ਦਿਲ ਦਾ ਦੌਰਾ ਪੈਣ ਤੋਂ ਬਾਅਦ ਸ਼੍ਰੇਅਸ ਤਲਪੜੇ ਦੀ ਪਤਨੀ ਨੇ ਦਿੱਤੀ ਜਾਣਕਾਰੀ, ਕਿਹਾ ‘ਉਸ ਦੀ ਹਾਲਤ ਹੁਣ ਸਥਿਰ ਹੈ’
ਪ੍ਰਸਿੱਧ ਅਦਾਕਾਰ ਸ਼੍ਰੇਅਸ ਤਲਪੜੇ (Shreays Talpade) ਨੂੰ ਬੀਤੇ ਦਿਨ ਦਿਲ ਦਾ ਦੌਰਾ ਪੈ ਗਿਆ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਸ ਨੂੰ ਆਈਸੀਯੂ ‘ਚ ਰੱਖਿਆ ਗਿਆ ਹੈ । ਹੁਣ ਅਦਾਕਾਰ ਦੀ ਪਤਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨੋਟ ਜਾਰੀ ਕਰਦੇ ਹੋਏ ਅਦਾਕਾਰ ਦੀ ਹਾਲਤ ਬਾਰੇ ਵਿਸਥਾਰ ਦੇ ਨਾਲ ਦੱਸਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਪਿਆਰੇ ਦੋਸਤੋ ਅਤੇ ਮੀਡੀਆ, ਮੈਂ ਮੇਰੇ ਪਤੀ ਦੀ ਹਾਲ ਹੀ ਵਿੱਚ ਹੋਈ ਖਰਾਬ ਸਿਹਤ ਦੇ ਡਰ ਤੋਂ ਬਾਅਦ ਬਹੁਤ ਜ਼ਿਆਦਾ ਚਿੰਤਾ ਅਤੇ ਸ਼ੁਭਕਾਮਨਾਵਾਂ ਲਈ ਆਪ ਸਭ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ । ਮੈਨੂੰ ਸਾਰਿਆਂ ਨੂੰ ਇਹ ਦੱਸ ਕੇ ਰਾਹਤ ਮਿਲੀ ਹੈ ਕਿ ਉਹ ਹੁਣ ਸ਼੍ਰੇਅਸ ਦੀ ਹਾਲਤ ਸਥਿਰ ਸਥਿਤੀ ਵਿੱਚ ਹੈ ਅਤੇ ਕੁਝ ਦਿਨਾਂ ਵਿੱਚ ਛੁੱਟੀ ਦੇ ਦਿੱਤੀ ਜਾਵੇਗੀ’।
ਹੋਰ ਪੜ੍ਹੋ : ਕਰਤਾਰ ਚੀਮਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਦੱਸ ਦਈਏ ਕਿ ਸ਼੍ਰੇਅਸ ਤਲਪੜੇ ਨੂੰ ਬੀਤੇ ਦਿਨ ਸ਼ੂਟਿੰਗ ਤੋਂ ਬਾਅਦ ਦਿਲ ਦਾ ਦੌਰਾ ਪੈ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ।
ਜਿਸ ਤੋਂ ਬਾਅਦ ਸ਼੍ਰੇਅਸ ਦੇ ਫੈਨਸ ਅਤੇ ਇੰਡਸਟਰੀ ਦੇ ਕਲਾਕਾਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਿਤ ਸਨ । ਜਿਸ ਕਾਰਨ ਅਦਾਕਾਰ ਦੀ ਪਤਨੀ ਨੇ ਸ਼੍ਰੇਅਸ ਦੀ ਸਿਹਤ ਨੂੰ ਲੈ ਕੇ ਹੈਲਥ ਅਪਡੇਟ ਦਿੱਤਾ ਹੈ।
ਸ਼੍ਰੇਅਸ ਤਲਪੜੇ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸ਼੍ਰੇਅਸ ਤਲਪੜੇ ਨੇ ਹਿੰਦੀ ਦੇ ਨਾਲ ਨਾਲ ਮਰਾਠੀ ਸਿਨੇਮਾ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ। ਦੋ ਦਹਾਕਿਆਂ ਦੇ ਲੰਮੇ ਕਰੀਅਰ ਦੇ ਦੌਰਾਨ ਤਲਪੜੇ ਨੇ ੪੫ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਹਨ । ਆੳੇੁਣ ਵਾਲੇ ਦਿਨਾਂ ‘ਚ ਸੰਤਾਲੀ ਸਾਲ ਦੇ ਅਦਾਕਾਰ ਨੂੰ ਵੈਲਕਮ ੩ ਯਾਨੀ ਕਿ ਵੈਲਕਮ ਟੂ ਦਾ ਜੰਗਲ ‘ਚ ਤੁਸੀਂ ਵੇਖ ਸਕਦੇ ਹੋ ।
- PTC PUNJABI