Alia Bhatt Birthday: ਵਿਆਹ ਤੋਂ ਬਾਅਦ ਆਲੀਆ ਦਾ ਪਹਿਲਾ ਜਨਮਦਿਨ ਹੋਵੇਗਾ ਖ਼ਾਸ, ਪਤੀ ਰਣਬੀਰ ਤੇ ਧੀ ਰਾਹਾ ਨਾਲ ਲੰਡਨ 'ਚ ਮਨਾਏਗੀ ਜਨਮਦਿਨ

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅੱਜ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਵਿਆਹ ਤੇ ਮਾਂ ਬਨਣ ਮਗਰੋਂ ਇਹ ਆਲੀਆ ਦਾ ਪਹਿਲਾ ਜਨਮਦਿਨ ਹੈ। ਅਦਾਕਾਰਾ ਆਪਣੇ ਇਸ ਖ਼ਾਸ ਦਿਨ ਨੂੰ ਪਤੀ ਰਣਬੀਰ ਕਪੂਰ ਤੇ ਧੀ ਰਾਹਾ ਨਾਲ ਸੈਲੀਬ੍ਰੇਟ ਕਰੇਗੀ।

Written by  Pushp Raj   |  March 15th 2023 12:27 PM  |  Updated: March 15th 2023 12:30 PM

Alia Bhatt Birthday: ਵਿਆਹ ਤੋਂ ਬਾਅਦ ਆਲੀਆ ਦਾ ਪਹਿਲਾ ਜਨਮਦਿਨ ਹੋਵੇਗਾ ਖ਼ਾਸ, ਪਤੀ ਰਣਬੀਰ ਤੇ ਧੀ ਰਾਹਾ ਨਾਲ ਲੰਡਨ 'ਚ ਮਨਾਏਗੀ ਜਨਮਦਿਨ

Alia Bhatt Birthday: ਬਾਲੀਵੁੱਡ ਦੀ ਸੁਪਰਹਿੱਟ ਅਦਾਕਾਰਾ ਆਲੀਆ ਭੱਟ 15 ਮਾਰਚ ਨੂੰ ਆਪਣਾ 29ਵਾਂ ਜਨਮਦਿਨ ਮਨਾ ਰਹੀ ਹੈ। ਆਲੀਆ ਦਾ ਜਨਮ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਦੇ ਘਰ ਹੋਇਆ ਸੀ। ਅਦਾਕਾਰਾ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ ਤੇ ਇਸ ਵਾਰ ਉਨ੍ਹਾਂ ਦੇ ਬਰਥਡੇਅ ਸੈਲੀਬ੍ਰੇਸ਼ਨ ਪਲੈਨਿੰਗ ਬਾਰੇ। 

ਪਿਛਲੇ ਇੱਕ ਸਾਲ 'ਚ ਆਲੀਆ ਦੀ ਜ਼ਿੰਦਗੀ 'ਚ  ਆਇਆ ਬਦਲਾਅ 

ਬਾਲੀਵੁੱਡ ਐਕਟਰ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ 5 ਸਾਲ ਰਿਲੇਸ਼ਨਸ਼ਿਪ ਵਿੱਚ ਰਹਿਣ ਮਗਰੋਂ ਸਾਲ 2022 ਵਿੱਚ 14 ਅਪ੍ਰੈਲ ਨੂੰ ਵਿਆਹ ਕਰਵਾ ਲਿਆ। ਇਹ ਵਿਆਹ ਕਪੂਰ ਖਾਨਦਾਨ ਦੇ  ਵਾਸਤੂ ਹਾਊਸ ਵਿੱਚ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਹੋਇਆ। ਇਸ ਜੋੜੇ ਦੇ ਵਿਆਹ ਦੇ ਸਮਾਗਮ ਤਿੰਨ ਦਿਨ ਚੱਲੇ।

ਸਾਲ 2022 'ਚ ਮਾਂ ਬਣੀ ਆਲੀਆ ਭੱਟ

ਵਿਆਹ ਦੇ ਦੋ ਮਹੀਨਿਆਂ ਬਾਅਦ ਅਦਾਕਾਰਾ ਦੇ ਆਪਣੇ ਮਾਂ ਬਨਣ ਦੀ ਖ਼ਬਰ ਫੈਨਜ਼ ਨਾਲ ਸਾਂਝੀ ਕੀਤੀ। ਅਦਾਕਾਰਾ ਵਿਆਹ ਦੇ 7 ਮਹੀਨਿਆਂ ਬਾਅਦ ਨਵੰਬਰ ਵਿੱਚ ਮਾਂ ਬਣੀ, ਉਸ ਨੇ ਬੇਟੀ ਰਾਹਾ ਕਪੂਰ ਨੂੰ ਜਨਮ ਦਿੱਤਾ। ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਆਲੀਆ ਦਾ ਇਹ ਪਹਿਲਾ ਜਨਮਦਿਨ ਹੈ। ਅਜਿਹੇ 'ਚ ਰਣਬੀਰ ਵੀ ਇਸ ਦਿਨ ਨੂੰ ਖ਼ਾਸ ਬਨਾਉਣ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ।

