ਮਸ਼ਹੂਰ ਗਾਇਕਾ ਆਕ੍ਰਿਤੀ ਕੱਕੜ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ, ਫੈਨਜ਼ ਦੇ ਰਹੇ ਵਧਾਈ

ਮਸ਼ਹੂਰ ਗਾਇਕਾ ਆਕ੍ਰਿਤੀ ਕੱਕੜ ਮਾਂ ਬਣ ਗਈ ਹੈ। ਉਸਨੇ ਅਤੇ ਉਸਦੇ ਪਤੀ ਚਿਰਾਗ ਅਰੋੜਾ ਨੇ ਆਪਣੇ ਪਹਿਲੇ ਬੱਚੇ ਵਜੋਂ ਇੱਕ ਪੁੱਤਰ ਦਾ ਸਵਾਗਤ ਕੀਤਾ ਹੈ। ਆਕ੍ਰਿਤੀ ਕੱਕੜ ਨੇ ਅੱਜ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਕ੍ਰਿਤੀ ਨੇ 1 ਨਵੰਬਰ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਵਿਆਹ ਦੇ ਲਗਪਗ ਛੇ ਸਾਲ ਬਾਅਦ ਉਨ੍ਹਾਂ ਦੇ ਘਰ ਵਿੱਚ ਕਿਲਕਾਰੀ ਗੂੰਜੀ ਹੈ।

Written by  Pushp Raj   |  November 02nd 2023 07:11 PM  |  Updated: November 02nd 2023 07:11 PM

ਮਸ਼ਹੂਰ ਗਾਇਕਾ ਆਕ੍ਰਿਤੀ ਕੱਕੜ ਬਣੀ ਮਾਂ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ, ਫੈਨਜ਼ ਦੇ ਰਹੇ ਵਧਾਈ

Akriti Kakar and Chirag blessed with baby boy: ਮਸ਼ਹੂਰ ਗਾਇਕਾ ਆਕ੍ਰਿਤੀ ਕੱਕੜ ਮਾਂ ਬਣ ਗਈ ਹੈ। ਉਸਨੇ ਅਤੇ ਉਸਦੇ ਪਤੀ ਚਿਰਾਗ ਅਰੋੜਾ ਨੇ ਆਪਣੇ ਪਹਿਲੇ ਬੱਚੇ ਵਜੋਂ ਇੱਕ ਪੁੱਤਰ ਦਾ ਸਵਾਗਤ ਕੀਤਾ ਹੈ। ਆਕ੍ਰਿਤੀ ਕੱਕੜ ਨੇ ਅੱਜ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਕ੍ਰਿਤੀ ਨੇ 1 ਨਵੰਬਰ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਵਿਆਹ ਦੇ ਲਗਪਗ ਛੇ ਸਾਲ ਬਾਅਦ ਉਨ੍ਹਾਂ ਦੇ ਘਰ ਵਿੱਚ ਕਿਲਕਾਰੀ ਗੂੰਜੀ ਹੈ। 

ਆਕ੍ਰਿਤੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਕ੍ਰਿਤੀ ਨੇ ਡਿਲੀਵਰੀ ਤੱਕ ਆਪਣੀ ਪ੍ਰੈਗਨੈਂਸੀ ਦੀ ਜਾਣਕਾਰੀ ਪ੍ਰਸ਼ੰਸਕਾਂ ਤੋਂ ਲੁਕਾਈ ਰੱਖੀ। ਉਸ ਨੇ ਮਾਂ ਬਨਣ ਦੀ ਖੁਸ਼ੀ 'ਚ ਮੈਟਰਨਿਟੀ ਸ਼ੂਟ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਪੋਸਟ ਦੇ ਨਾਲ ਇੱਕ ਨੋਟ ਵੀ ਲਿਖਿਆ ਹੈ। ਉਨ੍ਹਾਂ ਲਿਖਿਆ ਹੈ, 'ਸਾਡਾ ਪਰਿਵਾਰ ਵਧਿਆ ਹੈ। ਇੱਕ ਨਿੱਕੇ ਜਿਹੇ ਮਹਿਮਾਨ ਨੇ ਦੋ ਨਿੱਕੇ-ਨਿੱਕੇ ਕਦਮਾਂ ਅਤੇ ਸੋਹਣੇ ਦਿਲ ਨਾਲ ਪਰਿਵਾਰ ਵਿੱਚ ਦਸਤਕ ਦਿੱਤੀ ਹੈ। ਬ੍ਰਹਿਮੰਡ ਨੇ ਸਾਨੂੰ ਸਭ ਤੋਂ ਸੁੰਦਰ ਚਮਤਕਾਰ ਬਖਸ਼ਿਆ ਹੈ।

