ਜੂਨੀਅਰ ਮਹਿਮੂਦ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰ ਜੂਨੀਅਰ ਮਹਿਮੂਦ ਦਾ ਦਿਹਾਂਤ ਹੋ ਗਿਆ ਹੈ । ਉਹ ਪੇਟ ਦੇ ਕੈਂਸਰ ਦੇ ਨਾਲ ਪੀੜਤ ਸਨ । ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਦੋਸਤ ਜਤਿੰਦਰ ਅਤੇ ਜਾਨੀ ਲੀਵਰ ਨੂੰ ਮਿਲਣ ਦੀ ਇੱਛਾ ਜਤਾਈ ਸੀ ।

Written by  Shaminder   |  December 08th 2023 09:49 AM  |  Updated: December 08th 2023 10:06 AM

ਜੂਨੀਅਰ ਮਹਿਮੂਦ ਦਾ ਹੋਇਆ ਦਿਹਾਂਤ, ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰ ਜੂਨੀਅਰ ਮਹਿਮੂਦ (Junior Mehmood) ਦਾ ਦਿਹਾਂਤ (Death) ਹੋ ਗਿਆ ਹੈ । ਉਹ ਪੇਟ ਦੇ ਕੈਂਸਰ ਦੇ ਨਾਲ ਪੀੜਤ ਸਨ । ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਦੋਸਤ ਜਤਿੰਦਰ ਅਤੇ ਜਾਨੀ ਲੀਵਰ ਨੂੰ ਮਿਲਣ ਦੀ ਇੱਛਾ ਜਤਾਈ ਸੀ । ਜਿਸ ਤੋਂ ਬਾਅਦ ਜਤਿੰਦਰ ਉਸ ਨੂੰ ਮਿਲਣ ਦੇ ਲਈ ਪਹੁੰਚੇ ਸਨ । 

ਹੋਰ ਪੜ੍ਹੋ :  ਅਦਾਕਾਰ ਜੈ ਰੰਧਾਵਾ ਨੇ ਸੌਰਭ ਭਾਰਦਵਾਜ ਨੂੰ ਲੈ ਕੇ ਦਿੱਤੀ ਬਾਈਕ, ਰੋਜ਼ਾਨਾ ਸਾਈਕਲ ‘ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਦਾ ਸੀ ਡਿਲੀਵਰੀ

  ਜਿਸ ਤੋਂ ਬਾਅਦ ਅਦਾਕਾਰ ਜਤਿੰਦਰ ਅਤੇ ਜਾਨੀ ਲੀਵਰ ਉਨ੍ਹਾਂ ਨੂੰ ਮਿਲਣ ਦੇ ਲਈ ਘਰ ਪਹੁੰਚੇ ਸਨ ।ਜਤਿੰਦਰ ਵੀ ਆਪਣੇ ਦੋਸਤ ਨੂੰ ਮਿਲਣ ਦੇ ਲਈ ਪਹੁੰਚੇ ਤਾਂ ਆਪਣੇ ਦੋਸਤ ਦੀ ਇਸ ਹਾਲਤ ਨੂੰ ਵੇਖ ਕੇ ਉਹ ਭਾਵੁਕ ਹੋ ਗਏ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ ।  

ਦੁਪਹਿਰ 12ਵਜੇ ਕੀਤਾ ਜਾਵੇਗਾ ਅੰਤਿਮ ਸਸਕਾਰ 

ਦੱਸਿਆ ਜਾ ਰਿਹਾ ਹੈ ਕਿ ਜੂਨੀਅਰ ਮਹਿਮੂਦ ਦੇ ਫੇਫੜਿਆ ਅਤੇ ਲੀਵਰ ‘ਚ ਕੈਂਸਰ ਸੀ । ਇਸ ਦੇ ਨਾਲ ਹੀ ਅੰਤੜੀਆਂ ‘ਚ ਵੀ ਟਿਊਮਰ ਸਾਹਮਣੇ ਆਇਆ ਸੀ । ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੈਂਸਰ ਚੌਥੀ ਸਟੇਜ ਦਾ ਸੀ ਇਸੇ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ । ਬੀਤੇ ਕੁਝ ਦਿਨਾਂ ਤੋਂ ਉਹ ਲਾਈਫ ਸਪੋਟ ਸਿਸਟਮ ‘ਤੇ ਸਨ । ਉਨ੍ਹਾਂ ਦਾ ਅੰਤਿਮ ਸਸਕਾਰ ਸਾਂਤਾ ਕਰੂਜ਼ ਵੈਸਟ ‘ਚ ਕੀਤਾ ਜਾਵੇਗਾ । 

 ਜੂਨੀਅਰ ਮਹਿਮੂਦ ਦਾ ਜਨਮ 1956   ‘ਚ ਹੋਇਆ ਸੀ ਅਤੇ ਸੱਤ ਭਾਸ਼ਾਵਾਂ ‘ਚ ਉਨ੍ਹਾਂ ਨੇ 265 ਤੋਂ ਵੀ ਜ਼ਿਆਦਾ ਫ਼ਿਲਮਾਂਾ ‘ਚ ਕੰਮ ਕੀਤਾ ਸੀ । ਇਸ ਦੇ ਨਾਲ ਹੀ ਕਈ ਮਰਾਠੀ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ । ਉਨ੍ਹਾਂ ਨੇ ਹਾਥੀ ਮੇਰੇ ਸਾਥੀ, ਕਟੀ ਪਤੰਗ, ਹਰੇ ਰਾਮਾ ਹਰੇ ਕ੍ਰਿਸ਼ਨਾ, ਬੌਂਬੇ ਟੂ ਗੋਆ, ਗੁਰੁ ਔਰ ਚੇਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network