ਅਕਸ਼ੇ ਕੁਮਾਰ ਨੇ ਫ਼ਿਲਮ ‘ਮਸਤਾਨੇ’ ਵੇਖਣ ਲਈ ਦਰਸ਼ਕਾਂ ਨੂੰ ਕੀਤੀ ਅਪੀਲ, ਫ਼ਿਲਮ ਦੀ ਸਟਾਰ ਕਾਸਟ ਨੂੰ ਦਿੱਤੀ ਵਧਾਈ
ਫ਼ਿਲਮ ‘ਮਸਤਾਨੇ’ ਸਿੱਖਾਂ ਦੀ ਬਹਾਦਰੀ ਨੂੰ ਬਿਆਨ ਕਰਦੀ ਹੈ । ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ । ਅਕਸ਼ੇ ਕੁਮਾਰ ਨੇ ਵੀ ਇਸ ਫ਼ਿਲਮ ਦੀ ਤਾਰੀਫ ਕਰਦੇ ਹੋਏ ਫ਼ਿਲਮ ਦੀ ਸਟਾਰ ਕਾਸਟ ਨੂੰ ਵਧਾਈ ਦਿੱਤੀ ਹੈ ।
ਅਕਸ਼ੇ ਕੁਮਾਰ ਨੇ ਫ਼ਿਲਮ ‘ਮਸਤਾਨੇ’ ਵੇਖਣ ਲਈ ਦਰਸ਼ਕਾਂ ਨੂੰ ਕੀਤੀ ਅਪੀਲ, ਫ਼ਿਲਮ ਦੀ ਸਟਾਰ ਕਾਸਟ ਨੂੰ ਦਿੱਤੀ ਵਧਾਈ
ਤਰਸੇਮ ਜੱਸੜ,(Tarsem Jassar) ਗੁਰਪ੍ਰੀਤ ਘੁੱਗੀ, ਬਨਿੰਦਰ ਬੰਨੀ ਸਣੇ ਕਈ ਸਿਤਾਰਿਆਂ ਦੇ ਨਾਲ ਸੱਜੀ ਫ਼ਿਲਮ ‘ਮਸਤਾਨੇ’ 25 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਖ਼ਾਸ ਉਤਸ਼ਾਹ ਪਾਇਆ ਜਾ ਰਿਹਾ ਹੈ । ਇਸ ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ । ਜੋ ਕਿ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ।

ਸਿੱਖਾਂ ਦੀ ਬਹਾਦਰੀ ਨੂੰ ਬਿਆਨ ਕਰਦੀ ਹੈ ਫ਼ਿਲਮ
ਫ਼ਿਲਮ ‘ਮਸਤਾਨੇ’ ਸਿੱਖਾਂ ਦੀ ਬਹਾਦਰੀ ਨੂੰ ਬਿਆਨ ਕਰਦੀ ਹੈ । ਫ਼ਿਲਮ ਸੱਚੀਆਂ ਘਟਨਾਵਾਂ ‘ਤੇ ਅਧਾਰਿਤ ਹੈ । ਅਕਸ਼ੇ ਕੁਮਾਰ ਨੇ ਵੀ ਇਸ ਫ਼ਿਲਮ ਦੀ ਤਾਰੀਫ ਕਰਦੇ ਹੋਏ ਫ਼ਿਲਮ ਦੀ ਸਟਾਰ ਕਾਸਟ ਨੂੰ ਵਧਾਈ ਦਿੱਤੀ ਹੈ ।

ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦੇ ਹੋਏ ਲਿਖਿਆ ‘ਸਿੱਖਾਂ ਦੀ ਬਹਾਦਰੀ ਅਤੇ ਜ਼ਜਬੇ ਨੂੰ ਖੂਬਸੂਰਤੀ ਦੇ ਨਾਲ ਬਿਆਨ ਕਰਦੀ ਫ਼ਿਲਮ ‘ਮਸਤਾਨੇ’ ਵੱਡੇ ਪਰਦੇ ‘ਤੇ ਬਣੀ ਦਿਲਚਸਪ ਪੀਰੀਅਡ ਡਰਾਮਾ ਫ਼ਿਲਮ ਹੈ ।
Beautifully capturing the valour and spirit of Sikhs, #Mastaney looks like an interesting period drama built on a large canvas. Sending my best wishes to my friend @GurpreetGhuggi and the entire team. Do watch it on 25th August in cinemas.रब राखा 🙏🏻 pic.twitter.com/yjoE5hQgSu
— Akshay Kumar (@akshaykumar) August 23, 2023
ਮੇਰੇ ਦੋਸਤ ਗੁਰਪ੍ਰੀਤ ਘੁੱਗੀ ਤੇ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। 25 ਅਗਸਤ ਨੂੰ ਸਿਨੇਮਾ ਘਰਾਂ ‘ਚ ਜ਼ਰੂਰ ਵੇਖੋ’। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣ ਵਾਲੇ ਤਰਸੇਮ ਜੱਸੜ ਅਤੇ ਗੁਰਪ੍ਰੀਤ ਘੁੱਗੀ ਵੀ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
