Akanksha Dubey: ਦੇਰ ਰਾਤ ਅਕਾਂਸ਼ਾ ਨੂੰ ਹੋਟਲ ਪਹੁੰਚਾਉਣ ਆਏ ਮਿਸਟਰੀ ਮੈਨ ਬਾਰੇ ਹੋਇਆ ਖੁਲਾਸਾ, ਪੜ੍ਹੋ ਪੂਰੀ ਖ਼ਬਰ

ਭੋਜਪੁਰੀ ਅਦਾਕਾਰਾ ਅਕਾਂਸ਼ਾ ਦੁੱਬੇ ਦੀ ਮੌਤ ਦਾ ਮਾਮਲਾ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਅਦਾਕਾਰਾ ਦੀ ਮਾਂ ਨੇ ਉਸ ਦੇ ਬੁਆਏਫੈਂਡ ਸਮਰ ਸਿੰਘ 'ਤੇ ਗੰਭੀਰ ਇਲਜ਼ਾਮ ਲਾਏ ਹਨ। ਹੁਣ ਇਸ ਮਾਮਲੇ 'ਚ ਦੇਰ ਰਾਤ ਅਦਾਕਾਰਾ ਨੂੰ ਹੋਟਲ ਪਹੁੰਚਾਉਣ ਵਾਲੇ ਸ਼ਖਸ ਬਾਰੇ ਖੁਲਾਸਾ ਹੋਇਆ ਹੈ।

Written by  Pushp Raj   |  March 28th 2023 11:20 AM  |  Updated: March 28th 2023 11:20 AM

Akanksha Dubey: ਦੇਰ ਰਾਤ ਅਕਾਂਸ਼ਾ ਨੂੰ ਹੋਟਲ ਪਹੁੰਚਾਉਣ ਆਏ ਮਿਸਟਰੀ ਮੈਨ ਬਾਰੇ ਹੋਇਆ ਖੁਲਾਸਾ, ਪੜ੍ਹੋ ਪੂਰੀ ਖ਼ਬਰ

Akanksha Dubey Suicide case: ਹਰ ਕੋਈ ਭੋਜਪੁਰੀ ਸਿਨੇਮਾ ਦੇ ਮਸ਼ਹੂਰ ਅਦਾਕਾਰਾ ਅਕਾਂਸ਼ਾ ਦੇ ਅਚਨਾਕ ਦਿਹਾਂਤ ਦੀ ਖ਼ਬਰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਮਹਿਜ਼ 25 ਸਾਲ ਦੀ ਨਿੱਕੀ ਜਿਹੀ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦੇਣਾ ਬੇਹੱਦ ਹੈਰਾਨੀ ਦੀ ਗੱਲ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅਕੁਨਾਸ਼ਾ ਦੀ ਮਾਂ ਮਧੂ ਦੀ ਸ਼ਿਕਾਇਤ ਦੇ ਆਧਾਰ 'ਤੇ ਅਦਾਕਾਰਾ ਦੇ ਬੁਆਏਫ੍ਰੈਂਡ ਸਮਰ ਸਿੰਘ ਅਤੇ ਉਸ ਦੇ ਭਰਾ ਸੰਜੇ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। 

ਜਾਣਕਾਰੀ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਅਕਾਂਸ਼ਾ ਸ਼ਨੀਵਾਰ ਤੱਕ ਬਿਲਕੁਲ ਨਾਰਮਲ ਸੀ। ਉਹ ਆਪਣੀ ਨਵੀਂ ਸ਼ੁਰੂ ਹੋ ਰਹੀ ਫ਼ਿਲਮ ਦੀ ਸ਼ੂਟਿੰਗ ਲਈ ਵਾਰਾਣਸੀ ਪਹੁੰਚੀ ਸੀ  ਅਤੇ ਇਹ ਸ਼ੂਟਿੰਗ ਐਤਵਾਰ ਸਵੇਰ ਤੋਂ ਸ਼ੁਰੂ ਹੋਣੀ ਸੀ।  ਹਾਲਾਂਕਿ, ਜਦੋਂ ਸਵੇਰੇ ਅਦਾਕਾਰਾ ਦਾ ਹੋਟਲ ਰੂਮ ਖੁੱਲ੍ਹਿਆ ਗਿਆ ਤਾਂ ਅਕਾਂਸ਼ਾ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ। 

