ਤਲਾਕ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਦਿਲਜੀਤ ਕੌਰ ਦੇ ਦੂਜੇ ਪਤੀ ਨੇ ਕੀਤਾ ਇਹ ਕੰਮ

Written by  Shaminder   |  February 14th 2024 11:01 AM  |  Updated: February 14th 2024 11:01 AM

ਤਲਾਕ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਦਿਲਜੀਤ ਕੌਰ ਦੇ ਦੂਜੇ ਪਤੀ ਨੇ ਕੀਤਾ ਇਹ ਕੰਮ

ਅਦਾਕਾਰਾ ਦਲਜੀਤ ਕੌਰ (Dalljiet Kaur) ਆਪਣੇ ਦੂਜੇ ਵਿਆਹ ਨੂੰ ਲੈ ਕੇ ਚਰਚਾ ‘ਚ ਹੈ । ਦੂਜੇ ਪਤੀ ਨਿਖਿਲ ਪਟੇਲ (Nikhil Patel) ਦੇ ਨਾਲ ਉਸ ਦੀ ਤਲਾਕ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਤੋਂ ਬਾਅਦ ਹਰ ਕੋਈ ਹੈਰਾਨ ਹੈ, ਕਿਉਂਕਿ ਅਦਾਕਾਰਾ ਦੇ ਵਿਆਹ ਨੂੰ ਹਾਲੇ ਪੂਰਾ ਸਾਲ ਵੀ ਨਹੀਂ ਹੋਇਆ ਹੈ ਅਤੇ ਦੋਵਾਂ ਦੇ ਰਿਸ਼ਤੇ ‘ਚ ਕੁੱੜਤਣ ਦੀਆਂ ਖ਼ਬਰਾਂ ਨੇ ਜ਼ੋਰ ਫੜਿਆ ਹੋਇਆ ਹੈ।ਕਿਉਂਕਿ ਦੋਵਾਂ ਵਿਚਾਲੇ ਕਈ ਦਿਨਾਂ ਤੋਂ ਕੁਝ ਵੀ ਠੀਕ ਨਹੀਂ ਸੀ ਚੱਲ ਰਿਹਾ ਤੇ ਅਦਾਕਾਰਾ ਨਿਖਿਲ ਪਟੇਲ ਨੂੰ ਵਿਦੇਸ਼ ‘ਚ ਹੀ ਛੱਡ ਕੇ ਪੁੱਤਰ ਦੇ ਨਾਲ ਇੰਡੀਆ ਵਾਪਸ ਪਰਤ ਆਈ ਸੀ । 

ਦਿਲਜੀਤ ਕੌਰ ਪਤੀ ਨਾਲ ਬਾਲਕਨੀ 'ਚ ਰੋਮਾਂਟਿਕ ਹੁੰਦੀ ਹੋਈ ਆਈ ਨਜ਼ਰ, ਟ੍ਰੋਲਰਸ ਨੇ ਕਿਹਾ ਸ਼ੋਅ ਆਫ ਕਰਨਾ ਕਰੋ ਬੰਦ

ਹੋਰ ਪੜ੍ਹੋ : ਮੈਂਡੀ ਤੱਖਰ ਨੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ 

ਨਿਖਿਲ ਪਟੇਲ ਨੇ ਚੁੱਕਿਆ ਕਦਮ 

ਦੋਵਾਂ ਦੀ ਤਲਾਕ ਦੀਆਂ ਖ਼ਬਰਾਂ ਦੇ ਦਰਮਿਆਨ ਨਿਖਿਲ ਪਟੇਲ ਨੇ ਦਲਜੀਤ ਦੇ ਨਾਲ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੀਆਂ ਤਸਵੀਰਾਂ ਨੂੰ ਹਟਾ ਦਿੱਤਾ ਹੈ।ਇਸ ਤੋਂ ਪਹਿਲਾਂ ਦਲਜੀਤ ਕੌਰ ਨੇ ਵੀ ਨਿਖਿਲ ਦੇ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਸੀ ।  ਅਦਾਕਾਰਾ ਦੀ ਟੀਮ ਨੇ ਕਿਹਾ ਸੀ ਕਿ ਦਲਜੀਤ ਆਪਣੇ ਪਿਤਾ ਅਤੇ ਭਰਾ ਦੀ ਸਿਹਤ ਕਾਰਨਾਂ ਕਰਕੇ ਇੰਡੀਆ ਐਮਰਜੈਂਸੀ ‘ਚ ਵਾਪਸ ਆਈ ਹੈ।

Baisakhi Celebrations: Hunar Gandhi, Dalljiet Kaur and Jasmin Bhasin share their Traditions and Way to Celebrate the Festivalਮਾਰਚ 2023 ‘ਚ ਕਰਵਾਇਆ ਸੀ ਵਿਆਹ 

ਨਿਖਿਲ ਪਟੇਲ ਅਤੇ ਦਲਜੀਤ ਕੌਰ ਨੇ ਮਾਰਚ 2023 ‘ਚ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਨਿਖਿਲ ਦੇ ਨਾਲ ਵਿਦੇਸ਼ ‘ਚ ਹੀ ਪੁੱਤਰ ਦੇ ਨਾਲ ਸ਼ਿਫਟ ਹੋ ਗਈ ਸੀ । ਇਸ ਤੋਂ ਪਹਿਲਾਂ ਸ਼ਾਲੀਨ ਭਨੋਟ ਦੇ ਨਾਲ ਅਦਾਕਾਰਾ ਦਾ ਪਹਿਲਾ ਵਿਆਹ ਹੋਇਆ ਸੀ । ਇਸ ਵਿਆਹ ਤੋਂ ਉਨ੍ਹਾਂ ਦਾ ਇੱਕ ਬੇਟਾ ਹੋਇਆ । ਨਿਖਿਲ ਪਟੇਲ ਦਾ ਵੀ ਦਲਜੀਤ ਕੌਰ ਦੇ ਨਾਲ ਦੂਜਾ ਵਿਆਹ ਹੈ। ਨਿਖਿਲ ਪਟੇਲ ਦੇ ਬੱਚੇ ਵੀ ਹਨ ।ਦਲਜੀਤ ਕੌਰ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ਅਤੇ ਅਦਾਕਾਰਾ ਦਾ ਸਬੰਧ ਲੁਧਿਆਣਾ ਦੇ ਨਾਲ ਹੈ। 

ਉਸਦਾ ਜਨਮ ਲੁਧਿਆਣਾ ‘ਚ ਹੀ 1982 ‘ਚ ਹੋਇਆ । ਉਸ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ। ਜਿਸ ‘ਚ ‘ਇਸ ਪਿਆਰ ਕੋ ਕਯਾ ਨਾਮ ਦੂੰ’, ‘ਕੈਸਾ ਯੇ ਪਿਆ ਹੈ’ ਸਣੇ ਕਈ ਟੀਵੀ ਸੀਰੀਅਲ ਸ਼ਾਮਿਲ ਹਨ । ਉਸ ਨੇ ਨੱਚ ਬੱਲੀਏ, ਬਿੱਗ ਬੌਸ ਸਣੇ ਕਈ ਰਿਆਲਟੀ ਸ਼ੋਅਸ ‘ਚ ਵੀ ਭਾਗ ਲਿਆ ਹੈ । 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network