ਕਰਨ ਔਜਲਾ ਨੇ ਆਬੂ ਧਾਬੀ 'ਚ ਆਪਣੇ ਮਿਊਜ਼ਿਕਲ ਕੰਸਰਟ ਦਾ ਕੀਤਾ ਐਲਾਨ, ਜਾਣੋ ਪੂਰੀ ਡਿਟੇਲ

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਨਵੇਂ ਮਿਊਜ਼ਿਕਲ ਕੰਸਰਟ ਦਾ ਐਲਾਨ ਕੀਤਾ ਹੈ।

Written by  Pushp Raj   |  June 06th 2024 01:46 PM  |  Updated: June 06th 2024 03:34 PM

ਕਰਨ ਔਜਲਾ ਨੇ ਆਬੂ ਧਾਬੀ 'ਚ ਆਪਣੇ ਮਿਊਜ਼ਿਕਲ ਕੰਸਰਟ ਦਾ ਕੀਤਾ ਐਲਾਨ, ਜਾਣੋ ਪੂਰੀ ਡਿਟੇਲ

Karan Aujla announce his musical concert : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਨਵੇਂ ਮਿਊਜ਼ਿਕਲ ਕੰਸਰਟ ਦਾ ਐਲਾਨ ਕੀਤਾ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਕਰਨ ਔਜਲਾ ਨੇ ਆਪਣੇ ਨਵੇਂ ਮਿਊਜ਼ਿਕਲ ਸ਼ੋਅ ਦਾ ਐਲਾਨ ਕੀਤਾ ਹੈ। ਗਾਇਕ ਦਾ ਇਹ ਸ਼ੋਅ ਆਬੂ ਧਾਬੀ ਵਿੱਚ ਹੋਵੇਗਾ। ਕਰਨ ਔਜਲਾ ਦੇ ਇਸ ਮਿਊਜ਼ਿਕਲ ਸ਼ੋਅ ਵਿੱਚ ਮਸ਼ਹੂਰ ਰੈਪਰ 21 Savage ਅਤੇ Yeat ਵੀ ਉਨ੍ਹਾਂ ਦੇ ਨਾਲ ਪਰਫਾਰਮ ਕਰਨਗੇ।

ਕਰਨ ਔਜਲਾ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਕਰਨ ਔਜਲਾ ਦਾ ਇਹ ਸ਼ੋਅ ਆਬੂ ਧਾਬੀ ਵਿੱਚ ਨੰਵਬਰ ਮਹੀਨੇ ਦੇ ਵਿੱਚ ਹੋਵੇਗਾ। ਇਸ ਦੇ ਨਾਲ ਹੀ ਉਸ ਨੇ ਦੱਸਿਆ ਕਿ ਉਹ ਆਪਣੇ ਨਵੇਂ ਮਿਊਜ਼ਿਕਲ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਨ। ਫੈਨਜ਼ ਗਾਇਕ ਦੇ ਇਸ ਨਵੇਂ ਸ਼ੋਅ ਲਈ ਕਾਫੀ ਉਤਸ਼ਾਹਿਤ ਹਨ।

ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਵੀਡੀਓ ਸਾਂਝੀ ਕਰ ਫੈਨਜ਼ ਨੂੰ ਸੁਣਾਈ ਸ਼ਾਇਰੀ, ਫੈਨਜ਼ ਲੁੱਟਾ ਰਹੇ ਪਿਆਰ 

ਦੱਸ ਦਈਏ ਕਿ ਬੀਤੇ ਦਿਨੀਂ ਕਰਨ ਔਜਲਾ ਰਣਵੀਰ ਇਲਹਾਬਾਦੀ ਨਾਲ ਪੋਡਕਾਸਟ ਵਿੱਚ ਨਜ਼ਰ ਆਏ ਸਨ। ਇਸ ਦੌਰਾਨ ਉਹ ਆਪਣੀ ਨਿੱਜ਼ੀ ਜ਼ਿੰਦਗੀ ਬਾਰੇ ਤੇ ਆਪਣੇ ਪਰਿਵਾਰ ਤੇ ਮਾਪਿਆਂ ਨਾਲ ਬਤੀਤ ਕੀਤੇ ਗਏ ਪਲਾਂ ਨੂੰ ਸਾਂਝਾ ਕਰਦੇ ਨਜ਼ਰ ਆਏ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network