ਅਦਾਕਾਰ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ, ਆਈ ਸੀ ਯੂ ‘ਚ ਭਰਤੀ
ਬਾਲੀਵੁੱਡ ਇੰਡਸਟਰੀ ਤੋਂ ਬੇਹੱਦ ਚਿੰਤਾਜਨਕ ਖਬਰ ਸਾਹਮਣੇ ਆਈ ਹੈ । ਉਹ ਹੈ ਕਿ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ । ਜਿਸ ਕਾਰਨ ਉਹਨਾਂ ਨੂੰ ਮੁੰਬਈ ਸਥਿਤ ਅੰਧੇਰੀ ਪੱਛਮ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਹੈ ।
ਅਦਾਕਾਰ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ, ਆਈ ਸੀ ਯੂ ‘ਚ ਭਰਤੀ
ਬਾਲੀਵੁੱਡ ਇੰਡਸਟਰੀ ਤੋਂ ਬੇਹੱਦ ਚਿੰਤਾਜਨਕ ਖਬਰ ਸਾਹਮਣੇ ਆਈ ਹੈ । ਉਹ ਹੈ ਕਿ ਸ਼੍ਰੇਅਸ ਤਲਪੜੇ (Shreyas Talpade) ਨੂੰ ਦਿਲ ਦਾ ਦੌਰਾ ਪੈ ਗਿਆ ਹੈ । ਜਿਸ ਕਾਰਨ ਉਹਨਾਂ ਨੂੰ ਮੁੰਬਈ ਸਥਿਤ ਅੰਧੇਰੀ ਪੱਛਮ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਹੈ । ਜਿੱਥੇ ਉਨ੍ਹਾਂ ਨੂੰ ਇੰਜੀਓਪਲਾਸਟੀ ਹੋਈ ਹੈ । ਉਨ੍ਹਾਂ ਦੇ ਪ੍ਰਸ਼ੰਸਕ ਵੀ ਬੇਹੱਦ ਚਿੰਤਿਤ ਹਨ ਅਤੇ ਉਨ੍ਹਾਂ ਦੀ ਜਲਦ ਤੰਦਰੁਸਤੀ ਦੀ ਦੁਆ ਕਰ ਰਹੇ ਹਨ ।
ਹੋਰ ਪੜ੍ਹੋ : ਅਦਾਕਾਰ ਹਾਰਬੀ ਸੰਘਾ ਦੀ ਧੀ ਨੇ ਜਿੱਤਿਆ ਪੜ੍ਹਾਈ ‘ਚ ਗੋਲਡ ਮੈਡਲ, ਅਦਾਕਾਰ ਨੇ ਵੀਡੀਓ ਕੀਤਾ ਸਾਂਝਾ
ਸ਼ੂਟਿੰਗ ਦੌਰਾਨ ਪਿਆ ਦੌਰਾ
ਜਿਸ ਸਮੇਂ ਸ਼੍ਰੇਅਸ ਨੂੰ ਦਿਲ ਦਾ ਦੌਰਾ ਪਿਆ ਉਸ ਸਮੇਂ ੳੇੁਹ ਇੱਕ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਸਨ । ਸ਼ੂਟਿੰਗ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਤਬੀਅਤ ਕੁਝ ਠੀਕ ਨਹੀਂ ਲੱਗੀ ਅਤੇ ਘਰ ਪਹੁੰਚਦੇ ਹੀ ਉਹ ਡਿੱਗ ਪਏ । ਉਨ੍ਹਾਂ ਦੀ ਪਤਨੀ ਦੀਪਤੀ ਨੇ ਫਟਾਫਟ ਉਨ੍ਹਾਂ ਨੂੰ ਹਸਪਤਾਲ ‘ਚ ਪਹੁੰਚਾਇਆ ਜਿੱਥੇ ਅਦਾਕਾਰ ਦੀ ਇੰਜੀਓਪਲਾਸਟੀ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ। ਹਾਲਾਂਕਿ ਉਹ ਹਾਲੇ ਆਈਸੀਯੂ ‘ਚ ਹੀ ਹਨ।

ਸ਼੍ਰੇਅਸ ਤਲਪੜੇ ਦਾ ਵਰਕ ਫ੍ਰੰਟ
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸ਼੍ਰੇਅਸ ਤਲਪੜੇ ਨੇ ਹਿੰਦੀ ਦੇ ਨਾਲ ਨਾਲ ਮਰਾਠੀ ਸਿਨੇਮਾ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ। ਦੋ ਦਹਾਕਿਆਂ ਦੇ ਲੰਮੇ ਕਰੀਅਰ ਦੇ ਦੌਰਾਨ ਤਲਪੜੇ ਨੇ ੪੫ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਹਨ । ਆੳੇੁਣ ਵਾਲੇ ਦਿਨਾਂ ‘ਚ ਸੰਤਾਲੀ ਸਾਲ ਦੇ ਅਦਾਕਾਰ ਨੂੰ ਵੈਲਕਮ ੩ ਯਾਨੀ ਕਿ ਵੈਲਕਮ ਟੂ ਦਾ ਜੰਗਲ ‘ਚ ਤੁਸੀਂ ਵੇਖ ਸਕਦੇ ਹੋ । ਦਿਲ ਦਾ ਦੌਰਾ ਪੈਣ ਤੋਂ ਬਾਅਦ ਜਿੱਥੇ ਅਦਾਕਾਰ ਦੇ ਫੈਨਸ ਚਿੰਤਿਤ ਹਨ, ਉੱਥੇ ਹੀ ਉਸ ਦੀ ਸਲਾਮਤੀ ਦੇ ਲਈ ਦੁਆ ਕਰ ਰਹੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
