈਡੀ ਨੇ ਇਸ ਸਬੰਧ ਵਿੱਚ ਡਿਜੀਟਲ ਸਬੂਤ ਇਕੱਠੇ ਕੀਤੇ ਹਨ। ਕੁਝ ਦਿਨ ਪਹਿਲਾਂ ਈਡੀ ਨੇ ਮੁੰਬਈ, ਭੋਪਾਲ ਅਤੇ ਕੋਲਕਾਤਾ ਦੇ ਹਵਾਲਾ ਸੰਚਾਲਕਾਂ ‘ਤੇ ਛਾਪੇਮਾਰੀ ਕੀਤੀ ਸੀ, ਜਿਨ੍ਹਾਂ ਨੇ ਇਸ ਈਵੈਂਟ ਲਈ ਪੈਸੇ ਮੁੰਬਈ ਦੀ ਈਵੈਂਟ ਫਰਮ ਨੂੰ ਭੇਜੇ ਸਨ। ਗਾਇਕਾ ਨੇਹਾ ਕੱਕੜ, ਸੁਖਵਿੰਦਰ ਸਿੰਘ, ਅਦਾਕਾਰਾ ਭਾਰਤੀ ਸਿੰਘ ਅਤੇ ਭਾਗਿਆਸ਼੍ਰੀ ਨੂੰ ਇੱਥੋਂ ਪ੍ਰਦਰਸ਼ਨ ਕਰਨ ਲਈ ਭੁਗਤਾਨ ਕੀਤਾ ਗਿਆ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network