ਖਬਰਾਂ ਦੇ ਮੁਤਾਬਕ, ਅਕਾਂਸ਼ਾ ਦੁੱਬੇ ਸ਼ਨੀਵਾਰ ਨੂੰ ਆਪਣੇ ਇੱਕ ਦੋਸਤ ਦੀ ਜਨਮਦਿਨ ਪਾਰਟੀ ਵਿੱਚ ਗਈ ਸੀ। ਉਸ ਨੇ ਆਪਣੀ ਮਾਂ ਨਾਲ ਰਾਤ ਨੂੰ ਅੱਠ ਵਜੇ ਫੋਨ 'ਤੇ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ, ਉਸ ਨੇ ਰਾਤ 8.30 ਵਜੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਰੀਲ ਸਾਂਝੀ ਕੀਤੀ। ਇਸ ਤੋਂ ਬਾਅਦ, ਉਹ ਪਾਰਟੀ ਗਈ ਅਤੇ ਦੇਰ ਰਾਤ 1:55 'ਤੇ ਹੋਟਲ ਵਾਪਿਸ ਆਈ। 

ਕੌਣ ਸੀ ਅਕਾਂਸ਼ਾ ਨੂੰ ਹੋਟਲ ਪਹੁੰਚਾਉਣ ਆਇਆ ਮਿਸਟਰੀ ਮੈਨ

ਹੋਟਲ ਦੇ ਮੈਨੇਜਰ ਦੇ ਮੁਤਾਬਕ ਜਦੋਂ ਅਕਾਂਸ਼ਾ ਦੇਰ ਰਾਤ ਹੋਟਲ ਵਾਪਿਸ ਪਹੁੰਚੀ ਤਾਂ ਉਹ ਲੜਖੜਾ ਰਹੀ ਸੀ। ਇਸ ਦੌਰਾਨ ਉਸ ਦੇ ਨਾਲ ਕੋਈ ਵਿਅਕਤੀ ਸੀ ਜੋ ਕਿ ਉਸ ਨੂੰ ਹੋਟਲ ਵਿੱਚ ਛੱਡਣ ਆਇਆ। ਉਸ ਨੇ ਅਕਾਂਸ਼ਾ ਨੂੰ ਉਸ ਦੇ ਰੂਮ ਤੱਕ ਛੱਡਿਆ ਤੇ ਉਸ ਨਾਲ 17 ਮਿੰਟਾਂ ਲਈ ਅਦਾਕਾਰਾ ਨਾਲ ਉਸ ਦੇ ਕਮਰੇ 'ਚ ਰਿਹਾ। 

 ਹੋਰ ਪੜ੍ਹੋ: Salman Khan Death Threat Case: ਸਲਮਾਨ ਖ਼ਾਨ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਵਾਰਾਣਸੀ ਪੁਲਿਸ ਨੇ ਹੁਣ ਇਸ ਮਿਸਟਰੀ ਮੈਨ ਬਾਰੇ ਜਵਾਬ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਵਿਅਕਤੀ ਜਿਹੜਾ ਰਾਤ ਨੂੰ ਹੀ ਹੋਟਲ ਆਇਆ ਸੀ ਅਕਾਂਸ਼ਾ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਇਹ ਗੱਲ ਖ਼ੁਦ ਉਸ ਵਿਅਕਤੀ ਨੇ  ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸੀ ਹੈ। ਉਕਤ ਵਿਅਕਤੀ ਨੇ ਖੁਲਾਸਾ ਕੀਤਾ ਕਿ ਉਹ ਵਾਰਾਣਸੀ ਦਾ ਰਹਿਣ ਵਾਲਾ ਹੈ। ਅਕਾਂਸ਼ਾ ਉਸ ਵਿਅਕਤੀ ਨੂੰ ਸ਼ਨੀਵਾਰ ਰਾਤ ਪਾਂਡੇਪੁਰ ਵਿੱਚ ਮਿਲੀ ਸੀ ਤੇ ਉਸ ਨੇ ਉਕਤ ਵਿਅਕਤੀ ਕੋਲੋਂ ਲਿਫਟ ਮੰਗੀ ਸੀ ਜਿਸ ਕਾਰਨ ਉਹ ਉਸ ਨੂੰ ਹੋਟਲ ਛੱਡਣ ਆਇਆ ਸੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network