ਆਕ੍ਰਿਤੀ ਨੇ ਅੱਗੇ ਲਿਖਿਆ, 'ਅਸੀਂ ਆਪਣੇ ਮਾਤਾ-ਪਿਤਾ ਅਤੇ ਭੈਣਾਂ ਦੇ ਸ਼ੁਕਰਗੁਜ਼ਾਰ ਹਾਂ, ਜੋ ਸਾਡੇ ਨਾਲ ਚੱਟਾਨ ਵਾਂਗ ਖੜ੍ਹੇ ਰਹੇ। ਧੰਨਵਾਦ ਉਨ੍ਹਾਂ ਦੋਸਤਾਂ ਦਾ ਜੋ ਪਰਿਵਾਰ ਦੇ ਮੈਂਬਰਾਂ ਵਾਂਗ ਤੁਹਾਡੇ ਨਾਲ ਰਹੇ। ਇੰਨੇ ਪਿਆਰ ਅਤੇ ਸ਼ੁਭ ਕਾਮਨਾਵਾਂ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਗਾਇਕ ਨੇ ਆਪਣੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ। ਸ਼੍ਰੇਆ ਘੋਸ਼ਾਲ ਅਤੇ ਵਿਕਰਾਂਤ ਮੈਸੀ ਵਰਗੀਆਂ ਮਸ਼ਹੂਰ ਹਸਤੀਆਂ ਨੇ ਆਕ੍ਰਿਤੀ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ ਅਤੇ ਉਨ੍ਹਾਂ ਨੂੰ ਛੋਟੇ ਮਹਿਮਾਨ ਦੇ ਆਉਣ 'ਤੇ ਵਧਾਈ ਦਿੱਤੀ ਹੈ।

ਹੋਰ ਪੜ੍ਹੋ: ਐਸ਼ਵਰਿਆ ਰਾਏ ਦੇ ਜਨਮਦਿਨ ‘ਤੇ ਅਭਿਸ਼ੇਕ ਬੱਚਨ ਦੀ ਪੋਸਟ ਦੇਖ ਕੇ ਭੜਕੇ ਫੈਨਜ਼, ਜਾਣੋ ਕਿਉਂ

ਆਕ੍ਰਿਤੀ ਇੱਕ ਮਸ਼ਹੂਰ ਗਾਇਕਾ ਹੈ। ਉਸ ਨੇ ਕਈ ਹਿੱਟ ਗੀਤ ਗਾਏ ਹਨ। ਫਿਲਮ 'ਹੰਪਟੀ ਸ਼ਰਮਾ ਕੀ ਦੁਲਹਨੀਆ' ਦੇ ਗੀਤ 'ਸੈਟਰਡੇ ਸੈਟਰਡੇ' ਨੇ ਆਕ੍ਰਿਤੀ ਨੂੰ ਪ੍ਰਸਿੱਧੀ ਦਿਵਾਈ। ਆਕ੍ਰਿਤੀ ਦੀਆਂ ਦੋ ਭੈਣਾਂ ਹਨ- ਸੁਕ੍ਰਿਤੀ ਅਤੇ ਪ੍ਰਕ੍ਰਿਤੀ ਅਤੇ ਦੋਵੇਂ ਪੇਸ਼ੇਵਰ ਪਲੇਬੈਕ ਗਾਇਕ ਹਨ। ਆਕ੍ਰਿਤੀ ਦੇ ਪਤੀ ਚਿਰਾਗ ਅਰੋੜਾ ਪੇਸ਼ੇ ਤੋਂ ਨਿਰਦੇਸ਼ਕ ਹਨ। ਦੋਵਾਂ ਨੇ ਸਾਲ 2016 'ਚ ਵਿਆਹ ਕੀਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network