ਅਮੀਸ਼ਾ ਪਟੇਲ ਨੇ ‘ਗਦਰ’ ਕੋ ਸਟਾਰ ਸਿਮਰਤ ਕੌਰ ਦੀਆਂ ਅਸ਼ਲੀਲ ਤਸਵੀਰਾਂ ਪੋਸਟ ਕਰਨ ਵਾਲੇ ਟ੍ਰੋਲਰ ਨੂੰ ਲਿਆ ਕਰੜੇ ਹੱਥੀਂ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਅਮੀਸ਼ਾ ਪਟੇਲ ਨੇ ਗਦਰ-2 ਕੋ-ਸਟਾਰ ਸਿਮਰਤ ਕੌਰ ਦੀਆਂ ਕੁਝ ਅਸ਼ਲੀਲ ਤਸਵੀਰਾਂ ਪੋਸਟ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਹੈ । ਅਦਾਕਾਰਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੀਆਂ ਕੁਝ ਪੁਰਾਣੀਆਂ ਫ਼ਿਲਮਾਂ ਚੋਂ ਲਈਆਂ ਗਈਆਂ ਹਨ ।

Reported by: PTC Punjabi Desk | Edited by: Shaminder  |  July 14th 2023 06:00 PM |  Updated: July 14th 2023 06:00 PM

ਅਮੀਸ਼ਾ ਪਟੇਲ ਨੇ ‘ਗਦਰ’ ਕੋ ਸਟਾਰ ਸਿਮਰਤ ਕੌਰ ਦੀਆਂ ਅਸ਼ਲੀਲ ਤਸਵੀਰਾਂ ਪੋਸਟ ਕਰਨ ਵਾਲੇ ਟ੍ਰੋਲਰ ਨੂੰ ਲਿਆ ਕਰੜੇ ਹੱਥੀਂ, ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਅਮੀਸ਼ਾ ਪਟੇਲ (Ameesha Patel) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਨੂੰ ਲੈ ਕੇ ਸੁਰਖੀਆਂ ‘ਚ ਹੈ । ਇਸ ਫ਼ਿਲਮ ‘ਚ ਉਹ ਮੁੜ ਤੋਂ ਸੰਨੀ ਦਿਓਲ ਦੇ ਨਾਲ ਨਜ਼ਰ ਆਏਗੀ । ਫ਼ਿਲਮ ਨੂੰ ਲੈ ਕੇ ਉਹ ਲਗਾਤਾਰ ਪ੍ਰਮੋਸ਼ਨ ਕਰ ਰਹੀ ਹੈ । ਸੋਸ਼ਲ ਮੀਡੀਆ ‘ਤੇ ਆਏ ਦਿਨ ਅਮੀਸ਼ਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ । ਪਰ ਹੁਣ ਅਮੀਸ਼ਾ ਨੇ ਗਦਰ-2 ਕੋ-ਸਟਾਰ ਸਿਮਰਤ ਕੌਰ ਦੀਆਂ ਕੁਝ ਅਸ਼ਲੀਲ ਤਸਵੀਰਾਂ ਪੋਸਟ ਕਰਨ ਵਾਲਿਆਂ ਦੀ ਨਿਖੇਧੀ ਕੀਤੀ ਹੈ ।

ਅਦਾਕਾਰਾ ਦੀਆਂ ਇਹ ਤਸਵੀਰਾਂ ਉਨ੍ਹਾਂ ਦੀਆਂ ਕੁਝ ਪੁਰਾਣੀਆਂ ਫ਼ਿਲਮਾਂ ਚੋਂ ਲਈਆਂ ਗਈਆਂ ਹਨ । ਜਿਸ ਤੋਂ ਬਾਅਦ ਅਮੀਸ਼ਾ ਪਟੇਲ ਸਿਮਰਤ ਕੌਰ ਦੇ ਹੱਕ ‘ਚ ਨਿੱਤਰੀ ਅਤੇ ਫੈਨਸ ਨੂੰ ਔਰਤਾਂ ਦੀ ਇੱਜ਼ਤ ਕਰਨ ਦੀ ਅਪੀਲ ਕੀਤੀ ।  

ਅਮੀਸ਼ਾ ਨੇ ਕੀਤਾ ਟਵੀਟ 

ਅਮੀਸ਼ਾ ਪਟੇਲ ਨੇ ਸਿਮਰਤ ਕੌਰ ਦੇ ਹੱਕ ‘ਚ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ‘ਗਦਰ-੨’ ‘ਚ ਕੰਮ ਕਰਨ ਵਾਲੀ ਸਿਮਰਤ ਕੌਰ ਬਾਰੇ ਨਕਰਾਤਮਕਾ ਫੈਲਾਈ ਜਾ ਰਹੀ ਹੈ ਅਤੇ ਇੱਕ ਕੁੜੀ ਹੋਣ ਦੇ ਨਾਤੇ ਮੈਂ ਸਾਰਿਆਂ ਨੂੰ ਸਿਰਫ਼ ਸਕਰਾਤਮਕਤਾ ਫੈਲਾਉਣ ਦੀ ਬੇਨਤੀ ਕਰਦਾ ਹਾਂ। ਕਿਸੇ ਕੁੜੀ ਨੂੰ ਸ਼ਰਮਿੰਦਾ ਨਾ ਕਰੋ। ਆਓ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰੀਏੇ’।ਦੱਸ ਦਈਏ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ਗਦਰ-੨ ਜਲਦ ਹੀ ਰਿਲੀਜ਼ ਹੋਵੇਗੀ । ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ । 

ਹੋਰ ਪੜ੍ਹੋ 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network