ਰਣਬੀਰ ਆਪਣੀ ਪਤਨੀ ਨੂੰ ਦੇਣਗੇ ਸਰਪ੍ਰਾਈਜ਼

ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਨੇ ਆਪਣੀ ਪਤਨੀ ਆਲੀਆ ਲਈ ਇੱਕ ਸਪੈਸ਼ਲ ਬਰਥਡੇਅ ਕੇਕ ਬਨਾਉਣ ਦਾ ਆਰਡਰ ਦਿੱਤਾ ਹੈ, ਜਿਸ 'ਤੇ ਰਾਹਾ ਦੀ ਮਾਂ ਲਿਖਿਆ ਹੋਵੇਗਾ। ਫੈਨਜ਼ ਵੀ ਆਲੀਆ ਦੇ ਜਨਮਦਿਨ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

ਲੰਡਨ 'ਚ ਪਤੀ ਤੇ ਧੀ ਨਾਲ ਬਰਥਡੇਅ ਸੈਲੀਬ੍ਰੇਟ ਕਰੇਗੀ ਆਲੀਆ ਭੱਟ 

ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਮੰਗਲਵਾਰ ਦੁਪਹਿਰ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਖਬਰਾਂ ਦੀ ਮੰਨੀਏ ਤਾਂ ਆਲੀਆ ਆਪਣੀ ਹਾਲੀਵੁੱਡ ਫ਼ਿਲਮ ਹਾਰਟ ਆਫ ਸਟੋਨ ਦੀ ਸ਼ੂਟਿੰਗ ਲਈ ਲੰਡਨ ਰਵਾਨਾ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਦੀ ਬੇਟੀ ਰਾਹਾ, ਮਾਂ ਸੋਨੀ ਰਾਜ਼ਦਾਨ, ਭੈਣ ਸ਼ਾਹੀਨ ਭੱਟ ਵੀ ਉਨ੍ਹਾਂ ਦੇ ਨਾਲ ਰਵਾਨਾ ਹੋ ਗਏ ਹਨ। ਕਿਹਾ ਜਾ ਰਿਹਾ ਹੈ ਕਿ ਆਲੀਆ ਆਪਣਾ ਜਨਮਦਿਨ ਪਤੀ ਰਣਬੀਰ ਕਪੂਰ ,ਧੀ ਰਾਹਾ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਲੰਡਨ 'ਚ ਹੀ ਮਨਾਏਗੀ ਅਤੇ ਇਹ ਬਹੁਤ ਖ਼ਾਸ ਹੋਵੇਗਾ।

ਹੋਰ ਪੜ੍ਹੋ: Watch Video: ਨੌਜਵਾਨਾਂ ਨੂੰ ਚੱਲਦੀ ਗੱਡੀ ਤੋਂ ਨੋਟ ਓਡਾਉਣਾ ਪਿਆ ਭਾਰੀ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ  

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਨੇ ਬਾਲੀਵੁੱਡ ਵਿੱਚ ਫ਼ਿਲਮ ਸਟੂਡੈਂਟ ਆਫ ਦਿ ਈਅਰ ਤੋਂ ਸ਼ੁਰੂਆਤ ਕੀਤੀ ਸੀ। ਹੁਣ ਤੱਕ ਆਲੀਆ ਬਾਲੀਵੁੱਡ ਵਿੱਚ ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੈ, ਜਿਸ 'ਚ ਉੜਤਾ ਪੰਜਾਬ, ਹਾਈਵੇਅ, ਲਵ ਯੂ ਜ਼ਿੰਦਗੀ, ਕਲੰਕ, ਸ਼ਾਨਦਾਰ, ਰਾਜ਼ੀ, ਗੰਗੂਬਾਈ ਕਾਠੀਆਵਾੜੀ, ਡਾਰਲਿੰਗਸ ਤੇ ਬ੍ਰਹਮਾਸਤਰ ਵਰਗੀਆਂ ਕਈ ਫ਼ਿਲਮਾਂ ਸ਼ਾਮਿਲ ਹਨ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network