Alia Bhatt : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਹੈ ਦਿਲਜੀਤ ਦੋਸਾਂਝ ਦੀ ਫੈਨ , ਅਦਾਕਾਰਾ ਨੇ ਦੱਸਿਆ ਉਸ ਦਾ ਪਸੰਦੀਦਾ ਗੀਤ
ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt )ਨੇ ਇਹ ਖੁਲਾਸਾ ਕੀਤਾ ਕਿ ਦਿਲਜੀਤ ਉਸ ਦੇ ਫੇਵਰੇਟ ਸਿੰਗਰ ਹਨ, ਇਸ ਦੇ ਨਾਲ ਹੀ ਉਸ ਨੇ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਤਜ਼ਰਬਾ ਸਾਂਝਾ ਕਰਦਿਆਂ ਉਨ੍ਹਾਂ ਦੀ ਤਾਰੀਫ ਵੀ ਕੀਤੀ।
Alia Bhatt : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਹੈ ਦਿਲਜੀਤ ਦੋਸਾਂਝ ਦੀ ਫੈਨ , ਅਦਾਕਾਰਾ ਨੇ ਦੱਸਿਆ ਉਸ ਦਾ ਪਸੰਦੀਦਾ ਗੀਤ
Alia Bhatt On Diljit Dosanjh: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ( Diljit Dosanjh)ਦਾ ਹਰ ਪਾਸੇ ਬੋਲਬਾਲਾ ਹੈ। ਉਹ ਆਪਣੀ ਗਾਇਕੀ ਦੇ ਦਮ ਤੇ ਕੋਚੈਲਾ ਗੂਰੁ ਵੀ ਬਣੇ। ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt )ਨੇ ਇਹ ਖੁਲਾਸਾ ਕੀਤਾ ਕਿ ਦਿਲਜੀਤ ਉਸ ਦੇ ਫੇਵਰੇਟ ਸਿੰਗਰ ਹਨ, ਇਸ ਦੇ ਨਾਲ ਹੀ ਉਸ ਨੇ ਦਿਲਜੀਤ ਦੋਸਾਂਝ ਨਾਲ ਕੰਮ ਕਰਨ ਦਾ ਤਜ਼ਰਬਾ ਸਾਂਝਾ ਕਰਦਿਆਂ ਉਨ੍ਹਾਂ ਦੀ ਤਾਰੀਫ ਵੀ ਕੀਤੀ।
_4b8a416dbf757c023639049352962ce8_1280X720.webp)
ਦਿਲਜੀਤ ਪੰਜਾਬੀ ਸਿਨੇਮਾ ਜਗਤ ਦੇ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜਿਸ ਨੇ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਦੇ ਵੀ ਆਪਣੀ ਵੱਖਰੀ ਸ਼ਾਪ ਛੱਡੀ ਹੈ। ਉਨ੍ਹਾਂ ਦੀ ਗਾਇਕੀ ਦਾ ਹਰ ਕੋਈ ਮੁਰੀਦ ਹੈ। ਇਸ ਵਿਚਾਲੇ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੱਲੋਂ ਹਾਲ ਹੀ ਵਿੱਚ ਆਪਣੇ ਪਸੰਦੀਦਾ ਪੰਜਾਬੀ ਗਾਇਕ ਬਾਰੇ ਖੁਲਾਸਾ ਕੀਤਾ ਗਿਆ ਹੈ।
ਦਰਅਸਲ, ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਅਦਾਕਾਰ ਆਲੀਆ ਭੱਟ ਦਿਲਜੀਤ ਦੋਸਾਂਝ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੀ ਹੈ। ਉਸਨੇ ਦੱਸਿਆ ਕਿ ਦਿਲਜੀਤ ਦੋਸਾਂਝ ਮੇਰਾ ਪਸੰਦੀਦਾ ਕਲਾਕਾਰ ਹੈ। ਇਸਦੇ ਨਾਲ ਹੀ ਅਦਾਕਾਰਾ ਨੇ ਆਪਣੇ ਪਸੰਦੀਦਾ ਗੀਤ ਬਾਰੇ ਦੱਸਦੇ ਹੋਏ ਕਿਹਾ ਕਿ ਉਸਨੂੰ ਦਿਲਜੀਤ ਦਾ ਗਾਣਾ ਲਵਰ ਬੇਹੱਦ ਪਸੰਦ ਹੈ।
ਹੋਰ ਪੜ੍ਹੋ: ਫ਼ਿਲਮ 'ਮਸਤਾਨੇ' ਦਾ ਪਹਿਲਾ ਗੀਤ 'ਸ਼ਹਿਜ਼ਾਦਾ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਗੀਤ
ਇਸ ਤੋਂ ਇਲਾਵਾ ਆਲੀਆ ਭੱਟ ਨੇ ਦਿਲਜੀਤ ਦੀ ਕੋਚੇਲਾ ਪਰਫਾਰਮਸ ਬਾਰੇ ਵੀ ਗੱਲ ਕੀਤੀ ਸੀ। ਦਰਅਸਲ, ਆਲੀਆ ਭੱਟ ਨੇ ਇੰਸਟਾਗ੍ਰਾਮ 'ਤੇ ਦਿਲਜੀਤ ਦੋਸਾਂਝ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਸ ਨਾਲ ਉਸਨੇ ਲਿਖਿਆ, 'ਏਪਿਕ।' ਇਸ ਤੋਂ ਇਲਾਵਾ ਉਨ੍ਹਾਂ ਨੇ ਦਿਲਜੀਤ ਦੋਸਾਂਝ ਨੂੰ ਵੀ ਟੈਗ ਕੀਤਾ ਸੀ।
ਦੱਸਣਯੋਗ ਹੈ ਕਿ ਫਿਲਮ ਉੜਤਾ ਪੰਜਾਬ ਵਿੱਚ ਸ਼ਾਹਿਦ ਕਪੂਰ ਅਤੇ ਕਰੀਨਾ ਕਪੂਰ, ਆਲੀਆ ਭੱਟ ਨਾਲ ਦਿਲਜੀਤ ਦੋਸਾਂਝ ਵੀ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੇ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
