ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਨਹੀਂ ਹੋ ਰਿਹਾ ਤਲਾਕ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ ਦਿੱਤਾ ਹਿੰਟ

ਮਸ਼ਹੂਰ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਖਬਰਾਂ ਵਿਚਾਲੇ ਨਤਾਸ਼ਾ ਨੇ ਨਵੀਂ ਪੋਸਟ ਸਾਂਝੀ ਕਰਕੇ ਇਸ ਮਾਮਲੇ ਉੱਤੇ ਆਪਣੀ ਚੁੱਪੀ ਤੋੜੀ ਹੈ।

Written by  Pushp Raj   |  June 06th 2024 03:57 PM  |  Updated: June 06th 2024 03:57 PM

ਹਾਰਦਿਕ ਪਾਂਡਿਆ ਤੇ ਨਤਾਸ਼ਾ ਦਾ ਨਹੀਂ ਹੋ ਰਿਹਾ ਤਲਾਕ, ਅਦਾਕਾਰਾ ਨੇ ਤਸਵੀਰ ਸਾਂਝੀ ਕਰਕੇ ਦਿੱਤਾ ਹਿੰਟ

Natasa Stankovic and Hardik Pandya  News: ਮਸ਼ਹੂਰ ਭਾਰਤੀ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦੇ ਤਲਾਕ ਦੀਆਂ ਖਬਰਾਂ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਖਬਰਾਂ ਵਿਚਾਲੇ ਨਤਾਸ਼ਾ ਨੇ ਨਵੀਂ ਪੋਸਟ ਸਾਂਝੀ ਕਰਕੇ ਇਸ ਮਾਮਲੇ ਉੱਤੇ ਆਪਣੀ ਚੁੱਪੀ ਤੋੜੀ ਹੈ। 

ਅਦਾਕਾਰਾ ਅਤੇ ਮਾਡਲ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪਾਂਡਿਆ ਆਪਣੇ ਤਲਾਕ ਦੀਆਂ ਖਬਰਾਂ ਤੋਂ ਬਾਅਦ ਸੁਰਖੀਆਂ ਵਿੱਚ ਹਨ। ਕਿਹਾ ਜਾ ਰਿਹਾ ਸੀ ਕਿ ਦੋਹਾਂ ਵਿਚਾਲੇ ਕੁਝ ਗੱਲਾਂ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਸੀ ਅਤੇ ਉਨ੍ਹਾਂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਸੀ।

 ਇਸ ਦੌਰਾਨ ਅਦਾਕਾਰਾ ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਵਿਆਹ ਦੀਆਂ ਸਾਰੀਆਂ ਤਸਵੀਰਾਂ ਰੀਸਟੋਰ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਨਤਾਸ਼ਾ ਨੇ ਹਾਲ ਹੀ ਵਿੱਚ ਆਪਣੀ ਨਵੀਂ ਇੰਸਟਾ ਸਟੋਰੀ ਨੇ ਇੱਕ ਵਾਰ ਫਿਰ ਹਿੰਟ ਦਿੱਤਾ ਹੈ ਕਿ ਦੋਹਾਂ ਵਿਚਕਾਰ ਸਭ ਕੁਝ ਠੀਕ ਚੱਲ ਰਿਹਾ ਹੈ।

ਨਤਾਸ਼ਾ ਸਟੈਨਕੋਵਿਚ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਆਪਣੇ ਪਾਲਤੂ ਕੁੱਤੇ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਵਿੱਚ ਉਸ ਨੇ ਗੁਲਾਬੀ ਰੰਗ ਦੀ ਟੀ-ਸ਼ਰਟ ਪਹਿਨ ਕੇ ਬਹੁਤ ਪਿਆਰਾ ਲੱਗ ਰਿਹਾ ਹੈ ਅਤੇ ਉਹ ਫਰਸ਼ 'ਤੇ ਲੇਟਿਆ ਹੋਇਆ ਹੈ। ਹਾਲਾਂਕਿ, ਜਿਸ ਚੀਜ਼ ਨੇ ਸਾਡਾ ਧਿਆਨ ਖਿੱਚਿਆ ਉਹ ਹੈ ਇਸ ਪਾਲਤੂ ਕੁੱਤੇ  ਦੀ ਜੈਕਟ ਉੱਤੇ ਲਿਖਿਆ ਟੈਕਸਟ ਸੀ। ਹਾਰਦਿਕ ਪਾਂਡਿਆ ਦੀ ਪਤਨੀ ਨੇ ਲਿਖਿਆ, ''ਬੇਬੀ ਰੋਵਰ ਪਾਂਡਿਆ ''। ਕੀ ਇਸ ਦਾ ਮਤਲਬ ਇਹ ਹੈ ਕਿ ਉਸ ਨੇ ਇਸ਼ਾਰਾ ਕੀਤਾ ਹੈ ਕਿ ਉਹ ਅਜੇ ਵੀ ਪਾਂਡਿਆ ਸਰਮਨੇ ਦਾ ਇਸਤੇਮਾਲ ਕਰਦੀ ਹੈ ਯਾਨੀ ਕਿ ਦੋਹਾਂ ਵਿਚਾਕਾਰ ਸਭ ਕੁਝ ਠੀਕ ਚੱਲ ਰਿਹਾ ਹੈ। 

ਹੋਰ ਪੜ੍ਹੋ : ਕਰਨ ਔਜਲਾ ਨੇ ਆਬੂ ਧਾਬੀ 'ਚ ਆਪਣੇ ਮਿਊਜ਼ਿਕਲ ਕੰਸਰਟ ਦਾ ਕੀਤਾ ਐਲਾਨ, ਜਾਣੋ ਪੂਰੀ ਡਿਟੇਲ

ਦੱਸ ਦੇਈਏ ਕਿ ਨਤਾਸ਼ਾ ਨੇ ਉਸ ਸਮੇਂ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਦੇਖਿਆ ਕਿ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੇ ਨਾਂ ਤੋਂ 'ਪਾਂਡਿਆ' ਸਰਨੇਮ ਹਟਾ ਦਿੱਤਾ ਹੈ। ਬਾਅਦ ਵਿੱਚ ਨੈਟੀਜ਼ਨਾਂ ਨੇ ਇਹ ਵੀ ਦੇਖਿਆ ਕਿ ਹਾਰਦਿਕ ਨਾਲ ਉਸ ਦੇ ਵਿਆਹ ਦੀਆਂ ਫੋਟੋਆਂ ਉਨ੍ਹਾਂ ਦੇ ਫੀਡ ਤੋਂ ਗਾਇਬ ਸਨ, ਪਰ ਹਾਲ ਹੀ ਵਿੱਚ ਉਸ ਨੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਨੂੰ ਰੀਸਟੋਰ ਕਰ ਲਿਆ ਹੈ। ਹੁਣ ਆਪਣੇ ਆਪਣੀ ਇਸ ਪੋਸਟ ਵਿੱਚ ਭਾਰਤੀ ਕ੍ਰਿਕਟਰ ਦਾ ਸਰਨੇਮ ਜੋੜ ਕੇ, ਨਤਾਸ਼ਾ ਨੇ ਇੱਕ ਤਰ੍ਹਾਂ ਨਾਲ ਤਲਾਕ ਦੀਆਂ ਅਫਵਾਹਾਂ ਉੱਤੇ ਵਿਰਾਮ ਲਗਾ ਦਿੱਤਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network